Breaking News
Home / ਦੁਨੀਆ / ਇੰਗਲੈਂਡ ‘ਚ ਸਿੱਖ ਟੈਕਸੀ ਚਾਲਕ ਦੀ ਕੁੱਟਮਾਰ

ਇੰਗਲੈਂਡ ‘ਚ ਸਿੱਖ ਟੈਕਸੀ ਚਾਲਕ ਦੀ ਕੁੱਟਮਾਰ

ਹਮਲਾਵਰਾਂ ਨੇ ਵਨੀਤ ਸਿੰਘ ਦੀ ਦਸਤਾਰ ਉਤਾਰਨ ਦੀ ਕੀਤੀ ਕੋਸ਼ਿਸ਼
ਲੰਡਨ/ਬਿਊਰੋ ਨਿਊਜ਼ : ਪੰਜਾਬ ਵਿੱਚ ਜਨਮੇ ਸਿੱਖ ਟੈਕਸੀ ਡਰਾਈਵਰ ਨਾਲ ਇੰਗਲੈਂਡ ‘ਚ ਕੁਝ ਯਾਤਰੀਆਂ ਨੇ ਬਦਸਲੂਕੀ ਤੇ ਕੁੱਟਮਾਰ ਕੀਤੀ। ਇਸ ਤੋਂ ਬਾਅਦ ਯੂਕੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਟੈਕਸੀ ਡਰਾਈਵਰ ਦੱਖਣ ਪੂਰਬੀ ਇੰਗਲੈਂਡ ਦੇ ਰੀਡਿੰਗ ਕਸਬੇ ਦੇ ਕੈਸੀਨੋ ਤੋਂ ਯਾਤਰੀਆਂ ਨੂੰ ਲੰਡਨ ਲੈ ਆਇਆ। ਵਨੀਤ ਸਿੰਘ (41) ਨੇ ਦੱਸਿਆ ਕਿ ਚਾਰ ਬੰਦਿਆਂ ਨੇ ਉਸ ਦੀ ਦਾੜ੍ਹੀ ਕੱਟੀ ਤੇ ਥੱਪੜ ਮਾਰੇ। ਵਨੀਤ ਸਿੰਘ ਨੇ ਕਿਹਾ ਕਿ ਹਮਲਾਵਰਾਂ ਨੇ ਉਸ ਨੂੰ ਪੁੱਛਿਆ ”ਕੀ ਤੂੰ ਤਾਲਿਬਾਨ ਹੈਂ?” ਇਕ ਵਿਅਕਤੀ ਨੇ ਉਸ ਦੀ ਦਸਤਾਰ ਉਤਾਰਨ ਦੀ ਕੋਸ਼ਿਸ਼ ਵੀ ਕੀਤੀ। ਟੈਕਸੀ ਚਾਲਕ ਨੇ ਮੀਡੀਆ ਨੂੰ ਦੱਸਿਆ ਕਿ “ਉਹ ਘਬਰਾ ਗਿਆ ਸੀ ਤੇ ਮੈਂ ਹੁਣ ਕਦੇ ਵੀ ਰਾਤ ਨੂੰ ਕੰਮ ਨਹੀਂ ਕਰੇਗਾ।
ਉਸ ਨੇ ਦੱਸਿਆ ਕਿ ਮੈਂ ਅਜੇ ਵੀ ਬਹੁਤ ਡਰਿਆ ਹੋਇਆ ਹਾਂ।” ਜਾਣਕਾਰੀ ਮੁਤਾਬਕ ਜਦੋਂ ਉਹ ਟੈਕਸੀ ਚਲਾ ਰਿਹਾ ਸੀ ਤਾਂ ਚਾਰ ਸਵਾਰੀਆਂ ਵਿਚੋਂ ਇਕ ਨੇ ਉਸ ਦੀ ਦਸਤਾਰ ਉਤਾਰਨ ਦੀ ਕੋਸ਼ਿਸ਼ ਕੀਤੀ ਅਤੇ ਉਸ ਦੇ ਸਿਰ ‘ਤੇ ਥੱਪੜ ਮਾਰ ਦਿੱਤਾ। ਉਸਨੇ ਦਸਤਾਰ ਦੀ ਧਾਰਮਿਕ ਮਹੱਤਤਾ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ ਪਰ ਯਾਤਰੀ ਨੂੰ ਨਹੀਂ ਮੰਨੇ। ਟੇਮਜ਼ ਵੈਲੀ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ ਅਤੇ ਚਸ਼ਮਦੀਦਾਂ ਨੂੰ ਅੱਗੇ ਆਉਣ ਦੀ ਅਪੀਲ ਕਰ ਰਹੀ ਹੈ।ਵਨੀਤ ਸਿੰਘ ਬਰਕਸ਼ਾਇਰ ਦੇ ਸਲੋ ਦੇ ਸਕੂਲ ਵਿਚ ਸੰਗੀਤ ਦਾ ਅਧਿਆਪਕ ਸੀ ਪਰ ਕਰੋਨਾ ਕਾਰਨ ਨੌਕਰੀ ਗੁਆਉਣ ਤੋਂ ਬਾਅਦ ਟੈਕਸੀ ਚਲਾਉਣਾ ਸ਼ੁਰੂ ਕਰ ਦਿੱਤਾ। ਉਹ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਨਾਲ ਟਾਈਲਹਰਸਟ ਵਿਚ ਰਹਿੰਦਾ ਹੈ। ਉਸਨੇ ਕਿਹਾ ਕਿ ਉਹ ਇਸ ਹਮਲੇ ਤੋਂ ਘਬਰਾ ਗਿਆ ਸੀ ਅਤੇ ਹੁਣ ਰਾਤ ਨੂੰ ਕੰਮ ‘ਤੇ ਨਹੀਂ ਜਾਵੇਗਾ।

Check Also

ਅੰਮ੍ਰਿਤਸਰ ਦੇ ਵਿਕਾਸ ਲਈ ਭਾਰਤੀ ਅਮਰੀਕੀਆਂ ਨੇ 10 ਕਰੋੜ ਡਾਲਰ ਦੇਣ ਦਾ ਐਲਾਨ ਕੀਤਾ

ਵਾਸ਼ਿੰਗਟਨ/ਬਿਊਰੋ ਨਿਊਜ਼ : ਪ੍ਰਮੁੱਖ ਭਾਰਤੀ ਅਮਰੀਕੀਆਂ ਦੇ ਸਮੂਹ ਨੇ ਅੰਮ੍ਰਿਤਸਰ ਦੇ ਸਮਾਜਿਕ-ਆਰਥਿਕ ਵਿਕਾਸ ਲਈ ‘ਸਟਾਰਟਅੱਪਸ’ …