Breaking News
Home / ਕੈਨੇਡਾ / Front / ਆਸਟਰੇਲੀਆ ਦੀ ਅੰਡਰ-19 ਕ੍ਰਿਕਟ ਟੀਮ ਵਿਚ ਦੋ ਪੰਜਾਬੀ ਖਿਡਾਰੀ ਸ਼ਾਮਲ

ਆਸਟਰੇਲੀਆ ਦੀ ਅੰਡਰ-19 ਕ੍ਰਿਕਟ ਟੀਮ ਵਿਚ ਦੋ ਪੰਜਾਬੀ ਖਿਡਾਰੀ ਸ਼ਾਮਲ

ਆਸਟਰੇਲੀਆ ਦੀ ਅੰਡਰ-19 ਕ੍ਰਿਕਟ ਟੀਮ ਵਿਚ ਦੋ ਪੰਜਾਬੀ ਖਿਡਾਰੀ ਸ਼ਾਮਲ

ਹਰਕੀਰਤ ਸਿੰਘ ਬਾਜਵਾ ਅਤੇ ਹਰਜਸ ਸਿੰਘ ਖੇਡਣਗੇ ਵਿਸ਼ਵ ਕੱਪ

ਚੰਡੀਗੜ੍ਹ/ਬਿਊਰੋ ਨਿਊਜ਼

ਆਸਟ੍ਰੇਲੀਆਈ ਕ੍ਰਿਕਟ ਦੇ ਚੋਣ ਪੈਨਲ ਨੇ ਆਗਾਮੀ 2024 ਪੁਰਸ਼ ਅੰਡਰ-19 ਕਿ੍ਰਕਟ ਵਿਸ਼ਵ ਕੱਪ ਲਈ 15 ਮੈਂਬਰੀ ਟੀਮ ਵਿਚ ਭਾਰਤ ਦੇ 2 ਪੰਜਾਬੀ ਖਿਡਾਰੀਆਂ ਹਰਕੀਰਤ ਸਿੰਘ ਬਾਜਵਾ ਤੇ ਹਰਜਸ ਸਿੰਘ ਨੂੰ ਸ਼ਾਮਲ ਕਰਨ ਦਾ ਐਲਾਨ ਕੀਤਾ ਹੈ। ਇਹ ਚੋਣ ਪਿਛਲੇ ਹਫਤੇ ਐਲਬਰੀ ਵਿਚ ਆਯੋਜਿਤ 2023 ਅੰਡਰ-19 ਪੁਰਸ਼ ਰਾਸ਼ਟਰੀ ਚੈਂਪੀਅਨਸ਼ਿਪ ਦੌਰਾਨ ਕੀਤੀ ਗਈ।  ਅੰਡਰ-19 ਵਿਸ਼ਵ ਕੱਪ ਪਹਿਲਾਂ ਸ਼੍ਰੀਲੰਕਾ ਵਿਚ ਹੋਣ ਜਾ ਰਿਹਾ ਸੀ। ਪਰ ਕੁਝ ਸਮਾਂ ਪਹਿਲਾਂ ਹੀ ਇਸਦਾ ਵੈਨਿਊ ਸਾਊਥ ਅਫਰੀਕਾ ਵਿਚ ਸ਼ਿਫਟ ਕਰ ਦਿੱਤਾ ਗਿਆ। ਹੁਣ ਇਹ 19 ਜਨਵਰੀ ਤੋਂ ਦੱਖਣੀ ਅਫਰੀਕਾ ਵਿਚ 5 ਥਾਵਾਂ ’ਤੇ ਆਯੋਜਿਤ ਕੀਤਾ ਜਾਵੇਗਾ। ਇਸ ਵਿਸ਼ਵ ਕੱਪ ਦਾ ਫਾਈਨਲ ਮੈਚ 11 ਫਰਵਰੀ ਨੂੰ ਬੇਨੋਨੀ ਵਿਚ ਖੇਡਿਆ ਜਾਣਾ ਹੈ। ਇਸ ਤੋਂ ਪਹਿਲਾਂ ਭਾਰਤੀ ਮੂਲ ਦੇ ਕ੍ਰਿਕਟ ਖਿਡਾਰੀ ਜੇਸਨ ਸਾਂਘਾ, ਅਰਜੁਨ ਨਾਇਰ ਤੇ ਤਨਵੀਰ ਸੰਘਾ ਵੀ ਆਸਟ੍ਰੇਲੀਆਈ ਟੀਮ ਦੀ ਅਗਵਾਈ ਕਰ ਚੁੱਕੇ ਹਨ। ਹੁਣ ਪੰਜਾਬ ਨਾਲ ਸਬੰਧਤ ਦੋ ਖਿਡਾਰੀਆਂ ਹਰਕੀਰਤ ਸਿੰਘ ਬਾਜਵਾ ਅਤੇ ਹਰਜਸ ਸਿੰਘ ਨੇ ਆਸਟ੍ਰੇਲੀਆ ਦੀ ਕ੍ਰਿਕਟ ਟੀਮ ਵਿਚ ਜਗ੍ਹਾ ਬਣਾਈ ਹੈ।

Check Also

ਪੰਜਾਬ ’ਚ 1 ਜਨਵਰੀ ਤੋਂ ਆਫਲਾਈਨ ਵੈਰੀਫਿਕੇਸ਼ਨ ਹੋਵੇਗੀ ਬੰਦ

ਵੈਰੀਫਿਕੇਸ਼ਨ ਨਾਲ ਸੰਬੰਧਿਤ ਸਾਰੀਆਂ ਸੇਵਾਵਾਂ ਆਨਲਾਈਨ ਹੋਣਗੀਆਂ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ 1 ਜਨਵਰੀ ਤੋਂ ਵੈਰੀਫਿਕੇਸ਼ਨ …