Breaking News
Home / ਭਾਰਤ / ਰੋਹਤਕ ‘ਚ ਸਿੱਧੂ ਦੇ ਮੰਚ ‘ਤੇ ਮਹਿਲਾ ਨੇ ਸੁੱਟੀ ਚੱਪਲ

ਰੋਹਤਕ ‘ਚ ਸਿੱਧੂ ਦੇ ਮੰਚ ‘ਤੇ ਮਹਿਲਾ ਨੇ ਸੁੱਟੀ ਚੱਪਲ

ਰੋਹਤਕ : ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੂੰ ਰੋਹਤਕ ਵਿਚ ਵਿਰੋਧ ਦਾ ਸਾਹਮਣਾ ਕਰਨਾ ਪਿਆ। ਭਾਸ਼ਣ ਦੌਰਾਨ ਇਕ ਮਹਿਲਾ ਨੇ ਮੰਚ ਵੱਲ ਚੱਪਲ ਸੁੱਟੀ। ਬਾਅਦ ਵਿਚ ਰਵਾਨਾ ਹੋਣ ਵੇਲੇ ਕੁਝ ਲੋਕਾਂ ਨੇ ਕਾਫਲੇ ਨੂੰ ਕਾਲੇ ਝੰਡੇ ਵੀ ਦਿਖਾਉਣ ਦਾ ਯਤਨ ਕੀਤਾ। ਸਿੱਧੂ ਬੁੱਧਵਾਰ ਸ਼ਾਮੀਂ ਗਾਂਧੀ ਕੈਂਪ ਵਿਚ ਕਾਂਗਰਸੀ ਉਮੀਦਵਾਰ ਦੀਪੇਂਦਰ ਸਿੰਘ ਹੁੱਡਾ ਦੇ ਸਮਰਥਨ ‘ਚ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਇਸੇ ਦੌਰਾਨ ਪਿਛਲੇ ਪਾਸੇ ਸਥਿਤ ਇਕ ਮਕਾਨ ਦੀ ਛੱਤ ਤੋਂ ਚੱਪਲ ਸੁੱਟੀ ਗਈ ਜੋ ਮੰਚ ਤੱਕ ਨਹੀਂ ਪੁੱਜੀ। ਸੁਰੱਖਿਆ ਵਿਚ ਤਾਇਨਾਤ ਪੁਲਿਸ ਮੁਲਾਜ਼ਮ ਤੁਰੰਤ ਹਰਕਤ ਵਿਚ ਆ ਗਏ। ਉਨ੍ਹਾਂ ਨੇ ਛੱਤ ‘ਤੇ ਖੜ੍ਹੀਆਂ ਮਹਿਲਾਵਾਂ ਕੋਲੋਂ ਪੁੱਛਗਿੱਛ ਵੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਚੱਪਲ ਸੁੱਟਣ ਵਾਲੀ ਮਹਿਲਾ ਜਤਿੰਦਰ ਕੌਰ ਨੇ ਕਿਹਾ ਕਿ ਸਿੱਧੂ ਦੀ ਦਾਲ ਹੁਣ ਕਾਂਗਰਸ ਵਿਚ ਗਲ ਰਹੀ ਹੈ ਤਾਂ ਉਨ੍ਹਾਂ ਨੂੰ ਦੀਪੇਂਦਰ ਯਾਦ ਆਉਣ ਲੱਗੇ। ਉਹ ਆਪਣੀਆਂ ਸਿਆਸੀ ਰੋਟੀਆਂ ਸੇਕਦੇ ਹਨ ਅਤੇ ਜਨਤਾ ਨੂੰ ਸਭ ਪਤਾ ਹੈ। ਪਹਿਲਾਂ ਇਹ ਡਾ. ਮਨਮੋਹਨ ਸਿੰਘ ਦੀ ਬੁਰਾਈ ਕਰਦੇ ਸਨ ਅਤੇ ਹੁਣ ਸਿੱਧੂ ਨੂੰ ਸੋਨੀਆ ਤੇ ਕਾਂਗਰਸ ਵਿਚ ਖੂਬੀਆਂ ਨਜ਼ਰ ਆਉਣ ਲੱਗੀਆਂ ਹਨ। ਉਸ ਨੇ ਕਿਹਾ ਕਿ ਮੌਜੂਦਾ ਰਾਜ ਵਿਚ ਭਾਰਤ ਦਾ ਮਾਣ ਪੂਰੀ ਦੁਨੀਆ ਵਿਚ ਵਧਿਆ ਹੈ। ਉਧਰ ਰੈਲੀ ਤੋਂ ਬਾਅਦ ਰਵਾਨਾ ਹੋਣ ਵੇਲੇ ਕੁਝ ਵਿਅਕਤੀਆਂ ਨੇ ਸਿੱਧੂ ਦੇ ਕਾਫਲੇ ਨੂੰ ਕਾਲੇ ਝੰਡੇ ਵਿਖਾਉਣ ਦਾ ਯਤਨ ਕੀਤਾ। ਇਸ ਨੂੰ ਲੈ ਕੇ ਕਾਂਗਰਸੀ ਵਰਕਰਾਂ ਦੀ ਉਨ੍ਹਾਂ ਨਾਲ ਤਲਖ ਕਲਾਮੀ ਵੀ ਹੋ ਗਈ।

Check Also

ਮਮਤਾ ਬੈਨਰਜੀ ਨੇ ਚੋਣ ਕਮਿਸ਼ਨ ‘ਤੇ ਭਾਜਪਾ ਦੀਆਂ ਹਦਾਇਤਾਂ ‘ਤੇ ਕੰਮ ਦੇ ਲਗਾਏ ਆਰੋਪ

ਸੂਬੇ ‘ਚ ਦੰਗੇ ਹੋਣ ‘ਤੇ ਕਮਿਸ਼ਨ ਦਫ਼ਤਰ ਅੱਗੇ ਭੁੱਖ ਹੜਤਾਲ ਸ਼ੁਰੂ ਕਰਨ ਦੀ ਦਿੱਤੀ ਚਿਤਾਵਨੀ …