ਨਿਊਯਾਰਕ ਟਾਈਮਜ਼ ਨੇ ਜਾਰੀ ਕੀਤੀ ਬੌਬੀ ਜ਼ਿੰਦਲ, ਨਿੱਕੀ ਹੇਲੀ ਸਮੇਤ 281 ਵਿਅਕਤੀਆਂ ਦੀ ਲਿਸਟ
ਨਿਊਯਾਰਕ : ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਲਈ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਨੇ ਕਈ ਭਾਰਤੀਆਂ ਸਮੇਤ 281 ਵੱਡੇ ਵਿਅਕਤੀਆਂ ਦਾ ਅਪਮਾਨ ਕੀਤਾ ਹੈ। ਇਸ ਵਿਚ ਲੂਸੀਆਨਾ ਤੋਂ ਸਾਬਕਾ ਗਵਰਨਰ ਬੌਬੀ ਜ਼ਿੰਦਲ ਅਤੇ ਸਾਊਥ ਕੈਰੀਲਾਈਨਾ ਦੀ ਗਵਰਨਰ ਨਿੱਕੀ ਹੇਲੀ ਵੀ ਸ਼ਾਮਲ ਹੈ। ਸਥਾਨਕ ਨਾਮਵਰ ਅਖ਼ਬਾਰ ਨਿਊਯਾਰਕ ਟਾਈਮਜ਼ ਨੇ ਇਕ ਵੱਡੀ ਪਹਿਲ ਕਰਦਿਆਂ ਹੋਇਆਂ ਦੋ ਪੰਨਿਆਂ ਵਿਚ ਉਨ੍ਹਾਂ ਵਿਅਕਤੀਆਂ ਦੇ ਨਾਂ ਪ੍ਰਕਾਸ਼ਿਤ ਕੀਤੇ ਜਿਨ੍ਹਾਂ ਦਾ ਟਰੰਪ ਨੇ ਕਦੇ ਨਾ ਕਦੇ ਅਪਮਾਨ ਕੀਤਾ ਜਾਂ ਮਜ਼ਾਕ ਉਡਾਇਆ। ਇਹ ਅਜਿਹੇ ਵਕਤ ਵਿਚ ਸਾਹਮਣੇ ਆਇਆ ਹੈ ਜਦੋਂ ਅਰਲੀ ਵੋਟਿੰਗ ਚੱਲ ਰਹੀ ਹੈ ਅਤੇ ਵੋਟਿੰਗ ਦੀ ਤਾਰੀਕ 8 ਨਵੰਬਰ 2016 ‘ਚ ਮਹਿਜ਼ ਦੋ ਹਫ਼ਤੇ ਹੀ ਬਾਕੀ ਹਨ।
Check Also
ਭਗੌੜੇ ਨੀਰਵ ਮੋਦੀ ਦੀ ਲੰਡਨ ’ਚ ਜ਼ਮਾਨਤ ਅਰਜ਼ੀ ਖਾਰਜ
ਪੀਐਨਬੀ ਨਾਲ 14,500 ਕਰੋੜ ਦੇ ਫਰਾਡ ਦਾ ਆਰੋਪ ਨਵੀਂ ਦਿੱਲੀ/ਬਿਊਰੋ ਨਿਊਜ਼ ਪੰਜਾਬ ਨੈਸ਼ਨਲ ਬੈਂਕ …