9.4 C
Toronto
Friday, November 7, 2025
spot_img
Homeਦੁਨੀਆਡੋਨਾਲਡ ਟਰੰਪ ਨੇ ਪਾ ਹੀ ਲਿਆ ਮਾਸਕ

ਡੋਨਾਲਡ ਟਰੰਪ ਨੇ ਪਾ ਹੀ ਲਿਆ ਮਾਸਕ

ਸੈਕਰਾਮੈਂਟੋ : ਹੁਣ ਤੱਕ ਅਕਸਰ ਬਿਨਾ ਮਾਸਕ ਪਾਏ ਨਜ਼ਰ ਆਉਣ ਵਾਲੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਖਰ ਮਾਸਕ ਪਾ ਹੀ ਲਿਆ। ਦਰਅਸਲ ਅਮਰੀਕਾ ਵਿਚ ਕਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਸਾਰੇ ਮੁਲਕਾਂ ਤੋਂ ਜ਼ਿਆਦਾ ਹੋਣ ਕਰਕੇ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਮਿਲਟਰੀ ਹਸਪਤਾਲ ਦੇ ਦੌਰੇ ਦੌਰਾਨ ਮਾਸਕ ਪਹਿਨੇ ਹੋਏ ਨਜ਼ਰ ਆਏ। ਉਨ੍ਹਾਂ ਨੇ ਕਰੋਨਾ ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਵਾਰ ਜਨਤਕ ਤੌਰ ‘ਤੇ ਮਾਸਕ ਪਾਇਆ। ਰਾਸ਼ਟਰਪਤੀ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਵਿਚ ਜ਼ਖ਼ਮੀ ਸੈਨਿਕਾਂ ਅਤੇ ਕਰੋਨਾ ਵਾਇਰਸ ਨਾਲ ਮੂਹਰਲੀ ਕਤਾਰ ਵਿਚ ਲੜ ਰਹੇ ਮੈਡੀਕਲ ਵਰਕਰਾਂ ਦਾ ਹਾਲ-ਚਾਲ ਪੁੱਛਣ ਲਈ ਗਏ ਸਨ। ਇਸ ਮੌਕੇ ਉਨ੍ਹਾਂ ਕਿਹਾ ਕਿ ਮੈਂ ਕਦੇ ਵੀ ਮਾਸਕ ਪਾਉਣ ਦੇ ਵਿਰੁੱਧ ਨਹੀਂ ਰਿਹਾ ਪਰ ਮੇਰਾ ਵਿਸ਼ਵਾਸ ਹੈ ਕਿ ਮਾਸਕ ਪਾਉਣ ਲਈ ਉਚਿਤ ਜਗ੍ਹਾ ਤੇ ਸਮਾਂ ਹੋਣਾ ਜ਼ਰੂਰੀ ਹੈ। ਇਕ ਘੰਟੇ ਤੋਂ ਵੀ ਘੱਟ ਸਮੇਂ ਦੇ ਦੌਰੇ ਦੌਰਾਨ ਰਾਸ਼ਟਰਪਤੀ ਨੇ ਨੀਲੇ ਰੰਗ ਦਾ ਮਾਸਕ ਪਹਿਨਿਆ। ਉਨ੍ਹਾਂ ਨਾਲ ਗਏ ਵਾਈਟ ਹਾਊਸ ਚੀਫ਼ ਆਫ਼ ਸਟਾਫ਼ ਮਾਰਕ ਮੀਡੋਜ ਤੇ ਸੀਕਰਟ ਸਰਵਿਸ ਦੇ ਅਧਿਕਾਰੀਆਂ ਨੇ ਵੀ ਮਾਸਕ ਪਾਏ ਹੋਏ ਸਨ।

RELATED ARTICLES
POPULAR POSTS