Breaking News
Home / ਪੰਜਾਬ / ਮਿੰਨੀ ਲੌਕਡਾਊਨ ਦੇ ਵਿਰੋਧ ਵਿਚ ਬਰਨਾਲਾ ਦੇ ਵਪਾਰੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਲਾਇਆ ਧਰਨਾ

ਮਿੰਨੀ ਲੌਕਡਾਊਨ ਦੇ ਵਿਰੋਧ ਵਿਚ ਬਰਨਾਲਾ ਦੇ ਵਪਾਰੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਲਾਇਆ ਧਰਨਾ

ਵਪਾਰੀਆਂ ਦਾ ਕਹਿਣਾ – ਅਸੀਂ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਖੋਲਾਂਗੇ ਦੁਕਾਨਾਂ
ਬਰਨਾਲਾ/ਬਿਊਰੋ ਨਿਊਜ਼
ਪੰਜਾਬ ਸਰਕਾਰ ਵਲੋਂ ਲਗਾਈ ਗਈ ਮਿੰਨੀ ਤਾਲਾਬੰਦੀ ਦੇ ਵਿਰੋਧ ਵਿਚ ਅੱਜ ਸ਼ਹਿਰ ਬਰਨਾਲਾ ਦੇ ਵਪਾਰੀਆਂ ਨੇ ਸਦਰ ਬਾਜ਼ਾਰ ਬਰਨਾਲਾ ਵਿਖੇ ਇਕੱਠੇ ਹੋ ਕੇ ਧਰਨਾ ਦਿੱਤਾ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਵਪਾਰੀਆਂ ਦਾ ਕਹਿਣਾ ਸੀ ਕਿ ਉਹ ਆਪਣੀਆਂ ਦੁਕਾਨਾਂ ਬੰਦ ਨਹੀਂ ਕਰਨਗੇ ਅਤੇ ਰੋਜ਼ਾਨਾ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਦੁਕਾਨਾਂ ਖੋਲ੍ਹੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਅੱਜ ਪੰਜਾਬ ਵਿਚ ਮਿੰਨੀ ਲੌਕਡਾਊਨ ਸੀ ਅਤੇ ਜ਼ਰੂਰਤ ਦੀਆਂ ਕੁਝ ਹੀ ਦੁਕਾਨਾਂ ਖੁੱਲ੍ਹੀਆਂ ਹਨ ਅਤੇ ਬਾਕੀ ਸਾਰਾ ਕੁਝ ਬੰਦ ਰਿਹਾ। ਇਸ ਦੇ ਚੱਲਦਿਆਂ ਸਰਕਾਰੀ ਦਫਤਰਾਂ ਵਿਚ ਵੀ 50 ਫੀਸਦੀ ਸਟਾਫ ਹੀ ਬੁਲਾਇਆ ਜਾ ਰਿਹਾ ਹੈ।

Check Also

ਸੁਖਬੀਰ ਬਾਦਲ ਨੇ ਕੇਂਦਰੀ ਸਿਆਸੀ ਪਾਰਟੀਆਂ ’ਤੇ ਲਗਾਏ ਆਰੋਪ

ਕਿਹਾ : ਦਿੱਲੀ ਵਾਲੇ ਪੰਜਾਬ ’ਚ ਆਉਂਦੇ ਹਨ ਲੁੱਟਣ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੇ …