15.2 C
Toronto
Monday, September 15, 2025
spot_img
Homeਦੁਨੀਆਸਾਨੀਆ ਮਿਰਜ਼ਾ ਅਤੇ ਸ਼ੋਇਬ ਮਲਿਕ ਇਕ-ਦੂਜੇ ਤੋਂ ਲੈ ਸਕਦੇ ਹਨ ਤਲਾਕ

ਸਾਨੀਆ ਮਿਰਜ਼ਾ ਅਤੇ ਸ਼ੋਇਬ ਮਲਿਕ ਇਕ-ਦੂਜੇ ਤੋਂ ਲੈ ਸਕਦੇ ਹਨ ਤਲਾਕ

ਪਾਕਿਸਤਾਨੀ ਮੀਡੀਆ ‘ਚ ਚਰਚਾ ਜ਼ੋਰਾਂ ‘ਤੇ
ਇਸਲਾਮਾਬਾਦ/ਬਿਊਰੋ ਨਿਊਜ਼ : ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜਾ ਅਤੇ ਪਾਕਿਸਤਾਨੀ ਕ੍ਰਿਕਟਰ ਸ਼ੋਇਬ ਮਲਿਕ ਦੇ ਰਿਸ਼ਤੇ ‘ਚ ਖਟਾਸ ਆ ਜਾਣ ਦੀ ਜਾਣਕਾਰੀ ਮਿਲ ਰਹੀ ਹੈ। ਪਾਕਿਸਤਾਨੀ ਮੀਡੀਆ ਅਨੁਸਾਰ ਦੋਵੇਂ ਇਕ-ਦੂਜੇ ਤੋਂ ਤਲਾਕ ਲੈਣ ਵਾਲੇ ਹਨ। ਇਨ੍ਹਾਂ ਅਟਕਲਾਂ ਨੂੰ ਸਾਨੀਆ ਮਿਰਜ਼ਾ ਦੇ ਇਕ ਇੰਸਟਾਗ੍ਰਾਮ ਪੋਸਟ ਨੇ ਹਵਾ ਦਿੱਤੀ।
ਉਨ੍ਹਾਂ ਪੋਸਟ ‘ਚ ਲਿਖਿਆ ਕਿ ‘ਯਾਨੀ ਟੂਟੇ ਹੁਏ ਦਿਲ ਕਹਾਂ ਜਾਂਤੇ ਹੈਂ, ਖੁਦਾ ਕੋ ਖੋਜਨੇ ਕੇ ਲਇਏ’। ਸਾਨੀਆ-ਸ਼ੋਇਬ ਦੇ ਰਿਸ਼ਤੇ ‘ਚ ਖਟਾਸ ਆਉਣ ਦੀ ਵਜ੍ਹਾ ਹਾਲੇ ਤੱਕ ਸਾਹਮਣੇ ਨਹੀਂ ਆਈ ਅਤੇ ਦੋਵਾਂ ਨੇ ਹਾਲੇ ਤੱਕ ਇਸ ਮਾਮਲੇ ਨੂੰ ਲੈ ਕੇ ਚੁੱਪੀ ਸਾਧੀ ਹੋਈ ਹੈ। ਉਧਰ ਪਾਕਿਸਤਾਨੀ ਮੀਡੀਆ ਅਨੁਸਾਰ ਸ਼ੋਇਬ ਮਲਿਕ ਕਿਸੇ ਹੋਰ ਲੜਕੀ ਨੂੰ ਡੇਟ ਕਰ ਰਹੇ ਹਨ ਅਤੇ ਦੋਵੇਂ ਅਲੱਗ-ਅਲੱਗ ਘਰਾਂ ‘ਚ ਰਹਿ ਰਹੇ ਹਨ। ਲੰਘੇ ਦਿਨੀਂ ਸਾਨੀਆ ਮਿਰਜ਼ਾ ਨੇ ਆਪਣੇ ਬੇਟੇ ਇਜਹਾਨ ਨਾਲ ਸ਼ੋਸ਼ਲ ਮੀਡੀਆ ‘ਤੇ ਇਕ ਫੋਟੋ ਸ਼ੇਅਰ ਕਰਕੇ ਲਿਖਿਆ ‘ਵੋ ਪਲ ਜੋ ਮੁਝੇ ਸਭ ਸੇ ਮੁਸ਼ਕਿਲ ਦਿਨੋਂ ਮੇਂ ਲੇ ਜਾਤੇ ਹੈ’। ਸ਼ੋਸ਼ਲ ਮੀਡੀਆ ‘ਤੇ ਪਾਈਆਂ ਜਾ ਰਹੀਆਂ ਅਜਿਹੀਆਂ ਪੋਸਟਾਂ ਤੋਂ ਕਿਆਸ ਲਗਾਏ ਜਾ ਰਹੇ ਹਨ ਕਿ ਸਾਨੀਆ ਅਤੇ ਸ਼ੋਇਬ ਦੀ ਪਰਸਨਲ ਲਾਈਫ ‘ਚ ਕੁੱਝ ਦਿੱਕਤਾਂ ਜ਼ਰੂਰ ਚੱਲ ਰਹੀਆਂ ਹਨ।

RELATED ARTICLES
POPULAR POSTS