-12.6 C
Toronto
Tuesday, January 20, 2026
spot_img
Homeਕੈਨੇਡਾ70 + ਨੂੰ ਯੌਰਕ ਰੀਜਨ ਵਿੱਚ ਲਾਈ ਜਾਵੇਗੀ ਕੋਵਿਡ-19 ਵੈਕਸੀਨ ਦੀ ਦੂਜੀ...

70 + ਨੂੰ ਯੌਰਕ ਰੀਜਨ ਵਿੱਚ ਲਾਈ ਜਾਵੇਗੀ ਕੋਵਿਡ-19 ਵੈਕਸੀਨ ਦੀ ਦੂਜੀ ਡੋਜ਼

ਓਨਟਾਰੀਓ/ਬਿਊਰੋ ਨਿਊਜ਼ : ਯੌਰਕ ਰੀਜਨ ਵਿੱਚ ਹੁਣ 70 ਸਾਲ ਤੋਂ ਵੱਧ ਉਮਰ ਦੇ ਲੋਕ ਕੋਵਿਡ-19 ਵੈਕਸੀਨ ਦੀ ਦੂਜੀ ਡੋਜ਼ ਲਈ ਅਪੁਆਇੰਟਮੈਂਟ ਬੁੱਕ ਕਰਵਾ ਸਕਣਗੇ।
ਪਬਲਿਕ ਹੈਲਥ ਯੂਨਿਟ ਵੱਲੋਂ ਬੁੱਧਵਾਰ ਨੂੰ ਇਹ ਐਲਾਨ ਕੀਤਾ ਗਿਆ ਕਿ ਉਨ੍ਹਾਂ ਵੱਲੋਂ 70 ਸਾਲ ਤੇ ਇਸ ਤੋਂ ਉੱਪਰ ਉਮਰ ਦੇ ਲੋਕਾਂ ਲਈ ਵੈਕਸੀਨੇਸ਼ਨ ਦੀ ਯੋਗਤਾ ਰੱਖੀ ਗਈ ਹੈ।
ਜੇ ਕਿਸੇ ਨੇ ਆਪਣੀ ਦੂਜੀ ਡੋਜ਼ ਲਈ ਪਹਿਲਾਂ ਹੀ ਬੁਕਿੰਗ ਕਰਵਾਈ ਹੋਈ ਹੈ ਉਸ ਕੋਲ ਹੁਣ ਦੂਜੀ ਡੋਜ਼ ਜਲਦੀ ਲਵਾਉਣ ਦਾ ਮੌਕਾ ਹੈ।ਯੌਰਕ ਰੀਜਨ ਨੇ ਇੱਕ ਨਿਊਜ਼ ਰਲੀਜ਼ ਵਿੱਚ ਦੱਸਿਆ ਕਿ ਭਾਵੇਂ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ ਕੋਵਿਡ-19 ਇਨਫੈਕਸ਼ਨ, ਗੰਭੀਰ ਬਿਮਾਰੀ, ਹੌਸਪਿਟਲਾਈਜ਼ੇਸ਼ਨ ਜਾਂ ਮੌਤ ਤੋਂ ਬਚਣ ਲਈ ਕਾਫੀ ਅਸਰਦਾਰ ਹੈ ਪਰ ਫਿਰ ਵੀ ਵਧੇਰੇ ਪ੍ਰੋਟੈਕਸ਼ਨ ਲਈ ਦੂਜੀ ਡੋਜ਼ ਲਾਈ ਜਾਣੀ ਜ਼ਰੂਰੀ ਹੈ।
ਜੇ ਕਿਸੇ 70 ਪਲੱਸ ਵਿਅਕਤੀ ਨੇ ਅਜੇ ਤੱਕ ਸੈਕਿੰਡ ਡੋਜ਼ ਬੁੱਕ ਨਹੀਂ ਕਰਵਾਈ ਤਾਂ ਉਹ ਦੂਜੀ ਡੋਜ਼ ਆਨਲਾਈਨ ਬੁੱਕ ਕਰ ਸਕਦਾ ਹੈ।ਜਦੋਂ ਤੱਕ ਨਵੀਂ ਅਪੁਆਇੰਟਮੈਂਟ ਦੀ ਪੁਸ਼ਟੀ ਨਹੀਂ ਹੋ ਜਾਂਦੀ ਪੁਰਾਣੀ ਵਾਲੀ ਰੱਦ ਨਹੀਂ ਕੀਤੀ ਜਾਵੇਗੀ। ਯੌਰਕ ਰੀਜਨ ਨੇ ਆਖਿਆ ਕਿ ਜਿਨ੍ਹਾਂ ਨੇ ਪਹਿਲੀ ਡੋਜ਼ ਵੀ ਨਹੀਂ ਲਵਾਈ ਉਨ੍ਹਾਂ ਲਈ ਵੀ ਇਹ ਫਾਇਦੇਮੰਦ ਰਹੇਗਾ ਕਿ ਹੁਣ ਆਪਣੀ ਪਹਿਲੀ ਡੋਜ਼ ਲਵਾ ਲੈਣ।

 

RELATED ARTICLES
POPULAR POSTS