Breaking News
Home / ਨਜ਼ਰੀਆ / ਏਸ਼ੀਆਈਲੋਕਰਾਜਾਂ ‘ਚ ਨਿਰਪੱਖ ਪੱਤਰਕਾਰਾਂ ਨੂੰ ਨਵੀਆਂ ਚੁਣੌਤੀਆਂ

ਏਸ਼ੀਆਈਲੋਕਰਾਜਾਂ ‘ਚ ਨਿਰਪੱਖ ਪੱਤਰਕਾਰਾਂ ਨੂੰ ਨਵੀਆਂ ਚੁਣੌਤੀਆਂ

ਨਰਪਾਲ ਸਿੰਘ ਸ਼ੇਰਗਿੱਲ
ਮੋਬਾਈਲ : +91-94171-04002 (ਇੰਡੀਆ),
07903-190 838 (ਯੂ.ਕੇ.)
Email : [email protected]
ਨਿਰਪੱਖ ਅਤੇ ਆਪਣੇ ਕੌਮੀ ਹਿਤਾਂ ਬਾਰੇ ਮੁਹਿੰਮਕਾਰੀ ਪੱਤਰਕਾਰਾਂ ਨੂੰ ਹੁਣ ਜਿਹੜੀਆਂ ਨਵੀਆਂ ਚੁਣੌਤੀਆਂ ਦਾਸਾਹਮਣਾਕਰਨਾਪੈਰਿਹਾ ਹੈ, ਉਹ ਏਸ਼ੀਆਈਲੋਕਰਾਜਾਂ ਦੇ ਭ੍ਰਿਸ਼ਟਅਤੇ ਤਾਨਾਸ਼ਾਹੀਹਾਕਮਾਂ ਵਲੋਂ ਇਨ੍ਹਾਂ ਪੱਤਰਕਾਰਾਂ ਨੂੰ ਆਪਣੀਆਂ ਨਜ਼ਰਾਂ ਦੇ ਸਾਹਮਣਿਓਂ ਦੂਰਕਰਨਾਹੈ। ਜਾਂ ਇਨ੍ਹਾਂ ਨੂੰ ਮਾਰ ਮੁਕਾਇਆ ਜਾਂਦਾ ਹੈ, ਅਤੇ ਜਾਂ ਗ੍ਰਿਫ਼ਤਾਰਕਰਕੇ ਇਨ੍ਹਾਂ ਨੂੰ ਜੇਲ੍ਹਾਂ ਵਿਚ ਡੱਕ ਦਿੱਤਾ ਜਾਂਦਾਹੈ। ਇਹ ਅਸੀਂ ਪਿਛਲੇ ਤਿੰਨਵਰ੍ਹਿਆਂ ਤੋਂ ਲਗਾਤਾਰਵੇਖਰਹੇ ਹਾਂ, ਅਤੇ ਇਨ੍ਹਾਂ ਮਾਰੂ ਘਟਨਾਵਾਂ ਦਾਏਸ਼ੀਆਈ ਖ਼ਿੱਤੇ ਦੇ ਕਈ ਦੇਸ਼ਾਂ ਵਿਚਵਾਧਾਹੋਣ ਲੱਗਾ ਹੈ ਜਿਨ੍ਹਾਂ ਵਿਚਅਫ਼ਗਾਨਿਸਤਾਨ, ਭਾਰਤ, ਪਾਕਿਸਤਾਨ, ਥਾਈਲੈਂਡਅਤੇ ਫਿਲੀਪਾਈਨਆਦਿਵੀਸ਼ਾਮਿਲਹਨ, ਜਿੱਥੇ ਦੇ ਲੋਕਰਾਜੀਸੰਵਿਧਾਨਾਂ ਅਨੁਸਾਰ ਪ੍ਰੈੱਸਦੀਆਜ਼ਾਦੀ ਜਾਂ ”ਫਰੀਡਮਆਫ਼ਐਕਸਪ੍ਰੈਸ਼ਨ”ਬਾਰੇ ਸਮੇਂ ਦੇ ਹਾਕਮਸਦਨਵਿਚ ਅੱਡੀਆਂ ਚੁੱਕ-ਚੁੱਕ ਕੇ ਡੀਂਗਾਂ ਮਾਰਦੇ ਵੀਅਕਸਰਵੇਖੇ ਜਾਂਦੇ ਹਨ।ਸਥਾਨਕਸਰਕਾਰੀਹਾਕਮਾਂ ਵਲੋਂ ਇਨ੍ਹਾਂ ਨਾਲ ਜ਼ੁਲਮ ਜਾਂ ਵਧੀਕੀਆਂ ਇੰਨੀਆਂ ਅਸਹਿ ਹੋਣ ਲੱਗੀਆਂ ਹਨ, ਕਿ ਇਨ੍ਹਾਂ ਨੂੰ ਛੁਡਾਉਣ ਜਾਂ ਵਧੀਕੀਆਂ ਨੂੰ ਰੋਕਣਲਈਵਿਦੇਸ਼ੀ ਪੱਤਰਕਾਰ ਜਾਂ ਪੱਤਰਕਾਰੀ ਸੰਸਥਾਵਾਂ ਪੀੜਤ ਪੱਤਰਕਾਰਾਂ ਅਤੇ ਮੀਡੀਆਕਰਮੀਆਂ ਦੇ ਹੱਕ ਵਿਚ ਕੌਮਾਂਤਰੀ ਪੱਧਰ ‘ਤੇ ਹਾਅ ਦਾਨਾਅਰਾਮਾਰਦੇ ਜਾਂ ਰੋਸਵਿਖਾਵੇ ਕਰਦੇ ਆਮਵੇਖੇ ਜਾ ਰਹੇ ਹਨ।
ਪੱਤਰਕਾਰ ਵਿਰੋਧੀਘਟਨਾਵਾਂ ਨੂੰ ਜੱਗ ਜ਼ਾਹਿਰਕਰਨਵਾਲੀਅਤੇ ਪੱਤਰਕਾਰਾਂ ਦੇ ਹਿਤਾਂ ਅਤੇ ਉਨ੍ਹਾਂ ਦੀ ਸੁਰੱਖਿਆ ਬਾਰੇ ਅਮਰੀਕਾਵਿਚਨਿਊਯਾਰਕਸਥਿਤ ਕੌਮਾਂਤਰੀ ਸੰਸਥਾ, ਪੱਤਰਕਾਰ ਸੁਰੱਖਿਆ ਕਮੇਟੀ (ਕਮੇਟੀ ਟੂ ਪ੍ਰੋਟੈਕਟਜਰਨਲਿਸਟ) ਵਲੋਂ ਇਸ ਲੇਖਕ ਨੂੰ ਲੰਘੀ 19 ਦਸੰਬਰ ਨੂੰ 1 ਜਨਵਰੀ ਤੋਂ 15 ਦਸੰਬਰ ਤੱਕ ਮਾਰੇ ਗਏ ਪੱਤਰਕਾਰਾਂ ਬਾਰੇ ਇੱਕ ਜਾਣਕਾਰੀਭੇਜੀ ਗਈ ਸੀ, ਜਿਸ ਅਨੁਸਾਰ 2018 ਵਰ੍ਹਾਪਿਛਲੇ ਤਿੰਨਸਾਲਾਂ ਵਿਚਸਭ ਤੋਂ ਮਾਰੂ ਸਿੱਧ ਹੋਇਆ ਦੱਸਿਆ ਗਿਆ ਹੈ। ਇਸ ਵਰ੍ਹੇ ਦੌਰਾਨ ਪੱਤਰਕਾਰੀ ਸੇਵਾਵਾਂ ਨਿਭਾਉਂਦੇ ਹੋਏ ਕੁੱਲ 54 ਪੱਤਰਕਾਰ ਮਾਰੇ ਗਏ ਅਤੇ 251 ਪੱਤਰਕਾਰ ਗ੍ਰਿਫ਼ਤਾਰਕਰਕੇ ਜੇਲ੍ਹਾਂ ਵਿਚ ਡੱਕੇ ਗਏ।
ਅਫ਼ਗਾਨਿਸਤਾਨਵਿਚ ਜਿੱਥੇ ਪੱਤਰਕਾਰ ਅੱਤਵਾਦੀਆਂ ਰਾਹੀਂ ਹਾਲੀਆ ਤੌਰ ‘ਤੇ ਮਾਰੇ ਗਏ ਹਨ, ਸਭ ਤੋਂ ਵਧੇਰੇ ਖ਼ਤਰਨਾਕਦੇਸ਼ ਹੈ, ਉਸ ਤੋਂ ਬਾਅਦਸੀਰੀਆਅਤੇ ਤੀਜੇ ਨੰਬਰ’ਤੇ ਇਸ ਵਰ੍ਹੇ ਮੋਦੀਸਰਕਾਰਅਧੀਨਸਾਡਾਆਪਣਾਭਾਰਤੀਲੋਕਰਾਜ ਹੈ, ਜਿੱਥੇ 5 ਪੱਤਰਕਾਰ ਕਤਲਕੀਤੇ ਜਾਂ ਮਾਰੇ ਗਏ ਹਨ।
ਹੋਰਦੇਸ਼ਾਂ ਵਿਚਦਿਲਹਿਲਾਦੇਣਵਾਲਾਕਤਲਅਮਰੀਕਾ ਦੇ ”ਵਾਸ਼ਿੰਗਟਨਪੋਸਟ”ਅਖ਼ਬਾਰ ਦੇ ਕਾਲਮਨਵੀਸ, ਜਮਾਲਖਸ਼ੋਗੀ ਦਾਦਰਦਨਾਕਕਤਲ ਹੈ, ਜਿਸ ਨੂੰ ਤੁਰਕੀ ਦੀਰਾਜਧਾਨੀ, ਇਸਤੰਬੋਲ, ਸਥਿਤ ਸਾਉਦੀ ਅਰਬਦੂਤਾਵਾਸਵਿਚ ਸਾਉਦੀ ਅਰਬਏਜੰਟਾਂ ਵਲੋਂ ਪਿਛਲੇ ਅਕਤੂਬਰਵਿਚਮਾਰਿਆ ਦੱਸਿਆ ਜਾਂਦਾਹੈ। ਹੁਣ ਤਾਜ਼ਾਪ੍ਰਕਾਸ਼ਿਤਖ਼ਬਰਾਂ ਅਨੁਸਾਰ ਅਮਰੀਕਾਦੀ ਇੱਕ ਖ਼ੁਫ਼ੀਆ ਏਜੰਸੀ ਨੇ ਪ੍ਰਗਟਾਵਾਕੀਤਾ ਹੈ ਕਿ ਇਸ ਪੱਤਰਕਾਰ ਦੀ ਹੱਤਿਆ ਤੋਂ ਲਗਪਗ ਇੱਕ ਵਰ੍ਹਾਪਹਿਲਾਂ 2017 ਵਿਚ ਸਾਉਦੀ ਅਰਬਸ਼ਹਿਜ਼ਾਦਾ, ਮੁਹੰਮਦ ਬਿਨਸਲਮਾਨ, ਵਲੋਂ ਖਸ਼ੋਗੀ ਨੂੰ ਵਾਪਸ ਸਾਉਦੀ ਅਰਬ ਲਿਆਉਣ ਲਈ ਕਿਹਾ ਗਿਆ ਸੀ, ਉਸ ਨੇ ਇਹ ਵੀ ਕਿਹਾ ਸੀ ਕਿ ਜੇ ਖਸ਼ੋਗੀ ਆਰਾਮਨਾਲਵਾਪਸ ਸਾਉਦੀ ਅਰਬਨਹੀਂ ਆਉਂਦਾ ਅਤੇ ਆ ਕੇ ਆਪਣੇ ਵਾਦ-ਵਿਵਾਦੀ ਤੌਰ ਤਰੀਕੇ ਦਰੁਸਤ ਨਹੀਂ ਕਰਦਾ ਤਾਂ ਉਸ ਨੂੰ ਗੋਲੀਮਾਰ ਦਿੱਤੀ ਜਾਵੇ।
ਇਸੇ ਤਰ੍ਹਾਂ ਪਿਛਲੇ ਵਰ੍ਹੇ ਫਰਵਰੀਵਿਚਸਲੋਵਾਕੀਆਦਾਖ਼ੋਜੀ ਪੱਤਰਕਾਰ, ਜਾਨ ਕੁਸੀਅਲ, ਉਸ ਦੀ ਮੰਗੇਤਰ ਦੇ ਸਾਹਮਣੇ ਕਤਲਕੀਤਾ ਗਿਆ ਸੀ। ਇਨ੍ਹਾਂ ਦੋਵੇਂ ਘਟਨਾਵਾਂ ਤੋਂ ਵੀਵਧੇਰੇ ਦੁਖਦਾਈ ਵਾਰਦਾਤਵੇਲੇ ਅਫ਼ਗਾਨਿਸਤਾਨਵਿਚ ਪੱਤਰਕਾਰਾਂ ਦੇ ਗਰੁੱਪ ਵਿਰੁੱਧ ਕੀਤੀ ਗਈ ਆਤਮਘਾਤੀਘਟਨਾ ਹੈ ਜਿੱਥੇ ਇੱਕੋ ਵੇਲੇ ਲੰਘੇ ਅਪ੍ਰੈਲਵਿਚਆਤਮਘਾਤੀਘਟਨਾਵੇਲੇ 9 ਪੱਤਰਕਾਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।
ਅਮਰੀਕਾਵਿਚਪਿਛਲੇ ਵਰ੍ਹਿਆਂ ਦੀਸਭ ਤੋਂ ਵੱਧ ਪੱਤਰਕਾਰਾਂ-ਵਿਰੋਧੀ ਮਾਰੂ ਘਟਨਾਵੇਲੇ ਪਿਛਲੀਜੂਨਵਿਚ ਇੱਕ ਬੰਦੂਕਧਾਰੀਵਲੋਂ ਇੱਕੋ ਵੇਲੇ 4 ਪੱਤਰਕਾਰਾਂ ਨੂੰ ਮੇਰੀਲੈਂਡਸਥਿਤ”ਕੈਪੀਟਲਰਾਜ਼ਟ”ਅਖ਼ਬਾਰ ਦੇ ਦਫ਼ਤਰਵਿਚਮਾਰ ਦਿੱਤਾ ਗਿਆ ਸੀ। ਇਸ ਤਰ੍ਹਾਂ ਅਫ਼ਗਾਨਿਸਤਾਨਵਿਚ 13, ਸੀਰੀਆਵਿਚ 9, ਭਾਰਤਵਿਚ 5, ਅਮਰੀਕਾਵਿਚ 4, ਕੇਂਦਰੀਅਫ਼ਰੀਕਾ, ਮੈਕਸੀਕੋ ਅਤੇ ਯਮਨਹਰੇਕਵਿਚਤਿੰਨ-ਤਿੰਨ, ਬਰਾਜ਼ੀਲਅਤੇ ਇਜ਼ਰਾਈਲਵਿਚ ਦੋ-ਦੋ, ਸੋਮਾਲੀਆ, ਸਾਊਦੀਅਰਬ, ਸਲੋਵਾਕੀਆ, ਕੋਲੰਬੀਆ, ਸਲੋਵੇਨੀਆ, ਨਿਕਾਰਗੂਆ, ਪਾਕਿਸਤਾਨ, ਲਿਬੀਆਅਤੇ ਹੋਰ ਕੁੱਝ ਥਾਵਾਂ ਤੇ ਇੱਕ-ਇੱਕ ਪੱਤਰਕਾਰ ਕਤਲਕੀਤੇ ਜਾਣਦੀਰਿਪੋਰਟਹੈ।
ਜੇਲ੍ਹਾਂ ਵਿਚਬੰਦਸੈਂਕੜੇ ਪੱਤਰਕਾਰ : 2018 ਵਿਚਲਗਾਤਾਰਤੀਜੇ ਸਾਲ ਥਾਂ-ਥਾਂ ਪੱਤਰਕਾਰਾਂ ਨੂੰ ਸਬਕ ਸਿਖਾਉਣ ਲਈਲੋਕਰਾਜ ਦੇ ਨਕਾਬਹੇਠਪ੍ਰੈੱਸਦੀਆਜ਼ਾਦੀ ਦੇ ਭਾਸ਼ਣਦਿੰਦੇ ਹੋਏ ਕਈ ਤਾਨਾਸ਼ਾਹੀਪ੍ਰਬੰਧਕ ਪੱਤਰਕਾਰਾਂ ਦੇ ਮੂੰਹ ਬੰਦਕਰਨਲਈਮਹੀਨਿਆਂ ਤੱਕ ਉਨ੍ਹਾਂ ਨੂੰ ਨਜ਼ਰਬੰਦਕਰਨ ਦੇ ਢੰਗ ਅਪਣਾਅਰਹੇ ਹਨ।ਬੀਤੀਦਸੰਬਰ ਦੇ ਅਖੀਰ ਤੱਕ 251 ਪੱਤਰਕਾਰਾਂ ਨੂੰ ਵੱਖੋ-ਵੱਖਰੇ ਦੇਸ਼ਾਂ ਦੀਆਂ ਜੇਲ੍ਹਾਂ ਵਿਚ ਡੱਕੇ ਜਾਣ ਦੇ ਅੰਕੜੇ ਪ੍ਰਾਪਤ ਹੋਏ ਹਨ।ਇਨ੍ਹਾਂ ਪੱਤਰਕਾਰਾਂ ਵਿਚਵਧੇਰੇ ਇਸਲਾਮ-ਪਰਬਲ ਮੱਧ ਪੂਰਬੀਦੇਸ਼ਾਂ ਵਿਚਨਜ਼ਰਬੰਦਹਨ। ਕਈ ਦੇਸ਼ਾਂ ਵਿਚਸਰਕਾਰੀ ਤੌਰ ‘ਤੇ ਅਸਲੀਅੰਕੜੇ ਪ੍ਰਾਪਤਨਹੀਂ ਹੋ ਸਕਦੇ, ਪਰ ਪੱਤਰਕਾਰੀ ਸੰਸਥਾਵਾਂ ਤੋਂ ਡੰਗ ਟਪਾਊ ਅੰਕੜਿਆਂ ਅਨੁਸਾਰ ਸਭ ਤੋਂ ਵਧੇਰੇ ਅਤੇ ਘੱਟੋ-ਘੱਟ 58 ਪੱਤਰਕਾਰ ਤੁਰਕੀ ਵਿਚ, ਚੀਨਵਿਚ 44, ਮਿਸਰਵਿਚ 16, ਸਾਉਦੀ ਅਰਬਵਿਚ 9, ਐਰੇਟੇਰੀਆਵਿਚ 8, ਐਜਰਬਾਈਜਾਨਵਿਚ 5, ਸੀਰੀਆਵਿਚ 4, ਮਰਾਕੋ ਅਤੇ ਵੀਅਤਨਾਮਵਿਚਤਿੰਨ-ਤਿੰਨ, ਵੈਨਜ਼ਵੇਲਾਅਤੇ ਕੈਮਰੂਨਵਿਚ ਦੋ-ਦੋ ਅਤੇ ਭਾਰਤਸਮੇਤਹੋਰਦੇਸ਼ਾਂ ਵਿਚਵੀ ਇੱਕ-ਇੱਕ ਜਾਂ ਦੋ-ਦੋ ਪੱਤਰਕਾਰ ਜੇਲ੍ਹੀਂ ਡੱਕੇ ਹੋਏ ਹਨ।ਜੰਮੂ-ਕਸ਼ਮੀਰਦਾ ਇੱਕ ਪੱਤਰਕਾਰ, ਆਸਿਫ਼ ਸੁਲਤਾਨ, ਅਗਸਤ 2018 ਤੋਂ ਜੇਲ੍ਹ ਵਿਚਬੰਦ ਸੀ, ਜਿਸ ਨੂੰ ਛੁਡਾਉਣ ਲਈ ਪੱਤਰਕਾਰ ਸੁਰੱਖਿਆ ਕਮੇਟੀਵਲੋਂ ਰਾਜਪਾਲਸਤਪਾਲਮਾਲਿਕ ਨੂੰ ਵੀ ਪਹੁੰਚ ਕੀਤੀ ਗਈ ਸੀ।
ਲਾਪਤਾਪੱਤਰਕਾਰ : 2018 ਵਿਚ 54 ਕਤਲ ਹੋਏ ਜਾਂ ਕੀਤੇ ਗਏ ਪੱਤਰਕਾਰਾਂ ਦੇ ਨਾਲ-ਨਾਲ 251 ਨਜ਼ਰਬੰਦ ਪੱਤਰਕਾਰਾਂ ਤੋਂ ਬਿਨਾਂ 60 ਪੱਤਰਕਾਰ ਉਹ ਹਨ, ਜੋ ਲਾਪਤਾ ਦੱਸੇ ਜਾਂਦੇ ਹਨ, ਜਿਨ੍ਹਾਂ ਦੀ ਕੋਈ ਉੱਘ-ਸੁੱਘ ਜਾਂ ਕੋਈ ਪੱਕੀ ਜਾਣਕਾਰੀਨਹੀਂ ਦੱਸੀ ਜਾ ਰਹੀ।
ਸੰਸਾਰ ਦੇ ਜਿਨ੍ਹਾਂ 10 ਦੇਸ਼ਾਂ ਵਿਚ ਪੱਤਰਕਾਰਾਂ ਤੇ ਇੰਟਰਨੈੱਟਦੀਵਰਤੋਂ ਨਾਕਰਨ ਜਾਂ ਸਰਕਾਰੀਦਬਾਅਹੇਠਸੈਂਸਰ ਜਾਂ ਵਧੇਰੇ ਸਖ਼ਤੀ ਹੈ ਉਨ੍ਹਾਂ ਵਿਚਐਰੀਟੇਰੀਆ, ਉੱਤਰੀ ਕੋਰੀਆ, ਸਾਊਦੀਅਰਬ, ਇਥੋਪੀਆ, ਐਜਰਬਾਈਜਾਨ, ਵੀਅਤਨਾਮ, ਈਰਾਨ, ਚੀਨ, ਮੀਆਂਮਾਰ (ਬਰਮਾ) ਅਤੇ ਕਿਊਬਾ ਦੇ ਨਾਮਵਰਨਣਯੋਗ ਹਨ।
ਭਾਰਤਅਤੇ ਪੱਤਰਕਾਰੀ : ਬੇਸ਼ੱਕ ਭਾਰਤ ਇੱਕ ਬਹੁ-ਨਸਲੀ, ਬਹੁ-ਭਾਸ਼ੀ, ਬਹੁ-ਧਰਮੀ ਲੋਕਰਾਜਹੋਣ ਦੇ ਨਾਲ ਮਨੁੱਖ ਇਸਤਰੀਦੀਬਰਾਬਰਤਾ, ਵਿਚਾਰ ਪ੍ਰਗਟਾਉਣ ਦੀ ਖੁੱਲ੍ਹ ਅਤੇ ਪ੍ਰੈੱਸਦੀਆਜ਼ਾਦੀਵਾਲਾ ਗਣਤੰਤਰਦੇਸ਼ ਹੈ, ਜਿੱਥੇ ਅਨੇਕਸੰਪਾਦਕਅਤੇ ਰੇਡੀਓ-ਟੈਲੀਵਿਜ਼ਨਚੈਨਲਾਂ ਦੇ ਮੁਖੀ ਆਪਣੀ ਕੁਰਸੀ ਤੇ ਬੈਠ ਕੇ ਆਪਣੇ ਆਪ ਨੂੰ ਭਾਰਤੀਲੋਕਰਾਜਦਾ ਚੌਥਾ ਥੰਮ੍ਹ ਸਮਝਦੇ ਅਤੇ ਕਰਾਰਦਿੰਦੇ ਹਨ, ਪਰ ਉਨ੍ਹਾਂ ਨੂੰ ਆਪਣੀਆਂ ਹੀ ਥੰਮ੍ਹੀਆਂ ਬਾਰੇ ਹੋਰਲੋਕਰਾਜੀਨਿਆਂਪਾਲਿਕਾ, ਕਾਰਜਪਾਲਿਕਾਅਤੇ ਸੰਸਦੀਪ੍ਰਣਾਲੀਦੀਆਂ ਡੋਲਦੀਆਂ ਥੰਮ੍ਹੀਆਂ ਨੂੰ ਲੱਗੀ ਸਿਉਂਕ ਵਾਂਗ ਘੱਟ ਖ਼ਬਰਹੈ। ਬਹੁ-ਧਰਮੀ, ਬਹੁ-ਭਾਸ਼ੀ ਅਤੇ ਬਹੁ-ਨਸਲੀ ਸੁਤੰਤਰ ਭਾਰਤੀਲੋਕਰਾਜਦੀ ਥਾਂ ਕੁੱਝ ਸਮੇਂ ਤੋਂ ਇਸ ਦੇ ਇੱਕ ਪੁਰਖੀ, ਇੱਕ ਧਰਮੀ, ਇੱਕ ਪਾਰਟੀਤਾਨਾਸ਼ਾਹੀਕਦਮਾਂ ਨੂੰ ਰੋਕਣ ਜਾਂ ਚੁਣੌਤੀ ਦੇਣਵਾਲੇ ਭਾਰਤਹਿਤੈਸ਼ੀ ਨਿਰਪੱਖ ਪੱਤਰਕਾਰਾਂ ਜਾਂ ਰੇਡੀਓ-ਟੈਲੀਵਿਜ਼ਨਰਿਪੋਰਟਰਾਂ ਲਈਪੂਰਨ ਸੁਰੱਖਿਅਤ ਦੇਸ਼ਨਹੀਂ ਦਿਸਰਿਹਾ।ਅਫ਼ਸੋਸਨਾਲਲਿਖਰਿਹਾ ਹਾਂ ਕਿ 2018 ਵਿਚ ਇੱਥੇ ਵੀ 5 ਪੱਤਰਕਾਰ ਕਤਲਕੀਤੇ ਜਾਂ ਮਾਰੇ ਗਏ ਹਨ, ਜਿਨ੍ਹਾਂ ਨਾਲਹੋਰ ਸੁਰੱਖਿਅਤਾ ਅਤੇ ਸਹਾਇਕ ਮੀਡੀਆਕਰਮੀਂ ਵੀਸ਼ਾਮਿਲਸਨ।
ਕਤਲ ਹੋਏ ਪੱਤਰਕਾਰਾਂ ਵਿਚ”ਰਾਈਜਿੰਗ ਕਸ਼ਮੀਰ” ਦੇ 14 ਜੂਨ ਨੂੰ ਮਾਰੇ ਗਏ ਸੰਪਾਦਕ ਸੁਜਾਤ ਬੁਖ਼ਾਰੀ, 25 ਮਾਰਚ ਨੂੰ ਦੈਨਿਕਭਾਸਕਰ ਦੇ 35 ਸਾਲਾ ਪੱਤਰਕਾਰ ਨਵੀਨਨਿਸਚਿਲਅਤੇ ਉਨ੍ਹਾਂ ਦਾ ਸਹਾਇਕ 25 ਸਾਲਾਵਿਜੈ ਸਿੰਘ, 30 ਅਕਤੂਬਰ ਨੂੰ ਦੂਰਦਰਸ਼ਨਦਾਕੈਮਰਾਮੈਨ ਛੱਤੀਸਗੜ੍ਹ ਵਿਚਮਾਰਿਆਨੰਦਾ ਸਾਹੂ, ਝਾਰਖੰਡਵਿਚ ”ਆਜ” ਹਿੰਦੀਅਖ਼ਬਾਰਦਾਅਗਵਾਕਰਨ ਪਿੱਛੋਂ ਕੁੱਟ-ਕੁੱਟ ਕੇ ਮਾਰਿਆ ਪੱਤਰਕਾਰ 32 ਸਾਲਾਚੰਦਨਤਿਵਾੜੀਅਤੇ 26 ਮਾਰਚ ਨੂੰ ਮੱਧ ਪ੍ਰਦੇਸ਼ ਦੇ ਭਿੰਡਜ਼ਿਲ੍ਹੇ ਵਿਚ ਟਰੱਕ ਹੇਠਲਤਾੜ ਕੇ ਮਾਰਿਆ ਗਿਆ 35 ਸਾਲਾਟੈਲੀਵਿਜ਼ਨਜਰਨਲਿਸਟਸੰਦੀਪਸ਼ਰਮਾਸ਼ਾਮਿਲਹਨ।
ਇੱਕ ਤਾਜ਼ਾਪ੍ਰਕਾਸ਼ਿਤਰਿਪੋਰਟਅਤੇ ਪ੍ਰੈੱਸਦੀਆਜ਼ਾਦੀਬਾਰੇ ਵਿਸ਼ਵ ਦੇ ਕੌਮਾਂਤਰੀ ਸਰਵੇਖਣ ਅਨੁਸਾਰ ਭਾਰਤਸੰਸਾਰ ਦੇ 180 ਦੇਸ਼ਾਂ ਦੀ ਸੂਚੀ ਵਿਚ136ਵੇਂ ਨੰਬਰ’ਤੇ ਪੱਤਰਕਾਰਾਂ ਲਈ ਅਸੁਰੱਖਿਅਤ ਕਰਾਰ ਦਿੱਤਾ ਗਿਆ ਹੈ।ਭਾਰਤਦਾਆਪਣੇ ਆਪ ਨੂੰ ਸਮਝਦਾਹਰਭਾਰਤ-ਹਿਤੈਸ਼ੀ ਨਿਰਪੱਖ ਪੱਤਰਕਾਰ ਇੱਕ ਵੇਰ ਇਸ ਬਾਰੇ ਸੋਚੇ ਜ਼ਰੂਰ, ਏਹੋ ਮੇਰੀਬੇਨਤੀ ਹੈ੩।
”ਜਿਨਹੇਂ ਨਾਜ਼ ਹੈ ਹਿੰਦਪਰ, ਵੋਹ ਕਹਾਂ ਹੈਂ?”

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …