ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ – ਸੀਤਾ ਮਾਤਾ ਨੂੰ ਲਗਾਈ ਜਾ ਰਹੀ ਹੈ ਅੱਗ
ਨਵੀਂ ਦਿੱਲੀ/ਬਿਊਰੋ ਨਿਊਜ਼
ਲੋਕ ਸਭਾ ਵਿਚ ਅੱਜ ਉਨਾਵ ਅਤੇ ਹੈਦਰਾਬਾਦ ਜਬਰ ਜਨਾਹ ਦਾ ਮਾਮਲਾ ਗਰਮਾਇਆ ਰਿਹਾ। ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਨੇ ਸੰਸਦ ਵਿਚ ਕਿਹਾ ਕਿ ਇਕ ਪਾਸੇ ਭਗਵਾਨ ਰਾਮ ਦਾ ਮੰਦਰ ਬਣਾਇਆ ਜਾ ਰਿਹਾ ਹੈ ਅਤੇ ਦੂਜੇ ਪਾਸੇ ਸੀਤਾ ਮਾਤਾ ਨੂੰ ਅੱਗ ਲਗਾਈ ਜਾ ਰਹੀ ਹੈ। ਉਨਾਵ ਮਾਮਲੇ ਦੇ ਵਿਰੋਧ ਵਿਚ ਕਾਂਗਰਸੀ ਆਗੂਆਂ ਨੇ ਸਦਨ ਵਿਚੋਂ ਵਾਕ ਆਊਟ ਵੀ ਕੀਤਾ। ਅਧੀਰ ਰੰਜਨ ਨੇ ਕਿਹਾ ਕਿ ਉਨਾਵ ਵਿਚ ਜਬਰ ਜਨਾਹ ਦੀ ਪੀੜਤ ਲੜਕੀ 95 ਫੀਸਦੀ ਸੜ ਚੁੱਕੀ ਹੈ ਅਤੇ ਦੇਸ਼ ਵਿਚ ਕੀ ਚੱਲ ਰਿਹਾ ਹੈ। ਧਿਆਨ ਰਹੇ ਕਿ ਜਬਰ ਜਨਾਹ ਦੀ ਪੀੜਤ ਲੜਕੀ ਨੂੰ ਜ਼ਮਾਨਤ ‘ਤੇ ਛੁੱਟ ਕੇ ਆਏ ਆਰੋਪੀਆਂ ਨੇ ਪਿਛਲੇ ਦਿਨੀਂ ਤੇਲ ਪਾ ਸਾੜ ਦਿੱਤਾ ਸੀ ਅਤੇ ਉਹ ਹੁਣ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ। ਇਸੇ ਦੌਰਾਨ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਦੇ ਬਿਆਨ ਤੋਂ ਬਾਅਦ ਕਿਹਾ ਕਿ ਵਿਰੋਧੀ ਧਿਰ ਇਸ ਮਾਮਲੇ ਨੂੰ ਫਿਰਕੂ ਰੰਗਤ ਦੇ ਰਹੀ ਹੈ।
Check Also
1984 ਸਿੱਖ ਕਤਲੇਆਮ ਮਾਮਲੇ ’ਚ ਸੱਜਣ ਕੁਮਾਰ ਖਿਲਾਫ਼ ਫੈਸਲਾ ਟਲਿਆ
ਅਗਲੀ ਸੁਣਵਾਈ ਦੌਰਾਨ ਅਦਾਲਤ 16 ਦਸੰਬਰ ਨੂੰ ਸੁਣਾਏਗੀ ਫੈਸਲਾ ਨਵੀਂ ਦਿੱਲੀ/ਬਿਊਰੋ ਨਿਊਜ਼ : 1984 ਸਿੱਖ …