Breaking News
Home / ਪੰਜਾਬ / ਜੇਲ੍ਹ ‘ਚ ਸਜਾ ਕੱਟ ਰਿਹਾ ਡੇਰਾ ਮੁਖੀ ਕਿਤੇ ਡੁਪਲੀਕੇਟ ਤਾਂ ਨਹੀਂ

ਜੇਲ੍ਹ ‘ਚ ਸਜਾ ਕੱਟ ਰਿਹਾ ਡੇਰਾ ਮੁਖੀ ਕਿਤੇ ਡੁਪਲੀਕੇਟ ਤਾਂ ਨਹੀਂ

ਸੋਸ਼ਲ ਮੀਡੀਆ, ਸਿਰਸਾ ਅਤੇ ਹਰ ਗਲੀ-ਮੁਹੱਲੇ ‘ਚ ਚਰਚਾਵਾਂ ਦਾ ਬਾਜ਼ਾਰ ਗਰਮ
ਚੰਡੀਗੜ੍ਹ : ਬਲਾਤਕਾਰ ਦੇ ਜੁਰਮ ‘ਚ ਰੋਹਤਕ ਜੇਲ੍ਹ ‘ਚ ਸਜ਼ਾ ਕੱਟ ਰਿਹਾ ਸਖਸ਼ ਡੇਰਾ ਸੱਚਾ ਸੌਦਾ ਪ੍ਰਮੁੱਖ ਨਹੀਂ ਬਲਕਿ ਉਸ ਦਾ ਕੋਈ ਡੁਪਲੀਕੇਟ ਹੈ। ਇਸ ਦੀ ਚਰਚਾ ਚਰਮ ਸੀਮਾ ਤੱਕ ਪਹੁੰਚ ਚੁੱਕੀ ਹੈ। ਸੋਸ਼ਲ ਮੀਡੀਆ ‘ਚ ਕੀਤੇ ਜਾ ਰਹੇ ਦਾਅਵੇ ‘ਤੇ ਸਿਰਸਾ ਦੀ ਜਨਤਾ ਨੂੰ ਵੀ ਇਹ ਭਰੋਸਾ ਹੋਣ ਲੱਗਿਆ ਕਿ ਡੇਰਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਨੇ ਪਲਾਸਟਿਕ ਸਰਜਰੀ ਦੇ ਰਾਹੀਂ ਆਪਣਾ ਡੁਪਲੀਕੇਟ ਤਿਆਰ ਕੀਤਾ ਸੀ, ਕਿਉਂਕਿ ਪੂਰੀ ਸਰਕਾਰ ਡੇਰਾ ਸੱਚਾ ਸੌਦਾ ਪ੍ਰਮੁੱਖ ਦੇ ਅੱਗੇ ਨਤਮਸਤਕ ਸੀ। ਸੋਸ਼ਲ ਮੀਡੀਆ ‘ਚ ਹੋ ਰਹੇ ਇਸ ਦਾਅਵੇ ਨੂੰ ਲੈ ਕੇ ਸਿਰਸਾ ‘ਚ ਚਰਚਾ ਦਾ ਬਾਜ਼ਾਰ ਕਾਫ਼ੀ ਗਰਮ ਹੋ ਚੁੱਕਿਆ ਹੈ। ਚਾਹੇ ਪਾਨ ਦੀ ਦੁਕਾਨ ਹੋਵੇ ਜਾਂ ਨਾਈ ਦੀ ਹਰ ਗਲੀ ਬਾਜ਼ਾਰ, ਜਾਂ ਸਰਕਾਰੀ ਦਫ਼ਤਰ, ਪਿੰਡ ਆਦਿ ਸਭ ਥਾਵਾਂ ‘ਤੇ ਇਹ ਚਰਚਾ ਹੈ ਕਿ ਡੇਰਾ ਪ੍ਰਮੁੱਖ ਨਕਲੀ ਹੈ। ਲੋਕ 15 ਤੋਂ 17 ਅਗਸਤ ਤੱਕ ਡੇਰਾ ‘ਚ ਆਯੋਜਿਤ ਪ੍ਰੋਗਰਾਮ ਦੌਰਾਨ ਖਿੱਚੀਆਂ ਗਈਆਂ ਤਸਵੀਰਾਂ ਨਾਲ ਮਿਲਾਨ ਕਰਕੇ ਲੋਕ ਸ਼ਰਤਾਂ ਲਗਾ ਰਹੇ ਹਨ ਕਿ ਜੇਲ੍ਹ ‘ਚ ਡੇਰਾ ਪ੍ਰਮੁੱਖ ਦਾ ਡੁਪਲੀਕੇਟ ਸਜਾ ਕੱਟ ਰਿਹਾ ਹੈ। ਸਰਕਾਰ ਦੇ ਮੰਤਰੀ ਜਿਸ ਤਰ੍ਹਾਂ ਇਨ੍ਹਾਂ ਪ੍ਰੋਗਰਾਮਾਂ ‘ਚ ਡੇਰਾ ਪ੍ਰਮੁੱਖ ਦੇ ਪੈਰਾਂ ‘ਚ ਗਿਰ ਕੇ ਪ੍ਰਣਾਮ ਕਰਦੇ ਮੀਡੀਆ ਚੈਨਲਾਂ ‘ਚ ਦਿਖਾਏ ਗਏ ਹਨ। ਇਸ ਤੋਂ ਲੋਕਾਂ ਨੂੰ ਡੇਰਾ ਮੁਖੀ ਦੀ ਪਾਵਰ ਦਾ ਅੰਦਾਜ਼ਾ ਲਗ ਗਿਆ। ਲੋਕਾਂ ‘ਚ ਚਰਚਾ ਹੈ ਕਿ ਡੇਰਾ ਸੱਚਾ ਸੌਦਾ ‘ਚ ਡੇਰਾ ਨੇ ਮੇਦਾਂਤਾ ਦੀ ਤਰਜ ‘ਤੇ ਵੱਡਾ ਹਸਪਤਾਲ ਖੋਲ੍ਹਿਆ ਹੋਇਆ ਹੈ।
ਵਿਦੇਸ਼ ਤੋਂ ਪਲਾਸਟਿਕ ਸਰਜਰੀ ਸਪੈਸ਼ਲਿਸਟ ਡਾਕਟਰ ਨੂੰ ਬੁਲਾਇਆ ਗਿਆ ਹੈ ਅਤੇ ਉਸ ਨੇ ਡੇਰੇ ਦੇ ਹਸਪਤਾਲ ‘ਚ ਹੀ ਡੇਰਾ ਪ੍ਰਮੁੱਖ ਦੇ ਨਜ਼ਦੀਕੀ ਸਖਸ਼ ਦੀ ਪਲਾਸਟਿਕ ਸਰਜਰੀ ਕਰਕੇ ਉਸ ਨੂੰ ਗੁਰਮੀਤ ਰਾਮ ਰਹੀਮ ਜਿਹਾ ਬਣਾ ਦਿੱਤਾਹ ਹੈ। ਇਸ ਪ੍ਰਕਾਰ ਦੀ ਸਰਜਰੀ ‘ਚ ਕਈ ਮਹੀਨੇ ਲਗਦੇ ਹਨ ਅਤੇ ਡੇਰੇ ਦੇ ਅੰਦਰ ਖੁਦੀਆ ਤਰੀਕੇ ਨਾਲ ਇਸ ਸਰਜਰੀ ਨੂੰ ਕੀਤਾ ਜਾ ਸਕਦਾ ਹੈ ਕਿਉਂਕਿ ਬਿਨਾ ਡੇਰਾ ਪ੍ਰਮੁੱਖ ਦੇ ਇਸ਼ਾਰੇ ਨਾਲ ਡੇਰਾ ਸੱਚਾ ਸੌਦਾ ਦੇ ਅੰਦਰ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ। ਡੇਰਾ ਪ੍ਰਮੁੱਖ ਨੂੰ ਕਾਫ਼ੀ ਸਮਾਂ ਪਹਿਲਾਂ ਹੀ ਆਪਣੇ ਉਪਰ ਸੀਬੀਆਈ ਕੋਰਟ ‘ਚ ਚੱਲ ਰਹੇ ਮਾਮਲਿਆਂ ਸਬੰਧੀ ਇਹ ਅੰਦਾਜ਼ਾ ਹੋ ਚੁੱਕਿਆ ਸੀ ਕਿ ਇਕ ਨਾ ਇਕ ਦਿਨ ਉਸ ਨੂੰ ਜੇਲ੍ਹ ਜਾਣਾ ਪੈ ਸਕਦਾ ਹੈ। ਅਜਿਹੇ ‘ਚ ਉਸ ਨੇ ਬਚਣ ਦੇ ਲਈ ਹਰ ਪ੍ਰਕਾਰ ਨਾਲ ਜ਼ੋਰ ਲਗਾ ਰੱਖਿਆ ਸੀ। ਅਜਿਹਾ ਚਰਚਾ ਹੈ ਕਿ ਇਸ ਲਈ ਡੇਰਾ ਮੁਖੀ ਨੇ ਪਲਾਸਟਿਕ ਸਰਜਰੀ ਦੇ ਜਰੀਏ ਆਪਣਾ ਡੁਪਲੀਕੇਟ ਤਿਆਰ ਕੀਤਾ ਹੈ।
17 ਅਗਸਤ ਨੂੰ ਦਾੜ੍ਹੀ ਅਤੇ ਵਾਲ਼ ਛੋਟੇ ਸਨ : 17 ਅਗਸਤ ਨੂੰ ਡੇਰਾ ਸੱਚਾ ਸੌਦਾ ‘ਚ ਡੇਰਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਦਾ ਜਨਮ ਦਿਨ ਮਨਾਇਆ ਗਿਆ। ਇਸ ਪ੍ਰੋਗਰਾਮ ‘ਚ ਪ੍ਰਦੇਸ਼ ਦੇ ਸਿੱਖਿਆ ਮੰਤਰੀ ਰਾਮ ਵਿਲਾਸ ਸ਼ਰਮਾ ਮੁੱਖ ਰੂਪ ਵਿਚ ਪਹੁੰਚੇ। ਸਿੱਖਿਆ ਮੰਤਰੀ ਨੇ ਡੇਰਾ ਪ੍ਰਮੁੱਖ ਦੇ ਪੈਰਾਂ ‘ਚ ਗਿਰ ਕੇ ਪ੍ਰਣਾਮ ਕੀਤਾ ਅਤੇ 51 ਲੱਖ ਰੁਪਏ ਡੇਰੇ ਨੂੰ ਦੇਣ ਦਾ ਐਲਾਨ ਕੀਤਾ। ਮੀਡੀਆ ਕਰਮੀਆਂ ਨੇ ਡੇਰਾ ਮੁਖੀ ਅਤੇ ਰਾਮਵਿਲਾਸ ਸ਼ਰਮਾ ਦੀ ਫੋਟੋ ਆਪਣੇ ਕੈਮਰੇ ‘ਚ ਕੈਦ ਕਰ ਲਈ। ਇਸ ਤਸਵੀਰ ‘ਚ ਡੇਰਾ ਮੁਖੀ ਦੀ ਦਾੜ੍ਹੀ ਦੇ ਬਾਲ ਅਤੇ ਸਿਰ ਦੇ ਵਾਲ਼ ਬਹੁਤ ਜ਼ਿਆਦਾ ਵੱਡੇ ਨਹੀਂ ਦਿਖ ਰਹੇ। ਜਦਕਿ ਸੱਤ ਦਿਨ ਬਾਅਦ ਜਦੋਂ ਡੇਰਾ ਮੁਖੀ ਸੀਬਆਈ ਕੋਰਟ ‘ਚ ਦੋਸ਼ੀ ਕਰਾਰ ਦਿੱਤਾ ਗਿਆ ਉਦੋਂ ਉਨ੍ਹਾਂ ਦੀ ਦਾੜ੍ਹੀ ਅਤੇ ਵਾਲ਼ ਕਾਫ਼ੀ ਲੰਬੀ ਦਿਖ ਰਹੇ ਸਨ। ਸੱਤ ਦਿਨਾਂ ‘ਚ ਕਿਸੇ ਵੀ ਸਖਸ਼ ਦੇ ਵਾਲ਼ ਇੰਨੀ ਜਲਦੀ ਨਹੀਂ ਵਧ ਸਕਦੇ। ਇਸ ਮਾਮਲੇ ਨੂੰ ਲੈ ਕੇ ਲੋਕਾਂ ‘ਚ ਕਾਫ਼ੀ ਚਰਚਾ ਝਭ

 

Check Also

ਸਾਬਕਾ ਕਾਂਗਰਸੀ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਸ਼ੋ੍ਰਮਣੀ ਅਕਾਲੀ ਦਲ ’ਚ ਹੋ ਸਕਦੇ ਹਨ ਸ਼ਾਮਲ

ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਹੋਈ ਕੇਪੀ ਦੀ ਮੀਟਿੰਗ ਜਲੰਧਰ/ਬਿਊਰੋ ਨਿਊਜ਼ : ਪੰਜਾਬ ਕਾਂਗਰਸ …