15.9 C
Toronto
Thursday, September 24, 2026
spot_img
Homeਦੁਨੀਆਇਰਾਨ 'ਚ ਦੁਨੀਆ ਦੇ ਸਭ ਤੋਂ ਵੱਡੇ ਕੁਦਰਤੀ ਗੈਸ ਫੀਲਡ 'ਤੇ ਹਮਲਾ

ਇਰਾਨ ‘ਚ ਦੁਨੀਆ ਦੇ ਸਭ ਤੋਂ ਵੱਡੇ ਕੁਦਰਤੀ ਗੈਸ ਫੀਲਡ ‘ਤੇ ਹਮਲਾ

ਇਰਾਨ ‘ਚ ਦੁਨੀਆ ਦੇ ਸਭ ਤੋਂ ਵੱਡੇ ਕੁਦਰਤੀ ਗੈਸ ਫੀਲਡ ‘ਤੇ ਹਮਲਾਇਰਾਨ ਨੇ ਇਜ਼ਰਾਈਲ ਨੂੰ ਨਤੀਜੇ ਭੁਗਤਣ ਦੀ ਦਿੱਤੀ ਚਿਤਾਵਨੀ
ਨਵੀਂ ਦਿੱਲੀ : ਇਜ਼ਰਾਈਲ ਅਤੇ ਇਰਾਨ ਵਿਚਾਲੇ ਚੱਲ ਰਹੀ ਭਿਆਨਕ ਜੰਗ ਨੇ ਹੁਣ ਪੂਰੀ ਦੁਨੀਆ ਦੇ ਊਰਜਾ ਬਾਜ਼ਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਜ਼ਰਾਈਲ ਵੱਲੋਂ ਇਰਾਨ ਦੇ ਖੁਫੀਆ ਮੰਤਰੀ ਦੀ ਹੱਤਿਆ ਅਤੇ ਦੁਨੀਆ ਦੇ ਸਭ ਤੋਂ ਵੱਡੇ ‘ਸਾਊਥ ਪਾਰਸ’ ਕੁਦਰਤੀ ਗੈਸ ਫੀਲਡ ‘ਤੇ ਕੀਤੇ ਗਏ ਹਮਲੇ ਤੋਂ ਬਾਅਦ ਇਰਾਨ ਨੇ ਵੱਡੀ ਜਵਾਬੀ ਕਾਰਵਾਈ ਕੀਤੀ ਹੈ।
ਇਰਾਨੀ ਮਿਜ਼ਾਈਲਾਂ ਨੇ ਕਤਰ ਦੇ ‘ਰਾਸ ਲਫਾਨ’ ਐਲ.ਐਨ.ਜੀ. ਪਲਾਂਟ ਅਤੇ ਸੰਯੁਕਤ ਅਰਬ ਅਮੀਰਾਤ ਦੇ ‘ਹਬਸ਼ਾਨ’ ਗੈਸ ਕੇਂਦਰਾਂ ਨੂੰ ਨਿਸ਼ਾਨਾ ਬਣਾਇਆ, ਜਿਸ ਕਾਰਨ ਉੱਥੇ ਭਿਆਨਕ ਅੱਗ ਲੱਗ ਗਈ ਅਤੇ ਉਤਪਾਦਨ ਪੂਰੀ ਤਰ੍ਹਾਂ ਠੱਪ ਹੋ ਗਿਆ। ਇਸ ਤਣਾਅ ਕਾਰਨ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀ ਕੀਮਤ ਵਧ ਕੇ 108 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈ ਹੈ।
ਇਸੇ ਦੌਰਾਨ ਇਰਾਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਹਮਲੇ ਨਾ ਰੁਕੇ ਤਾਂ ਇਸਦੇ ਨਤੀਜੇ ਪੂਰੀ ਦੁਨੀਆ ਨੂੰ ਭੁਗਤਣੇ ਪੈਣਗੇ। ਉਧਰ ਦੂਜੇ ਪਾਸੇ ਜੰਗ ਦੇ ਮੈਦਾਨ ਵਿੱਚ ਇਜ਼ਰਾਈਲ ਨੇ ਇਰਾਨੀ ਲੀਡਰਸ਼ਿਪ ‘ਤੇ ਹਮਲੇ ਤੇਜ਼ ਕਰ ਦਿੱਤੇ ਹਨ।

RELATED ARTICLES
POPULAR POSTS