-1.8 C
Toronto
Wednesday, December 3, 2025
spot_img
Homeਭਾਰਤਰਾਘਵ ਚੱਢਾ ’ਤੇ ਮੰਡਰਾਇਆ ਐਫਆਈਆਰ ਦਾ ਖਤਰਾ

ਰਾਘਵ ਚੱਢਾ ’ਤੇ ਮੰਡਰਾਇਆ ਐਫਆਈਆਰ ਦਾ ਖਤਰਾ

ਰਾਘਵ ਚੱਢਾ ’ਤੇ ਮੰਡਰਾਇਆ ਐਫਆਈਆਰ ਦਾ ਖਤਰਾ
‘ਆਪ’ ਆਗੂ ’ਤੇ ਲੱਗੇ ਫਰਜ਼ੀਵਾੜੇ ਦੇ ਆਰੋਪ

ਨਵੀਂ ਦਿੱਲੀ/ਬਿਊਰੋ ਨਿਊਜ਼
ਰਾਜ ਸਭਾ ਦੀ ਕਾਰਵਾਈ ਦੌਰਾਨ ਜਦੋਂ ਦਿੱਲੀ ਦੇ ਅਧਿਕਾਰੀਆਂ ਦੀ ਟਰਾਂਸਫਰ-ਪੋਸਟਿੰਗ ਸਬੰਧੀ ਬਿੱਲ ਪਾਸ ਕੀਤਾ ਜਾ ਰਿਹਾ ਸੀ ਤਾਂ ਰਾਘਵ ਚੱਢਾ ਵੱਲੋਂ ਇਸ ਬਿੱਲ ਨੂੰ ਸਿਲੈਕਟ ਕਮੇਟੀ ਕੋਲ ਭੇਜਣ ਦਾ ਮਤਾ ਰੱਖਿਆ ਗਿਆ ਸੀ। ਹੁਣ ਇਸ ਮਾਮਲੇ ’ਚ ਫਰਜ਼ੀਵਾੜੇ ਦਾ ਐਂਗਲ ਸਾਹਮਣੇ ਆਇਆ ਹੈ। ਜੇਕਰ ਫਰਜ਼ੀਵਾੜਾ ਰਾਜ ਸਭਾ ਚੇਅਰ ਦੀ ਜਾਂਚ ’ਚ ਸਹੀ ਪਾਇਆ ਗਿਆ ਤਾਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਖਿਲਾਫ ਵੀ ਐਫਆਈਆਰ ਦਰਜ ਹੋ ਸਕਦੀ ਹੈ। ਰਾਘਵ ਚੱਢਾ ਖਿਲਾਫ ਹੁਣ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਤੋਂ ਇਲਾਵਾ ਐਫਆਈਆਰ ਦਾ ਵੀ ਖਤਰਾ ਮੰਡਲਾਉਣ ਲੱਗਾ ਹੈ। ਸੂਤਰਾਂ ਮੁਤਾਬਕ ਰਾਘਵ ਚੱਢਾ ਵੱਲੋਂ ਦਿੱਲੀ ਦੇ ਅਧਿਕਾਰੀਆਂ ਦੀ ਟਰਾਂਸਫਰ-ਪੋਸਟਿੰਗ ਦਾ ਬਿੱਲ ਸਿਲੈਕਟ ਕਮੇਟੀ ਨੂੰ ਭੇਜਣ ਦੇ ਮਤੇ ’ਤੇ ਜਿਹੜੇ ਹੋਰ ਸੰਸਦ ਮੈਂਬਰਾਂ ਦੇ ਨਾਂ ਸ਼ਾਮਲ ਕੀਤੇ ਗਏ ਸਨ। ਜੇਕਰ ਉਨ੍ਹਾਂ ਦੇ ਦਸਤਖਤ ਜਾਅਲੀ ਪਾਏ ਜਾਂਦੇ ਹਨ ਤਾਂ ਇਹ ਸਾਰੇ ਸੰਸਦ ਮੈਂਬਰ ਸੁਧਾਂਸ਼ੂ ਤਿ੍ਰਵੇਦੀ, ਨਰਹਰੀ ਅਮੀਨ, ਸਸਮਿਤ ਪਾਤਰਾ, ਪੀ ਕੋਨਯਕ ਤੇ ਥੰਬੀ ਦੁਰਈ, ਸਪੀਕਰ ਨੂੰ ਰਾਘਵ ਚੱਢਾ ਵਿਰੁੱਧ ਜਾਅਲਸਾਜ਼ੀ ਲਈ ਐਫਆਈਆਰ ਦਰਜ ਕਰਨ ਦੀ ਸ਼ਿਕਾਇਤ ਦੇਣਗੇ। ਫਿਲਹਾਲ ਰਾਜ ਸਭਾ ਸਕੱਤਰੇਤ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਉਧਰ ਦੂਜੇ ਪਾਸੇ ਰਾਘਵ ਚੱਢਾ ਨੇ ਇਨ੍ਹਾਂ ਆਰੋਪਾਂ ਦਾ ਖੰਡਨ ਕੀਤਾ ਹੈ। ਰਾਘਵ ਚੱਢਾ ਨੇ ਕਿਹਾ ਕਿ ਬਿੱਲ ਨੂੰ ਸਿਲੈਕਟ ਕਮੇਟੀ ਕੋਲ ਭੇਜਣ ਦੇ ਮਤੇ ’ਤੇ ਦਸਤਖਤਾਂ ਦੀ ਜ਼ਰੂਰਤ ਹੀ ਨਹੀਂ ਹੁੰਦੀ ਅਤੇ ਇਹ ਨਿਯਮ ਹੈ।
RELATED ARTICLES
POPULAR POSTS