19.3 C
Toronto
Sunday, July 12, 2026
spot_img
Homeਭਾਰਤਹਥਿਆਰ ਕਾਨੂੰਨ ਦੀ ਉਲੰਘਣਾ ਲਈ ਸਜ਼ਾ ਵਧਾਉਣ ਵਾਲਾ ਬਿੱਲ ਲੋਕ ਸਭਾ 'ਚ...

ਹਥਿਆਰ ਕਾਨੂੰਨ ਦੀ ਉਲੰਘਣਾ ਲਈ ਸਜ਼ਾ ਵਧਾਉਣ ਵਾਲਾ ਬਿੱਲ ਲੋਕ ਸਭਾ ‘ਚ ਪਾਸ

ਸਮਾਰੋਹ ਵਿਚ ਫਾਇਰਿੰਗ ਕੀਤੀ ਤਾਂ ਹੋਵੇਗਾ ਇਕ ਲੱਖ ਤੱਕ ਦਾ ਜੁਰਮਾਨਾ ਅਤੇ ਦੋ ਸਾਲ ਤੱਕ ਦੀ ਕੈਦ
ਨਵੀਂ ਦਿੱਲੀ : ਲੋਕ ਸਭਾ ਵਿਚ ਸੋਮਵਾਰ ਨੂੰ ਹਥਿਆਰ ਕਾਨੂੰਨ ਬਿੱਲ-2019 ਧੁੰਨੀ ਮਤ ਨਾਲ ਪਾਸ ਹੋ ਗਿਆ। ਇਸ ਵਿਚ ਨਵੇਂ ਅਪਰਾਧਾਂ ਨੂੰ ਪਰਿਭਾਸ਼ਿਤ ਕਰਨ ਅਤੇ ਹਥਿਆਰ ਕਾਨੂੰਨ ਦੀ ਉਲੰਘਣਾ ਲਈ ਸਜ਼ਾ ਵਧਾਉਣ ਦੀ ਵਿਵਸਥਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ 1959 ਦੇ ਕਾਨੂੰਨ ਵਿਚ ਕਈ ਖਾਮੀਆਂ ਸਨ ਅਤੇ ਇਸ ਬਿੱਲ ਦੇ ਜ਼ਰੀਏ ਉਨ੍ਹਾਂ ਨੂੰ ਦੂਰ ਕੀਤਾ ਜਾ ਰਿਹਾ ਹੈ। ਬਿੱਲ ਅਨੁਸਾਰ ਹੁਣ ਇਕ ਵਿਅਕਤੀ ਆਪਣੇ ਕੋਲ ਸਿਰਫ ਦੋ ਹੀ ਹਥਿਆਰ ਰੱਖ ਸਕੇਗਾ ਅਤੇ ਖਿਡਾਰੀਆਂ ਨੂੰ ਰਿਆਇਤਾਂ ਵੀ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਇਕ ਲਾਇਸੈਂਸ ‘ਤੇ ਇਕ ਵਿਅਕਤੀ ਤਿੰਨ ਹਥਿਆਰ ਰੱਖ ਸਕਦਾ ਸੀ। ਨਵੇਂ ਬਿੱਲ ਦੀਆਂ ਵਿਵਸਥਾਵਾਂ ਮੁਤਾਬਕ ਜੇਕਰ ਕੋਈ ਵਿਅਕਤੀ ਕਿਸੇ ਸਮਾਰੋਹ ਵਿਚ ਫਾਇਰਿੰਗ ਕਰਦਾ ਹੈ ਤਾਂ ਉਸ ਨੂੰ ਇਕ ਲੱਖ ਰੁਪਏ ਤੱਕ ਦਾ ਜੁਰਮਾਨਾ ਅਤੇ ਦੋ ਸਾਲ ਦੀ ਕੈਦ ਹੋ ਸਕਦੀ ਹੈ।

RELATED ARTICLES
POPULAR POSTS