ਅੰਮ੍ਰਿਤਸਰ/ਬਿਊਰੋ ਨਿਊਜ਼
ਇੰਡੀਗੋ ਹਵਾਈ ਕੰਪਨੀ ਅੰਮ੍ਰਿਤਸਰ ਤੋਂ ਸ਼ਾਰਜਾਹ ਦਰਮਿਆਨ ਆਪਣੀ ਪਲੇਠੀ ਉਡਾਣ 1 ਅਕਤੂਬਰ ਤੋਂ ਸ਼ੁਰੂ ਕਰਨ ਜਾ ਰਹੀ ਹੈ। ਜਾਣਕਾਰੀ ਮਿਲੀ ਹੈ ਕਿ ਇਹ ਉਡਾਣ ਹਰ ਰੋਜ ਚੱਲਿਆ ਕਰੇਗੀ ਜਿਸਦੀ ਟਿਕਟ ਦੀ ਬੁਕਿੰਗ ਵੀ ਸ਼ੁਰੂ ਹੋ ਗਈ ਹੈ। ਧਿਆਨ ਰਹੇ ਕਿ ਬਹੁਤ ਚਿਰ ਪਹਿਲਾਂ ਏਅਰ ਇੰਡੀਆ ਦੀ ਉਡਾਣ ਸ਼ਾਰਜਾਹ ਦਰਮਿਆਨ ਚੱਲਦੀ ਸੀ ਜੋ ਬਾਅਦ ‘ਚ ਬੰਦ ਹੋ ਗਈ ਸੀ ਅਤੇ ਸ਼ਾਰਜਾਹ ਜਾਣ ਵਾਲੇ ਯਾਤਰੀ ਦਿੱਲੀ ਰਸਤੇ ਜਾਂਦੇ ਸਨ। ਹੁਣ ਸ਼ੁਰੂ ਹੋ ਰਹੀ ਇਹ ਉਡਾਣ ਹਰ ਰੋਜ 11 ਵੱਜ ਕੇ 35 ਵਜੇ ਮਿੰਟ ‘ਤੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਤੋਂ ਆਪਣੀ ਮੰਜ਼ਿਲ ਵੱਲ ਨੂੰ ਚੱਲਿਆ ਕਰੇਗੀ ਅਤੇ ਸ਼ਾਰਜਾਹ ਤੋਂ 14 ਵੱਜ ਕੇ 35 ਮਿੰਟ ‘ਤੇ ਵਾਪਸੀ ਲਈ ਉਡਾਣ ਭਰੇਗੀ। ਅੰਮ੍ਰਿਤਸਰ ਤੋਂ ਜਾਣ ਦਾ ਕਿਰਾਇਆ 7199 ਰੁਪਏ ਅਤੇ ਆਉਣ ਵੇਲੇ ਦਾ ਕਿਰਾਇਆ 6899 ਰੁਪਏ ਕੰਪਨੀ ਵੱਲੋਂ ਮਿਥਿਆ ਗਿਆ ਹੈ।
Check Also
ਨਾਗੇਸ਼ਵਰ ਰਾਓ ਹੋਣਗੇ ਪੰਜਾਬ ਵਿਜੀਲੈਂਸ ਬਿਊਰੋ ਦੇ ਨਵੇਂ ਮੁਖੀ
ਆਈਪੀਐਸ ਵਰਿੰਦਰ ਕੁਮਾਰ ਨੂੰ ਅਹੁਦੇ ਤੋਂ ਹਟਾਇਆ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਰਕਾਰ ਨੇ ਅੱਜ ਵੱਡਾ ਪ੍ਰਸ਼ਾਸਨਿਕ …