-4.9 C
Toronto
Friday, December 26, 2025
spot_img
Homeਪੰਜਾਬਮਾਨਤਾ ਪ੍ਰਾਪਤ ਤੇ ਪੀਲੇ ਕਾਰਡ ਧਾਰਕ ਪੱਤਰਕਾਰ ਵੀ 'ਕਰੋਨਾ ਯੋਧਿਆਂ' ਦੀ ਸੂਚੀ...

ਮਾਨਤਾ ਪ੍ਰਾਪਤ ਤੇ ਪੀਲੇ ਕਾਰਡ ਧਾਰਕ ਪੱਤਰਕਾਰ ਵੀ ‘ਕਰੋਨਾ ਯੋਧਿਆਂ’ ਦੀ ਸੂਚੀ ‘ਚ ਸ਼ਾਮਲ

ਪਾਵਰ ਕਾਰਪੋਰੇਸ਼ਨ ਮੁਲਾਜ਼ਮਾਂ ਨੂੰ ਵੀ ਫਰੰਟਲਾਈਨ ਕਰਮਚਾਰੀਆਂ ਦੇ ਦਾਇਰੇ ‘ਚ ਲਿਆਂਦਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਨਤਾ ਪ੍ਰਾਪਤ ਤੇ ਪੀਲੇ ਕਾਰਡ ਧਾਰਕ ਸਾਰੇ ਪੱਤਰਕਾਰਾਂ ਨੂੰ ਕੋਵਿਡ ਫਰੰਟ ਲਾਈਨ ਵਾਰੀਅਰਾਂ ਦੀ ਸੂਚੀ ਵਿੱਚ ਸ਼ਾਮਲ ਕਰਨ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਇਕ ਟਵੀਟ ਕਰਕੇ ਇਸਦੀ ਪੁਸ਼ਟੀ ਕੀਤੀ ਹੈ। ਮੁੱਖ ਮੰਤਰੀ ਪੰਜਾਬ ਦੇ ਇਸ ਐਲਾਨ ਮਗਰੋਂ ਉਪਰੋਕਤ ਸ਼੍ਰੇਣੀ ਦੇ ਪੱਤਰਕਾਰ ਹੁਣ ਪੰਜਾਬ ਵਿੱਚ ਕਿਸੇ ਵੀ ਕੋਵਿਡ ਟੀਕਾਕਰਨ ਸੈਂਟਰ ਤੋਂ ‘ਮੂਹਰਲੀ ਕਤਾਰ ਦੇ ਯੋਧਿਆਂ’ ਵਜੋਂ ਟੀਕੇ ਲਗਵਾ ਸਕਣਗੇ। ਜ਼ਿਕਰਯੋਗ ਹੈ ਕਿ ਸੂਬੇ ਦੇ ਸਾਰੇ ਪਾਵਰ ਕਾਰਪੋਰੇਸ਼ਨ ਮੁਲਾਜ਼ਮਾਂ ਨੂੰ ਵੀ ਫਰੰਟਲਾਈਨ ਕਰਮਚਾਰੀਆਂ ਦੇ ਦਾਇਰੇ ਵਿੱਚ ਲਿਆਂਦਾ ਗਿਆ ਹੈ।

 

RELATED ARTICLES
POPULAR POSTS