ਗੰਭੀਰ ਰੂਪ ’ਚ ਹਰਜੋਤ ਸਿੰਘ ਨੂੰ ਹਸਪਤਾਲ ’ਚ ਕਰਵਾਇਆ ਗਿਆ ਭਰਤੀ
ਯੂਕਰੇਨ/ਬਿਊਰੋ ਨਿਊਜ਼ : ਰੂਸ ਅਤੇ ਯੂਕਰੇਨ ਵਿਚਾਲੇ ਛਿੜੀ ਜੰਗ ਦਾ ਅੱਜ ਨੌਵਾਂ ਦਿਨ ਹੈ। ਇਸੇ ਦੌਰਾਨ ਨੂੰ ਯੂਕਰੇਨ ਦੀ ਰਾਜਧਾਨੀ ਕੀਵ ’ਤੇ ਰੂਸ ਵੱਲੋਂ ਲਗਾਤਾਰ ਕੀਤੀ ਜਾ ਰਹੀ ਗੋਲੀਬਾਰੀ ਦੌਰਾਨ ਇਕ ਭਾਰਤੀ ਵਿਦਿਆਰਥੀ ਨੂੰ ਵੀ ਗੋਲੀ ਲੱਗੀ। ਗੰਭੀਰ ’ਚ ਜ਼ਖਮੀ ਹੋਏ ਭਾਰਤੀ ਵਿਦਿਆਰਥੀ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਗੋਲੀ ਲੱਗਣ ਕਾਰਨ ਜਖ਼ਮੀ ਹੋਇਆ ਹਰਜੋਤ ਸਿੰਘ ਦਿੱਲੀ ਦਾ ਰਹਿਣ ਵਾਲਾ ਹੈ ਅਤੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਜਨਰਲ ਵੀ ਕੇ ਸਿੰਘ ਵੱਲੋਂ ਦਿੱਤੀ ਗਈ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਰੂਸੀ ਗੋਲੀ ਲੱਗਣ ਕਾਰਨ ਭਾਰਤੀ ਵਿਦਿਆਰਥੀ ਨਵੀਨ ਕੁਮਾਰ ਦੀ ਮੌਤ ਚੁੱਕੀ ਹੈ। ਉਧਰ ਰੂਸੀ ਹਮਲਿਆਂ ਦੌਰਾਨ ਯੂਕਰੇਨ ਦੇ ਸਭ ਤੋਂ ਵੱਡੇ ਪ੍ਰਮਾਣੂ ਪਲਾਂਟ ਜਪੋਰੀਜ਼ੀਆ ਨੂੰ ਵੀ ਰੂਸੀ ਫੌਜ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਇਸ ਤੋਂ ਪਹਿਲਾਂ ਹੋਈ ਗੋਲੀਬਾਰੀ ਨਾਲ ਪਲਾਂਟ ਵਿਚ ਅੱਗ ਲੱਗ ਗਈ ਸੀ, ਜਿਸ ’ਤੇ ਬਾਅਦ ’ਚ ਕਾਬੂ ਪਾ ਲਿਆ ਗਿਆ। ਰੂਸੀ ਫੌਜ ਨੇ ਯੂਕਰੇਨ ਦੇ ਦੱਖਣੀ ਸ਼ਹਿਰ ਖੇਰਸਨ ’ਚ ਇਕ ਟੀਵੀ ਪ੍ਰਸਾਰਨ ਟਾਵਰ ਨੂੰ ਵੀ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਕੀਵ ਇੰਡੀਪੈਡੈਂਟ ਨੇ ਟਵੀਟ ਕਰਕੇ ਚਿੰਤਾ ਪ੍ਰਗਟ ਕੀਤੀ ਹੈ ਕਿ ਇਸ ਟੀਵੀ ਟਾਵਰ ਦੀ ਵਰਤੋਂ ਲੋਕਾਂ ਨੂੰ ਗਲਤ ਜਾਣਕਾਰੀ ਦੇਣ ਲਈ ਕੀਤੀ ਜਾਵੇਗੀ।