Home / ਭਾਰਤ / ਦਿੱਲੀ ਸਰਕਾਰ ਨੇ ਫੌਜ ਕੋਲੋਂ ਮੰਗੀ ਮੱਦਦ

ਦਿੱਲੀ ਸਰਕਾਰ ਨੇ ਫੌਜ ਕੋਲੋਂ ਮੰਗੀ ਮੱਦਦ

ਕੇਂਦਰ ਸਰਕਾਰ ਨੂੰ ਕੀਤੀ ਅਪੀਲ – ਕੋਵਿਡ ਸੈਂਟਰ ਬਣਾਉਣ ਵਿਚ ਫੌਜ ਕਰੇ ਮੱਦਦ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਵਿਚ ਕਰੋਨਾ ਨਾਲ ਹਾਲਾਤ ਬਦਤਰ ਹੁੰਦੇ ਜਾ ਰਹੇ ਹਨ ਅਤੇ ਹਰ ਦਿਨ 20 ਹਜ਼ਾਰ ਤੋਂ ਜ਼ਿਆਦਾ ਕਰੋਨਾ ਪੀੜਤਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ। ਇਸ ਦੇ ਚੱਲਦਿਆਂ ਦਿੱਲੀ ਦੇ ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਚਿੱਠੀ ਲਿਖੀ ਹੈ। ਇਸ ਵਿਚ ਦਿੱਲੀ ‘ਚ ਜ਼ਰੂਰਤ ਮੁਤਾਬਕ ਆਕਸੀਜਨ ਉਪਲਬਧ ਕਰਾਉਣ ਦੀ ਮੰਗ ਕੀਤੀ ਗਈ ਹੈ। ਨਾਲ ਹੀ ਕਿਹਾ ਗਿਆ ਕਿ ਡੀ.ਆਰ.ਡੀ.ਓ. ਨੇ ਜਿਸ ਤਰ੍ਹਾਂ ਇਕ ਹਸਪਤਾਲ ਬਣਾਇਆ ਹੈ, ਉਸੇ ਤਰ੍ਹਾਂ ਹੀ ਹੋਰ ਹਸਪਤਾਲ ਬਣਾਏ ਜਾਣ ਵਿਚ ਫੌਜ ਮੱਦਦ ਕਰੇ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਪਿਛਲੇ ਦਿਨੀਂ ਹਾਈਕੋਰਟ ਨੇ ਦਿੱਲੀ ਵਿਚ ਆਕਸੀਜਨ ਸਪਲਾਈ, ਬੈਡ ਅਤੇ ਦਵਾਈਆਂ ਦੀ ਘਾਟ ਨੂੰ ਲੈ ਕੇ ਦਾਇਰ ਅਰਜ਼ੀ ‘ਤੇ ਸੁਣਵਾਈ ਕੀਤੀ ਸੀ। ਇਸ ਦੌਰਾਨ ਅਦਾਲਤ ਨੇ ਕੇਜਰੀਵਾਲ ਸਰਕਾਰ ਨੂੰ ਫਿਟਕਾਰ ਵੀ ਲਗਾਈ ਸੀ ਅਤੇ ਨਾਲ ਹੀ ਕਿਹਾ ਗਿਆ ਸੀ ਕਿ ਕੋਵਿਡ ਨਾਲ ਨਿਪਟਣ ਲਈ ਉਸ ਨੇ ਫੌਜ ਦੀ ਮੱਦਦ ਕਿਉਂ ਨਹੀਂ ਲਈ।

Check Also

ਦਸੰਬਰ ਦੇ ਪਹਿਲੇ ਦਿਨ ਹੀ ਮਹਿੰਗਾਈ ਦਾ ਝਟਕਾ

ਭਾਰਤ ’ਚ 100 ਰੁਪਏ ਮਹਿੰਗਾ ਹੋਇਆ ਕਮਰਸ਼ੀਅਲ ਗੈਸ ਸਿਲੰਡਰ ਨਵੀਂ ਦਿੱਲੀ/ਬਿਊਰੋ ਨਿਊਜ਼ ਦਸੰਬਰ ਦੇ ਪਹਿਲੇ …