Breaking News
Home / ਰੈਗੂਲਰ ਕਾਲਮ / ਚੰਡੀਗੜ੍ਹੋਂ ਪਿੰਡ ਨੂੰ ਮੁੜਦਿਆਂ!

ਚੰਡੀਗੜ੍ਹੋਂ ਪਿੰਡ ਨੂੰ ਮੁੜਦਿਆਂ!

ਬੋਲ ਬਾਵਾ ਬੋਲ
ਡਾਇਰੀ ਦੇ ਪੰਨੇ
ਨਿੰਦਰਘੁਗਿਆਣਵੀ
94174-21700
21 ਜਨਵਰੀ, 2019 ਦੀਸਵੇਰ।ਸਾਢੇ ਛੇ ਵਜੇ ਹਨ।ਸੈਕਟਰ 16 ਵਿਚੋਂ ਨਿਕਲਦਾ ਹਾਂ। ਪੰਜਾਬ ਕਲਾਭਵਨ ਸੁੱਤਾ ਪਿਐ, ਸਣੇ ਚੌਕੀਦਾਰ ਤੇ ਫੁੱਲਾਂ ਦੇ ਗਮਲੇ ਵੀ। ਆਸ-ਪਾਸ ਦੇ ਰੁੱਖ ਵੀ ਤੇ ਡਾ. ਰੰਧਾਵੇ ਦਾ ਬੁੱਤ ਵੀ।ਥੋੜ੍ਹਾ-ਥੋੜ੍ਹਾ ਰੋਜ਼ ਗਾਰਡਨ ਜਾਗ ਪਿਆ ਹੈ। ਸੈਰਕਰਨਵਾਲਿਆਂ ਦੀਚਹਿਲ-ਪਹਿਲਹੋਣ ਲੱਗੀ ਹੈ। ਰੋਜ਼ ਗਾਰਡਨਵਿਚੋਂ ਦੀਲੰਘ ਕੇ ਮੁੱਖ ਮਾਰਗ ‘ਤੇ ਪੁੱਜਾ ਹਾਂ ਆਟੋ ਲੈਣਵਾਸਤੇ। ਇਹ ਆਟੋ ਮੈਨੂੰ 17 ਦੇ ਬੱਸ ਅੱਡੇ ਲਾਹਦੇਵੇਗਾ ਦਸ ਰੁਪੱਈਆਂ ਵਿਚ।ਉਥੋਂ 43 ਦੇ ਅੱਡੇ ਨੂੰ ਜਾਣਵਾਲੀ ਬੱਸੇ ਬੈਠਦਾ ਹਾਂ, ਤੇ ਉਥੇ ਪਹੁੰਚ ਕੇ 39 ਨੰਬਰ ਕਾਊਂਟਰ’ਤੇ ਖਲੋਤੀ ਮਿੰਨ੍ਹੀ ਜਹਾਜ਼ ਜਿਹੀ ਵੋਲਵੋ ਵੱਲ ਵਧਦਾ ਹਾਂ। ਇਹਨੇ ਫਿਰੋਜ਼ਪੁਰ ਜਾਣਾ ਹੈ! ਇਹ ਰਾਹਵਿਚਬਹੁਤਾਨਹੀਂ ਰੁਕਦੀ।ਲੁਧਿਆਣੇ ਤੇ ਮੋਗੇ ਵੀ, ਅੱਡਿਆਂ ਦੇ ਬਾਹਰ-ਬਾਹਰਸਵਾਰੀ ਲਾਹੁੰਦੀ-ਚੜ੍ਹਾਉਂਦੀ ਹੈ। ਇਹ ਸੱਚਮੁਚ ਹੀ ਕਿਸੇ ਪਰੀਵਾਂਗਰਾਂ ਉਡਦੀਜਾਂਦੀ ਹੈ ਤੇ ਕਦੇ-ਕਦੇ ਸੱਪ ਵਾਂਗ ਮੇਲ੍ਹਦੀਲਗਦੀ ਹੈ ਤੇ ਕਦੇ ਪੈਲਾਂ ਪਾਉਂਦੀਜਾਪਦੀ ਹੈ। ਝੂਟੇ (ਠੂੰਹਣੇ) ਖੂਬ ਦਿੰਦੀ ਹੈ। ਮੈਨੂੰਲੰਡਨਵਿਚਥਾਂਦੀ ਕੋਚ ਵਿਚਬਿਤਾਏ ਪਲਚੇਤੇ ਆ ਜਾਂਦੇ ਨੇ ਤੇ ਕਦੇ ਬਰਮਿੰਘਮ ਤੋਂ ਸਾਊਥਾਲਦਾਲੰਬਾਸਫਰਯਾਦ ਆਉਂਦਾ ਹੈ ਇਹਦੇ ਵਿਚਬੈਠ ਕੇ! ਇਹਦੇ ਵਿਚ ਵੰਨ-ਸੁਵੰਨੀਆਂ ਫਿਲਮਾਂ ਲਗਦੀਆਂ ਨੇ। ਮੁਸਾਫਿਰ ਵੀਰਲੇ-ਮਿਲੇ ਹਨ, ਕੋਈ ਪੇਂਡੂ ਹੈ, ਕੋਈ ਸ਼ਹਿਰੀ ਹੈ। ਕੋਈ ਹਫਤੇ ਮਗਰੋਂ ਚੰਡੀਗੜ੍ਹੋਂ ਗੇੜੀਲਾ ਕੇ ਮੁੜ ਰਿਹੈ ਤੇ ਕੋਈ ਮਾਲਵੇ ਖਿੱਤੇ ਵਿਚ ਕੰਮ ‘ਤੇ ਚੱਲਿਆ ਹੈ। ਫਿਰੋਜ਼ਪੁਰ ਤੀਕਦਾਲਗਭਗ ਪੰਜ ਘੰਟੇ ਦਾਰਸਤਾਕਦੇ ਅਖਬਾਰਪੜ੍ਹ ਕੇ, ਕਦੇ ਫਿਲਮਦੇਖ ਕੇ ਤੇ ਕਦੇ ਕਿਸੇ ਨਾਲ ਗੱਲਾਂ ਕਰਦਿਆਂ ਬੀਤਜਾਂਦਾ ਹੈ। ਫਿਰੋਜ਼ਪੁਰ ਅੱਡੇ ਵਿਚ ਉੱਤਰ ਕੇ ਮੁਕਤਸਰ ਜਾਣਵਾਲੀ ਮਿੰਨੀ (ਪਨ) ਬੱਸੇ ਚੜ੍ਹਦਾ ਹਾਂ। ਇਹ ਰਾਹਵਿਚਮੈਨੂੰਡੋਡ ਪਿੰਡ ਲਾਹੁੰਦੀ ਹੈ ਤੇ ਅੱਗੇ ਉਥੋਂ ਮੇਰੇ ਪਿੰਡ ਨੂੰ ਜਾਣਵਾਲੀ ਮਿੰਨੀ ਬੱਸ ਖੜ੍ਹੀ ਹੁੰਦੀ ਹੈ, ਜਿਵੇਂ ਉਹ ਮੈਨੂੰ ਹੀ ਉਡੀਕਰਹੀਹੋਵੇ!
ੲੲੲ
ਭੁੱਖਣ-ਭਾਣਾ ਹਾਂ। ਚੰਡੀਗੜ੍ਹੋਂ ਤਾਂ ਇਕੱਲੀ ਚਾਹ ਪੀ ਕੇ ਹੀ ਚੱਲਿਆ ਸੀ। ਰਾਹਵਿਚਵੀ ਕੁਝ ਖਾਣ ਨੂੰ ਦਿਲਨਹੀਂ ਕਰਦਾ।ਘਰ ਪਹੁੰਚਦੇ ਤੀਕ ਭੁੱਖ ਪੂਰੀਤਰ੍ਹਾਂ ਚਮਕ ਆਉਂਦੀ ਹੈ। ਚੁੱਲ੍ਹੇ ਅੱਗ ਡਾਹੁੰਦੀ ਮਾਂ ਆਖਦੀ ਹੈ, ”ਪਤਾਨੀ ਕਿੰਨੇ ਦਿਨਾਂ ਦਾ ਭੁੱਖਾ ਮੇਰਾ ਪੁੱਤ…ਰੱਜ ਕੇ ਰੋਟੀ ਖਾ ਲੈ…ਸੌ ਜਾ ਘੰਟਾ ਤੇ ਫੋਨ ਬੰਦ ਕਰਲੀਂ ਆਬਦਾ।” ਮਾਂ ਦੀਆਂ ਹਦਾਇਤਾਂ ਦੇ ਨਾਲ-ਨਾਲਰੋਟੀ ਖਾਈ ਜਾਂਦਾ ਹਾਂ।
ਆਥਣੇ ਗੁਰੂਘਰਭਾਈ ਜੀ ਬੋਲਿਐ।ਨੀਂਦ ਟੁੱਟੀ। ਤੇ ਹੁਣ ਨਿੱਤ ਵਾਂਗ ਖਬਰਾਂ ਬਣਾਉਣ ਤੇ ਬੋਲਣ ਦੇ ਆਹਰੇ ਲੱਗ ਗਿਆ ਹਾਂ। ਗਰਮਪਾਣੀਦੀਕੇਤਲੀ ਰੱਖਣ ਆਈ ਮਾਂ ਕਹਿੰਦੀ ਹੈ, ”ਵੇ ਭਾਈ, ਦਿਮਾਗ ਨੂੰ ਭੋਰਾਅਰਾਮ ਦੇ ਲਿਆਕਰ ਵੇ…ਵਾਖਰੂਤੇਰਾ ਸ਼ੁਕਰ ਐ…।” ਮਾਂ ਦੀ ਗੱਲ ਅਣਸੁਣੀ ਕਰ ਦਿੰਦਾ ਹਾਂ। ਅਗਲੇ ਦਿਨਾਂ ਦੇ ਰੁਝੇਵਿਆਂ ਤੇ ਚੰਡੀਗੜ੍ਹ ਮੁੜਨ ਦਾਫ਼ਿਕਰਮਨ’ਤੇ ਭਾਰੀਪੈਰਿਹੈ।ਬਾਬਾਬਾਣੀਪੜ੍ਹ ਰਿਹਾ ਹੈ-
ਸੈਲਪਥਰ ਮੇਂ ਜੰਤ ਉਪਾਏ ਤਾ ਕਾ ਰਿਜਕ ਆਗੇ ਕਰਧਰਿਆ
ਮੇਰੇ ਮਾਧਉ ਜੀ ਸਤਿ ਸੰਗਤ ਮਿਲੇ ਸੋ ਤਰਿਆ॥
ਬਾਣੀ ਸੁਣਦਾ ਤੇ ਡਾਇਰੀ ਦੇ ਪੰਨੇ ਲਿਖਦਾ-ਲਿਖਦਾਆਪਣੇ ਮਹਾਨ ਗੁਰੂਆਂ ਦੀ ਨਿੱਘੀ-ਮਿੱਠੀ ਤੇ ਪਵਿੱਤਰ ਯਾਦਵਿਚ ਡੁੱਬ ਗਿਆ ਹਾਂ। ਇਹ ਅਣਮੁੱਲਾ ਤੇ ਅਲੌਕਿਕ ਹੈ, ਜੋ ਸਾਡੇ ਗੁਰੂਸਾਨੂੰ ਗੁਰਬਾਣੀਦਾਮਹਾਨਵਿਰਸਾਸਾਨੂੰ ਦੇ ਗਏ ਨੇ, ਕਿਆ ਬਾਤਾਂ ਨੇ! ਕਿੰਨਾ ਪਿਆਰਾਸਮਾਂ ਹੈ, ਜੋ ਮੈਨੂੰਬਾਣੀਪੜ੍ਹਦਿਆਂ, ਸੁਣਦਿਆਂ ਤੇ ਇਹਦੇ ਅਰਥਕਰਦਿਆਂ ਡੂੰਘੇ ਸਕੂਨਵਿਚਲੈਜਾਂਦਾ ਹੈ।
ੲ ੲੲ

Check Also

ਕੈਨੇਡੀਅਨ ਕੋਰ ਆਫ਼ ਕਮਿਸ਼ਨੇਅਰਜ਼ ‘ਚ ਜੌਬ

ਜਰਨੈਲ ਸਿੰਘ (ਕਿਸ਼ਤ 10ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਇਸ ਲੋਕੇਸ਼ਨ ਨੂੰ ਸੀ.ਬੀ.ਸੀ ਦੀ …