ਰਾਹੁਲ ਗਾਂਧੀ ਨੇ ਕਿਹਾ ਭਾਰਤ ‘ਚ ਕਰੋਨਾ ਤੇਜੀ ਨਾਲ ਵਧ ਰਿਹਾ ਹੈ ਤੇ ਅਸੀਂ ਲੌਕਡਾਊਨ ਹਟਾ ਰਹੇ ਹਾਂ
ਨਵੀਂ ਦਿੱਲੀ/ਬਿਊਰੋ ਨਿਊਜ਼
ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਇਕਲੌਤਾ ਦੇਸ਼ ਹੈ, ਜਿੱਥੇ ਵਾਇਰਸ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਅਸੀਂ ਲੌਕਡਾਊਨ ਨੂੰ ਹਟਾ ਰਹੇ ਹਾਂ। ਲੌਕਡਾਊਨ ਦਾ ਉਦੇਸ਼ ਅਸਫਲ ਹੋ ਗਿਆ ਹੈ। ਭਾਰਤ ਨੂੰ ਅਸਫਲ ਲੌਕਡਾਊਨ ਦੇ ਨਤੀਜੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਹੁਲ ਨੇ ਕਿਹਾ ਕਿ ਚਾਰ ਫ਼ੇਜ਼ ਦੇ ਲੌਕਡਾਊਨ ਤੋਂ ਬਾਅਦ ਵੀ ਉਹ ਨਤੀਜੇ ਨਹੀਂ ਮਿਲੇ, ਜਿਸ ਦੀ ਪ੍ਰਧਾਨ ਮੰਤਰੀ ਉਮੀਦ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਪਹਿਲਾਂ ਫ਼ਰੰਟ ਫੁੱਟ ‘ਤੇ ਖੇਡ ਰਹੇ ਸਨ, ਪਰ ਜਦੋਂ ਲੌਕਡਾਊਨ ਅਸਫਲ ਹੋਇਆ ਤਾਂ ਉਹ ਬੈਕਫੁੱਟ ‘ਤੇ ਚਲੇ ਗਏ। ਉਨ੍ਹਾਂ ਨੂੰ ਦੁਬਾਰਾ ਫ਼ਰੰਟ ਫੁੱਟ ‘ਤੇ ਆਉਣਾ ਚਾਹੀਦਾ ਹੈ।ઠਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਮੁੱਖ ਸਲਾਹਕਾਰਾਂ ਨੇ ਕਿਹਾ ਸੀ ਕਿ ਮਈ ਦੇ ਅੰਤ ਤਕ ਕੋਰੋਨਾ ਵਾਇਰਸ ਦਾ ਪ੍ਰਭਾਵ ਘਟਣਾ ਸ਼ੁਰੂ ਹੋ ਜਾਵੇਗਾ, ਪਰ ਅਜਿਹਾ ਨਹੀਂ ਹੋ ਰਿਹਾ ਸੀ।