16 C
Toronto
Sunday, October 5, 2025
spot_img
Homeਭਾਰਤਰਾਹੁਲ ਗਾਂਧੀ ਨੇਪਾਲ ਦੇ ‘ਲਾਰਡ ਆਫ਼ ਡਿ੍ਰੰਕਸ’ ’ਚ ਆਏ ਨਜ਼ਰ

ਰਾਹੁਲ ਗਾਂਧੀ ਨੇਪਾਲ ਦੇ ‘ਲਾਰਡ ਆਫ਼ ਡਿ੍ਰੰਕਸ’ ’ਚ ਆਏ ਨਜ਼ਰ

ਵੀਡੀਓ ਵਾਇਰਲ ਹੋਣ ਮਗਰੋਂ ਭਾਜਪਾ ਤੇ ਕਾਂਗਰਸ ਆਹਮੋ ਸਾਹਮਣੇ
ਭਾਜਪਾ ਆਗੂਆਂ ਨੇ ਰਾਹੁਲ ਗਾਂਧੀ ਨੂੰ ਦੱਸਿਆ ਪਾਰਟ ਟਾਈਮ ਲੀਡਰ
ਨਵੀਂ ਦਿੱਲੀ/ਬਿਊਰੋ ਨਿਊਜ਼
ਰਾਹੁਲ ਗਾਂਧੀ ਇਨ੍ਹੀਂ ਦਿਨੀਂ ਨਿੱਜੀ ਨੇਪਾਲ ਦੌਰੇ ’ਤੇ ਹਨ। ਸ਼ੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ’ਚ ਰਾਹੁਲ ਗਾਂਧੀ ਇਕ ਚੀਨੀ ਮਹਿਲਾ ਦੇ ਨਾਲ ਨਜ਼ਰ ਆ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਨੇਪਾਲ ਦਾ ਮਸ਼ਹੂਰ ਪਬ ‘ਲਾਰਡ ਆਫ਼ ਡਿੰ੍ਰਕਸ’ ਹੈ ਅਤੇ ਜੋ ਮਹਿਲਾ ਰਾਹੁਲ ਗਾਂਧੀ ਨਾਲ ਨਜ਼ਰ ਆ ਰਹੀ ਹੈ ਉਹ ਨੇਪਾਲ ’ਚ ਚੀਨੀ ਰਾਜਦੂਤ ਹੋਤ ਯਾਂਕੀ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਭਾਜਪਾ ਆਗੂ ਕਾਂਗਰਸ ’ਤੇ ਹਮਲਾਵਰ ਹੋ ਗਏ ਹਨ ਜਦਕਿ ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਬਚਾਅ ’ਚ ਉਤਰ ਆਏ ਹਨ। ਭਾਜਪਾ ਦੇ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਰਾਹੁਲ ਗਾਂਧੀ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਰਾਜਸਥਾਨ ਸੜ ਰਿਹਾ ਹੈ ਪ੍ਰੰਤੂ ਕਾਂਗਰਸੀ ਆਗੂ ਰਾਹੁਲ ਗਾਂਧੀ ਪਾਰਟੀਆਂ ਦਾ ਆਨੰਦ ਮਾਣ ਰਹੇ ਹਨ। ਇਸੇ ਤਰ੍ਹਾਂ ਭਾਜਪਾ ਆਗੂ ਅਤੇ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਰਾਹੁਲ ਗਾਂਧੀ ਨੂੰ ਪੂਰੇ ਸਮੇਂ ਦਾ ਸੈਲਾਨੀ ਅਤੇ ਪਾਖੰਡ ਨਾਲ ਭਰਿਆ ਪਾਰਟ ਟਾਈਮ ਸਿਆਸਤਦਾਨ ਦੱਸਿਆ ਹੈ। ਇਸੇ ਤਰ੍ਹਾਂ ਭਾਜਪਾ ਆਗੂ ਕਿਰਨ ਰਿਜ਼ੀਜ਼ੂ, ਸ਼ਾਹਨਵਾਜ਼ ਹੁਸੈਨ ਨੇ ਵੀ ਰਾਹੁਲ ਗਾਂਧੀ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਉਹ ਪਾਰਟੀਆਂ ਜ਼ਿਆਦਾ ਕਰਦੇ ਹਨ ਅਤੇ ਆਪਣੀ ਪਾਰਟੀ ਲਈ ਕੰਮ ਘੱਟ ਕਰਦੇ ਹਨ। ਉਧਰ ਕਾਂਗਰਸੀ ਪਾਰਟੀ ਦੇ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਰਾਹੁਲ ਗਾਂਧੀ ਦੇ ਹੱਕ ਵਿਚ ਨਿੱਤਰ ਆਏ ਹਨ ਅਤੇ ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਮਿੱਤਰ ਦੇਸ਼ ਨੇਪਾਲ ’ਚ ਇਕ ਦੋਸਤ ਦੀ ਵਿਆਹ ਸਮਾਗਮ ’ਚ ਸ਼ਾਮਲ ਹੋਣ ਲਈ ਗਏ ਹਨ। ਵਿਆਹ ਵਿਚ ਸ਼ਾਮਲ ਹੋਣਾ ਸਾਡੀ ਸੰਸਕ੍ਰਿਤੀ ਦਾ ਹਿੱਸਾ ਹੈ ਅਤੇ ਵਿਆਹ ਵਿਚ ਜਾਣਾ ਕੋਈ ਜੁਰਮ ਨਹੀਂ। ਸੁਰਜੇਵਾਲਾ ਭਾਜਪਾ ’ਤੇ ਤੰਜ ਕਸਦਿਆਂ ਕਿਹਾ ਕਿ ਸ਼ਾਇਦ ਅੱਜ ਤੋਂ ਬਾਅਦ ਭਾਜਪਾ ਤਹਿ ਕਰਿਆ ਕਰੇਗੀ ਕਿ ਵਿਆਹ ਵਿਚ ਸ਼ਾਮਲ ਹੋਣ ਗੈਰ ਕਾਨੂੰਨੀ ਹੈ ਅਤੇ ਦੋਸਤ ਬਣਾਉਣਾ ਅਪਰਾਧ ਹੈ।

 

RELATED ARTICLES
POPULAR POSTS