Breaking News
Home / ਪੰਜਾਬ / ਰਾਹੁਲ ਗਾਂਧੀ ਦੀ ਹਾਫ ਬਾਜੂ ਟੀਸ਼ਰਟ ਨੂੰ ਲੈ ਕੇ ਭਖੀ ਸਿਆਸਤ

ਰਾਹੁਲ ਗਾਂਧੀ ਦੀ ਹਾਫ ਬਾਜੂ ਟੀਸ਼ਰਟ ਨੂੰ ਲੈ ਕੇ ਭਖੀ ਸਿਆਸਤ

ਹਰਿਆਣਾ ਦੇ ਮੰਤਰੀ ਨੇ ਪੁੱਛਿਆ : ਰਾਹੁਲ ਗਾਂਧੀ ਕਿਹੜੀ ਦਵਾਈ ਖਾਂਦੇ ਹਨ ਜੋ ਉਨ੍ਹਾਂ ਨੂੰ ਠੰਢ ਨਹੀਂ ਲਗਦੀ
ਚੰਡੀਗੜ੍ਹ/ਬਿਊਰੋ ਨਿਊਜ਼ : ਭਾਰਤ ਜੋੜੋ ਯਾਤਰਾ ’ਤੇ ਨਿਕਲੇ ਕਾਂਗਰਸੀ ਆਗੂ ਰਾਹੁਲ ਗਾਂਧੀ ਵੱਲੋਂ ਪਹਿਨੀ ਜਾਣ ਵਾਲੀ ਹਾਫ਼ ਬਾਜੂ ਦੀ ਟੀਸ਼ਰਟ ਨੂੰ ਲੈ ਕੇ ਸਿਆਸਤ ਸ਼ੁਰੂ ਹੋ ਗਈ ਹੈ। ਰਾਹੁਲ ਗਾਂਧੀ ਇਸ ਸਮੇਂ ਹਰਿਆਣਾ ਵਿਚ ਭਾਰਤ ਜੋੜੋ ਯਾਤਰਾ ’ਤੇ ਹਨ ਅਤੇ ਉਹ ਯਾਤਰਾ ਦੌਰਾਨ ਹਾਫ਼ ਬਾਜੂ ਦੀ ਟੀਸ਼ਰਟ ਪਹਿਨ ਕੇ ਚਲਦੇ ਹਨ। ਜਿਸ ’ਤੇ ਹਰਿਆਣਾ ਦੇ ਖੇਤੀ ਮੰਤਰੀ ਜੇ ਪੀ ਦਲਾਲ ਨੇ ਕਿਹਾ ਕਿ ਇੰਨੀ ਠੰਢ ਦੇ ਮੌਸਮ ਵਿਚ ਰਾਹੁਲ ਗਾਂਧੀ ਕਿਹੜੀ ਦਵਾਈ ਖਾਂਦੇ ਹਨ, ਜਿਹੜੀ ਉਨ੍ਹਾਂ ਨੂੰ ਠੰਢ ਨਹੀਂ ਲੱਗਣ ਦਿੰਦੀ ਅਤੇ ਉਹ ਟੀ ਸ਼ਰਟ ਹੀ ਪਹਿਨੀ ਰੱਖਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇਹੀ ਫਾਰਮੂਲਾ ਸਾਡੇ ਫੌਜੀ ਜਵਾਨਾਂ ਨੂੰ ਮਿਲ ਜਾਵੇ ਤਾਂ ਉਹ ਦੇਸ਼ ਦੀ ਸੁਰੱਖਿਆ ਵਿਚ ਹੋਰ ਵਧੀਆ ਯੋਗਦਾਨ ਪਾਉਣਗੇ। ਜੇਪੀ ਦਲਾਲ ਨੇ ਕਿਹਾ ਕਿ ਮੈਂ ਦੇਖ ਰਿਹਾ ਹਾਂ ਕਿ ਸਾਰੇ ਲੋਕਾਂ ਨੇ ਕਰਮ ਕੱਪੜੇ ਪਹਿਨੇ ਹੋਏ ਹਨ ਪ੍ਰੰਤੂ ਰਾਹੁਲ ਗਾਂਧੀ ਅਜਿਹੇ ਇਕੱਲੇ ਹੀ ਆਗੂ ਹਨ ਜੋ ਹੱਡ ਚੀਰਵੀਂ ਠੰਢ ਵਿਚ ਵੀ ਟੀਸ਼ਰਟ ਪਾ ਕੇ ਘੁੰਮ ਰਹੇ ਹਨ। ਉਨ੍ਹਾਂ ਕੋਲ ਜ਼ਰੂਰ ਕੋਈ ਠੰਢ ਤੋਂ ਬਚਣ ਦਾ ਫਾਰਮੂਲਾ ਹੈ ਕਿਉਂ ਨਾ ਇਹ ਫਾਰਮੂਲਾ ਭਾਰਤੀ ਫੌਜ ਨੂੰ ਵੀ ਦਿੱਤਾ ਜਾਵੇ। ਧਿਆਨ ਰਹੇ ਕਿ ਕਾਂਗਰਸੀ ਆਗੂ ਰਾਹੁਲ ਗਾਂਧੀ ਪਿਛਲੇ 107 ਦਿਨਾਂ ਤੋਂ ਭਾਰਤ ਜੋੜੋ ਯਾਤਰਾ ’ਤੇ ਹਨ ਅਤੇ ਉਹ ਉਦੋਂ ਤੋਂ ਹੀ ਸਫੇਦ ਰੰਗ ਦੀ ਹਾਫ ਬਾਜੂ ਦੀ ਟੀਸ਼ਰਟ ਵਿਚ ਨਜ਼ਰ ਆ ਰਹੇ ਹਨ।

Check Also

ਸੁੱਚਾ ਸਿੰਘ ਲੰਗਾਹ ਦੀ ਅਕਾਲੀ ਦਲ ’ਚ ਹੋਈ ਵਾਪਸੀ

ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਲਿਆ ਫੈਸਲਾ ਚੰਡੀਗੜ੍ਹ/ਬਿਊਰੋ ਨਿਊਜ਼ ਸੁੱਚਾ ਸਿੰਘ …