ਰਾਜਦੀਪ ਕੈਲੀਫੋਰਨੀਆ ‘ਚ ਬਣਿਆ ਕਮਿਸ਼ਨਰ ਰਾਜਦੀਪ ਕੈਲੀਫੋਰਨੀਆ ‘ਚ ਬਣਿਆ ਕਮਿਸ਼ਨਰ
ਕੈਲੀਫੋਰਨੀਆ, ਟਾਂਡਾ/ਬਿਊਰੋ ਨਿਊਜ਼ : ਹੁਸ਼ਿਆਰਪੁਰ ਵਿਚ ਪੈਂਦੇ ਕਸਬਾ ਟਾਂਡਾ ਦੇ ਨੌਜਵਾਨ ਰਾਜਦੀਪ ਸਿੰਘ ਧਨੋਤਾ ਨੇ ਅਮਰੀਕਾ ਵਿੱਚ ਕਮਿਸ਼ਨਰ ਬਣ ਕੇ ਦੇਸ਼ ਤੇ ਪੰਜਾਬੀਆਂ ਦਾ ਨਾਂ ਰੋਸ਼ਨ ਕੀਤਾ ਹੈ। ਉੜਮੁੜ ਨਿਵਾਸੀ ਬਾਬਾ ਬੂਟਾ ਭਗਤ ਮੰਦਰ ਕਮੇਟੀ ਦੇ ਪ੍ਰਧਾਨ ਉਲਫ਼ਤ ਰਾਏ ਅਤੇ ਸੇਵਾ ਮੁਕਤ ਟੀਚਰ ਕ੍ਰਿਸ਼ਨਾ ਦੇਵੀ ਦੇ ਬੇਟੇ ਰਾਜਦੀਪ ਸਿੰਘ ਨੇ ਪਹਿਲੇ ਨੌਜਵਾਨ ਸਿੱਖ ਪੰਜਾਬੀ ਵਜੋਂ ਅਮਰੀਕਾ ਦੇ ਟਰੇਸੀ (ਕੈਲੀਫੋਰਨੀਆ) ਵਿੱਚ ਪਾਰਕਸ ਐਂਡ ਕਮਿਊਨਟੀ ਸਰਵਿਸਿਜ਼ ਕਮਿਸ਼ਨ ਦਾ ਕਮਿਸ਼ਨਰ ਬਣਨ ਦਾ ਮਾਣ ਹਾਸਲ ਕੀਤਾ ਹੈ। ਰਾਜਦੀਪ ਸਿੰਘ ਨੇ ਐੱਮਸੀ ਜੌਲੀ ਸਕੂਲ ਉੜਮੜ ਅਤੇ ਡੀਏਵੀ ਸਕੂਲ ਟਾਂਡਾ ਤੋਂ ਮੁੱਢਲੀ ਸਿੱਖਿਆ ਹਾਸਲ ਕੀਤੀ ਸੀ। ਉਸ ਦੀ ਇਸ ਪ੍ਰਾਪਤੀ ਨਾਲ ਨਾਲ ਜਿੱਥੇ ਉਸ ਦੇ ਮਾਤਾ ਪਿਤਾ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ, ਉੱਥੇ ਅਮਰੀਕਾ ਵਿੱਚ ਰਹਿੰਦੇ ਸਮੁੱਚੇ ਪੰਜਾਬੀ ਭਾਈਚਾਰੇ ਦਾ ਵੀ ਸਨਮਾਨ ਵਧਿਆ ਹੈ।
ਉੜਮੁੜ ਨਿਵਾਸੀ ਰਾਜਦੀਪ ਸਿੰਘ 2008 ਵਿੱਚ ਅਮਰੀਕਾ ਗਿਆ ਸੀ ਅਤੇ ਉਥੇ ਉਹ ਉੱਚ ਸਿੱਖਿਆ ਹਾਸਲ ਕਰਨ ਉਪਰੰਤ ਹੈਲਥ ਇੰਡਸਟਰੀ ਵਿੱਚ ਫਾਰਮੇਸੀ ਕੰਸਲਟੈਂਟ ਵਜੋਂ ਨੌਕਰੀ ਕਰ ਰਿਹਾ ਹੈ ਅਤੇ ਉਸ ਦੀ ਪਤਨੀ ਸਿਮਰਨ ਕੌਰ ਵੀ ਟਰੇਸੀ ਸ਼ਹਿਰ ਵਿੱਚ ਸਕੂਲ ਬੋਰਡ ਦੀ ਚੁਣੀ ਗਈ ਮੈਂਬਰ ਹੈ। ਰਾਜਦੀਪ ਦੀ ਇਸ ਪ੍ਰਾਪਤੀ ਕਾਰਨ ਇਲਾਕੇ ਵਿਚ ਖੁਸ਼ੀ ਦਾ ਮਾਹੌਲ ਹੈ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …