19.5 C
Toronto
Friday, August 14, 2026
spot_img
HomeਕੈਨੇਡਾFrontਵੈਨਜੂਏਲਾ ’ਚ ਭੂਚਾਲ ਨੇ ਮਚਾਈ ਤਬਾਹੀ - 32 ਮੌਤਾਂ

ਵੈਨਜੂਏਲਾ ’ਚ ਭੂਚਾਲ ਨੇ ਮਚਾਈ ਤਬਾਹੀ – 32 ਮੌਤਾਂ


7.2 ਅਤੇ 7.5 ਦੀ ਗਤੀ ਵਾਲੇ ਭੂਚਾਲ ਦੇ ਲੱਗੇ ਲਗਾਤਾਰ ਦੋ ਝਟਕੇ
ਨਵੀਂ ਦਿੱਲੀ/ਬਿਊਰੋ ਨਿਊਜ਼
ਵੈਨਜੂਏਲਾ ਵਿਚ ਭਿਆਨਕ ਭੂਚਾਲ ਨੇ ਤਬਾਹੀ ਮਚਾਈ ਹੈ। ਇਸ 7.2 ਅਤੇ 7.5 ਦੀ ਗਤੀ ਵਾਲੇ ਭੂਚਾਲ ਕਾਰਨ 32 ਮੌਤਾਂ ਹੋ ਗਈਆਂ ਅਤੇ ਕਈ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖਬਰ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਭੂਚਾਲ ਅਜਿਹੇ ਦਿਨ ਆਇਆ, ਜਦੋਂ ਪੂਰੇ ਦੇਸ਼ ਵਿਚ ਛੁੱਟੀ ਸੀ ਅਤੇ 1821 ’ਚ ਸਪੇਨ ਦੇ ਖਿਲਾਫ ਆਜ਼ਾਦੀ ਦੀ ਲੜਾਈ ਦੀ ਇਤਿਹਾਸਕ ਜਿੱਤ ਦੀ ਵਰ੍ਹੇਗੰਢ ’ਤੇ ਸਕੂਲ ਅਤੇ ਦਫਤਰ ਬੰਦ ਸਨ। ਇਸ ਕਰਕੇ ਜ਼ਿਆਦਾਤਰ ਲੋਕ ਆਪਣੇ ਘਰਾਂ ਵਿਚ ਮੌਜੂਦ ਸਨ। ਇਸੇ ਦੌਰਾਨ ਅਮਰੀਕਾ ਦੇ ਜਿਓਲੌਜੀਕਲ ਸਰਵੇ ਦੇ ਮੁਤਾਬਕ ਇਸ ਭੂਚਾਲ ਕਾਰਨ ਕਈ ਵਿਅਕਤੀਆਂ ਦੀ ਜਾਨ ਜਾਣ ਦਾ ਖਦਸ਼ਾ ਹੈ। ਵੈਨਜੂਏਲਾ ਵਿਚ ਇਹ ਪਿਛਲੇ 126 ਸਾਲਾਂ ’ਚ ਸਭ ਤੋਂ ਵੱਡਾ ਭੂਚਾਲ ਹੈ। ਵੈਲਜੂਏਲਾ ਦੇ ਕਾਰਜਕਾਰੀ ਰਾਸ਼ਟਰਪਤੀ ਡੇਲਸੀ ਰੌਡਰਿੱਗਜ਼ ਨੇ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਵੀ ਕਰ ਦਿੱਤਾ ਹੈ।

RELATED ARTICLES
POPULAR POSTS