-1.4 C
Toronto
Sunday, December 7, 2025
spot_img
Homeਭਾਰਤਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਪਿੰਡ ਸਗਾ ਵਿੱਚ ਦੋ ਸੌ ਦਲਿਤਾਂ ਨੇ...

ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਪਿੰਡ ਸਗਾ ਵਿੱਚ ਦੋ ਸੌ ਦਲਿਤਾਂ ਨੇ ਕੀਤੀ ਹਿਜਰਤ

ਦਲਿਤ ਲਾੜੇ ਦੇ ਘੋੜੀ ਚੜ੍ਹਨ ਤੋਂ ਹੋਇਆ ਵਿਵਾਦ
ਚੰਡੀਗੜ੍ਹ/ਬਿਊਰੋ ਨਿਊਜ਼ : ਕਰਨਾਲ ਜ਼ਿਲ੍ਹੇ ਦੇ ਸਗਾ ਪਿੰਡ ਵਿਚ ਦਲਿਤ ਲਾੜੇ ਦੇ ਘੋੜੀ ਤੋਂ ਚੜਣ ਨੂੰ ਸ਼ੁਰੂ ਹੋਏ ਰੇੜਕੇ ਨੇ ਨਵਾਂ ਰੂਪ ਲੈ ਲਿਆ ਹੈ ਤੇ ਪਿੰਡ ਦੇ ਦਲਿਤ ਭਾਈਚਾਰੇ ਦੇ ਦੋ ਸੌ ਦੇ ਕਰੀਬ ਲੋਕ ਬੱਚਿਆਂ ਸਮੇਤ ਪਿੰਡ ਤੋਂ ਹਿਜਰਤ ਕਰ ਗਏ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਸਵਰਨ ਜਾਤੀ ਦੇ ਉਨ੍ਹਾਂ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਜਿਨ੍ਹਾਂ ਨੇ ਦਲਿਤਾਂ ਦੀ ਕੁੱਟਮਾਰ ਕੀਤੀ ਹੈ।
ਪ੍ਰਾਪਤ ਜਾਣਕਾਰੀ ਅੁਨਸਾਰ ਪਿੰਡ ਦੇ ਸਰਪੰਚ ਸੁਭਾਸ਼ ਅਤੇ ਹੋਰਾਂ ਨੇ ਉਨ੍ਹਾਂ ਨੂੰ ਮਨਾਉਣ ਅਤੇ ਪਿੰਡ ਛੱਡਣ ਤੋਂ ਰੋਕਣ ਲਈ ਪੂਰੀ ਵਾਹ ਲਾਈ ਪਰ ਉਹ ਨਹੀਂ ਰੁਕੇ। ਉਨ੍ਹਾਂ ਮੰਗ ਕੀਤੀ ਕਿ ਜਿਹੜੇ ਵਿਅਕਤੀਆਂ ਨੇ ਮਾਰਕੁਟ ਕੀਤੀ ਹੈ, ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਪੁਲਿਸ ਨੇ ਐਸ.ਟੀ.ਐਕਟ ਤਹਿਤ ਤੀਹ ਤੋਂ ਵੱਧ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ ਤੇ ਪਿੰਡ ਵਿਚ ਕਾਫੀ ਗਿਣਤੀ ਵਿਚ ਪੁਲਿਸ ਤਾਇਨਾਤ ਕੀਤੀ ਗਈ ਹੈ। ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਵੀ ਪਿੰਡ ਪਹੁੰਚੇ ਸਨ ਪਰ ਮਸਲਾ ਹੱਲ ਨਹੀਂ ਹੋਇਆ। ਦਲਿਤ ਇਸ ਪਿੰਡ ਤੋਂ ਕਰਨਾਲ ਸ਼ਹਿਰ ਨੂੰ ਆ ਰਹੇ ਹਨ ਤੇ ਉਨ੍ਹਾਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਸ਼ਹਿਰ ਵਿਚ ਵਸਾਉਣ ਦਾ ਪ੍ਰਬੰਧ ਕੀਤਾ ਜਾਵੇ। ਪ੍ਰਾਪਤ ਜਾਣਕਾਰੀ ਅਨੁਸਾਰ ਮਾਮਲਾ ਉਸ ਸਮੇਂ ਉਲਝ ਗਿਆ ਜਦੋਂ ਦਲਿਤ ਨੌਜਵਾਨ ਬਰਾਤ ਚੜਨ ਲਈ ਘੋੜੀ ‘ਤੇ ਸਵਾਰ ਹੋ ਨਿਕਲ ਪਿਆ ਪਰ ਇਹ ਗੱਲ ਦੂਜੀ ਧਿਰ ਨੂੰ ਪ੍ਰਵਾਨ ਨਹੀਂ ਸੀ ਤੇ ਉਨ੍ਹਾਂ ਨੇ ਇੱਟਾਂ ਪੱਥਰ ਚਲਾ ਦਿਤੇ।

RELATED ARTICLES
POPULAR POSTS