17.1 C
Toronto
Monday, March 9, 2026
spot_img
Homeਪੰਜਾਬਸਿੱਧੂ ਨੇ ਖੁਦ ਨੂੰ ਦੱਸਿਆ ਪੰਜਾਬ ਦਾ ਹਿਤੈਸ਼ੀ

ਸਿੱਧੂ ਨੇ ਖੁਦ ਨੂੰ ਦੱਸਿਆ ਪੰਜਾਬ ਦਾ ਹਿਤੈਸ਼ੀ

ਟਵਿੱਟਰ ਅਕਾਊਂਟ ’ਤੇ ਸ਼ੇਅਰ ਕੀਤੀ ਵੀਡੀਓ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਇਕ ਵਾਰ ਫਿਰ ਸੁਰਖੀਆਂ ’ਚ ਹਨ। ਸਿੱਧੂ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਵੀਡੀਓ ਸ਼ੇਅਰ ਕਰਕੇ ਆਪਣੇ ਆਪ ਨੂੰ ਪੰਜਾਬ ਦਾ ਸੱਚਾ ਪੁੱਤਰ ਹੋਣ ਦਾ ਦਾਅਵਾ ਕੀਤਾ ਹੈ। ਸਿੱਧੂ ਨੇ ਇਸ ਵੀਡੀਓ ਰਾਹੀਂ ਆਪਣਾ ਪੂਰਾ ਸਿਆਸੀ ਸਫ਼ਰ ਕੁਰਬਾਨੀਆਂ ਨਾਲ ਭਰਪੂਰ ਹੋਣ ਸਬੰਧੀ ਦਿਖਾਉਣ ਦੀ ਕੋਸ਼ਿਸ਼ ਕੀਤੀ। ਇੰਨਾ ਹੀ ਨਹੀਂ ਉਨ੍ਹਾਂ ਆਪਣੇ ਆਲੋਚਕਾਂ ਨੂੰ ਵੀ ਕਰਾਰਾ ਜਵਾਬ ਦੇ ਦਿੱਤਾ ਹੈ। ਵੀਡੀਓ ’ਚ ਸਿੱਧੂ ਆਪਣੇ ਤਲਖ਼ ਅੰਦਾਜ਼ ’ਚ ਬੋਲ ਰਹੇ ਹਨ, ‘ਆਈ ਐਮ ਨਾਟ ਫਾਰ ਸੇਲ’।
ਸਿੱਧੂ ਦੀ ਇਸ ਵੀਡੀਓ ’ਚ ਗਾਇਕ ਬੀ ਪਰਾਕ ਦਾ ਇਕ ਗੀਤ ਚੱਲ ਰਿਹਾ ਹੈ ਅਤੇ ਸਿੱਧੂ ਵੱਲੋਂ ਵੱਖ-ਵੱਖ ਸਮਾਗਮਾਂ ’ਚ ਕੀਤੀ ਸ਼ਮੂਲੀਅਤ ਦੀਆਂ ਵੀਡੀਓ ਕਟਿੰਗ ਪਾਈਆਂ ਗਈਆਂ ਹਨ। ਵੀਡੀਓ ’ਚ ਜ਼ਿਆਦਾ ਉਹ ਦਿਖਾਇਆ ਗਿਆ ਹੈ, ਜਿਨ੍ਹਾਂ ’ਚ ਸਿੱਧੂ ਧਾਰਮਿਕ ਤੇ ਸਮਾਜਿਕ ਪ੍ਰੋਗਰਾਮਾਂ ’ਚ ਹਿੱਸਾ ਲੈਂਦੇ ਨਜ਼ਰ ਆ ਰਹੇ ਹਨ ਅਤੇ ਬਹੁਤੇ ਥਾਈਂ ਸਿੱਧੂ ਭੀੜ ’ਚ ਖੜ੍ਹੇ ਨਜ਼ਰ ਆਏ। ਇਸ ਤੋਂ ਇਲਾਵਾ ਇਸ ਵੀਡੀਓ ’ਚ ਲਿਖਿਆ ਗਿਆ ਹੈ ਕਿ ਸਾਲ 2007 ’ਚ ਹਾਈਕੋਰਟ ਵੱਲੋਂ ਉਨ੍ਹਾਂ ਨੂੰ ਝੂਠੇ ਕੇਸ ’ਚ ਸਜ਼ਾ ਸੁਣਾਈ ਗਈ ਸੀ ਪਰ ਸੁਪਰੀਮ ਕੋਰਟ ਨੇ ਇਸ ’ਤੇ ਰੋਕ ਲਗਾ ਦਿੱਤੀ ਸੀ।

 

RELATED ARTICLES
POPULAR POSTS