5.5 C
Toronto
Thursday, November 13, 2025
spot_img
Homeਭਾਰਤਅਡਵਾਨੀ, ਜੋਸ਼ੀ 'ਤੇ ਫਿਰ ਚੱਲ ਸਕਦੈ ਸਾਜਿਸ਼ ਦਾ ਮੁਕੱਦਮਾ

ਅਡਵਾਨੀ, ਜੋਸ਼ੀ ‘ਤੇ ਫਿਰ ਚੱਲ ਸਕਦੈ ਸਾਜਿਸ਼ ਦਾ ਮੁਕੱਦਮਾ

ਬਾਬਰੀ ਮਸਜਿਦ ਦੇ ਮਾਮਲੇ ‘ਤੇ ਸੁਪਰੀਮ ਕੋਰਟ ਦਾ ਸਖਤ ਰੁਖ
ਨਵੀਂ ਦਿੱਲੀ/ਬਿਊਰੋ ਨਿਊਜ਼
ਬਾਬਰੀ ਮਸਜਿਦ ਮਾਮਲੇ ਵਿਚ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਤੇ ਉਮਾ ਭਾਰਤੀ ਸਮੇਤ 13 ਆਗੂਆਂ ‘ਤੇ ਮੁੜ ਤੋਂ ਅਪਰਾਧਕ ਸਾਜ਼ਸ਼ ਦਾ ਮਾਮਲਾ ਚਲ ਸਕਦਾ ਹੈ। ਸੁਪਰੀਮ ਕੋਰਟ ਨੇ ਇਹ ਸੰਕੇਤ ਦਿੰਦਿਆਂ ਕਿਹਾ ਕਿ ਮਹਿਜ਼ ਤਕਨੀਕੀ ਪੱਧਰ ‘ਤੇ ਇਨ੍ਹਾਂ ਨੂੰ ਰਾਹਤ ਨਹੀਂ ਦਿਤੀ ਜਾ ਸਕਦੀ। ਇਸ ਮਾਮਲੇ ਵਿਚ ਮੁਰਲੀ ਮਨੋਹਰ ਜੋਸ਼ੀ, ਉਮਾ ਭਾਰਤੀ, ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਅਤੇ ਭਾਜਪਾ ਤੇ ਵਿਸ਼ਵ ਹਿੰਦੂ ਪਰਿਸ਼ਦ ਦੇ ਨੇਤਾ ਸ਼ਾਮਲ ਹਨ। ਅਦਾਲਤ ਨੇ ਸੀਬੀਆਈ ਨੂੰ ਕਿਹਾ ਕਿ ਇਸ ਮਾਮਲੇ ਵਿਚ ਸਾਰੇ 13 ਮੁਲਜ਼ਮਾਂ ਵਿਰੁਧ ਅਪਰਾਧਕ ਸਾਜ਼ਸ਼ ਦੀ ਪੂਰੀ ਚਾਰਜਸ਼ੀਟ ਦਾਖ਼ਲ ਕੀਤੀ ਜਾਵੇ। ਸੁਪਰੀਮ ਕੋਰਟ ਨੇ ਕਿਹਾ ਕਿ ਬਾਬਰੀ ਮਸਜਿਦ ਮਾਮਲੇ ਵਿਚ ਦੋ ਵੱਖ-ਵੱਖ ਅਦਾਲਤਾਂ ਵਿਚ ਚਲ ਰਹੀ ਸੁਣਵਾਈ ਇਕ ਹੀ ਥਾਂ ਕਿਉਂ ਨਾ ਹੋਵੇ? ਕੋਰਟ ਨੇ ਪੁੱਛਿਆ ਕਿ ਰਾਏਬਰੇਲੀ ਵਿਚ ਚਲ ਰਹੇ ਬਾਬਰੀ ਮਸਜਿਦ ਨਾਲ ਜੁੜੇ ਦੂਸਰੇ ਮਾਮਲੇ ਦੀ ਸੁਣਵਾਈ ਨੂੰ ਕਿਉਂ ਨਾ ਲਖਨਊ ਤਬਦੀਲ ਕਰ ਦਿਤਾ ਜਾਏ, ਜਿਥੇ ਇਸੇ ਨਾਲ ਜੁੜੇ ਇਕ ਮਾਮਲੇ ਦੀ ਸੁਣਵਾਈ ਪਹਿਲਾਂ ਤੋਂ ਹੀ ਚਲ ਰਹੀ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਦੋਹਾਂ ਮਾਮਲਿਆਂ ਨੂੰ ਇਕੱਠਿਆਂ ਸੁਣਿਆ ਜਾਣਾ ਚਾਹੀਦਾ ਹੈ। ਉਧਰ ਲਾਲ ਕ੍ਰਿਸ਼ਨ ਅਡਵਾਈ ਵਲੋਂ ਇਸ ਦਾ ਵਿਰੋਧ ਕੀਤਾ ਗਿਆ ਅਤੇ ਕਿਹਾ ਗਿਆ ਕਿ ਇਸ ਮਾਮਲੇ ਵਿਚ 183 ਗਵਾਹਾਂ ਨੂੰ ਮੁੜ ਤੋਂ ਬੁਲਾਉਣਾ ਪਵੇਗਾ ਅਤੇ ਜੋ ਕਾਫ਼ੀ ਮੁਸ਼ਕਲ ਹੈ। ਅਦਾਲਤ ਨੂੰ ਸਾਜ਼ਿਸ਼ ਦੇ ਮਾਮਲੇ ਦੀ ਦੁਬਾਰਾ ਸੁਣਵਾਈ ਦੇ ਹੁਕਮ ਨਹੀਂ ਦੇਣੇ ਚਾਹੀਦੇ। ਉਥੇ ਸੀਬੀਆਈ ਨੇ ਕਿਹਾ ਕਿ ਉਹ ਦੋਹਾਂ ਮਾਮਲਿਆਂ ਦੇ ਨਾਲ ਟ੍ਰਾਇਲ ਲਈ ਤਿਆਰ ਹਨ। ਹਾਲਾਂਕਿ ਸੁਪਰੀਮ ਕੋਰਟ ਨੇ ਮਾਮਲੇ ਦੀ ਆਖ਼ਰੀ ਸੁਣਵਾਈ 22 ਮਾਰਚ ਨੂੰ ਰੱਖੀ ਹੈ।

RELATED ARTICLES
POPULAR POSTS