Breaking News
Home / ਪੰਜਾਬ / ਸਿਮਰਜੀਤ ਬੈਂਸ ਨੇ ਡੀ. ਆਈ. ਜੀ. ਖੱਟੜਾ ‘ਤੇ ਲਗਾਏ ਆਰੋਪ

ਸਿਮਰਜੀਤ ਬੈਂਸ ਨੇ ਡੀ. ਆਈ. ਜੀ. ਖੱਟੜਾ ‘ਤੇ ਲਗਾਏ ਆਰੋਪ

ਦਾਖਾ ਤੋਂ ਕਾਂਗਰਸੀ ਉਮੀਦਵਾਰ ਕੈਪਟਨ ਸੰਧੂ ਦੀ ਮਦਦ ਕਰਨ ਕਰ ਰਹੇ ਹਨ ਖੱਟੜਾ
ਲੁਧਿਆਣਾ/ਬਿਊਰੋ ਨਿਊਜ਼
ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਡੀ. ਆਈ. ਜੀ. ਲੁਧਿਆਣਾ ਰੇਂਜ ਰਣਬੀਰ ਸਿੰਘ ਖੱਟੜਾ ‘ਤੇ ਦਾਖਾ ਜ਼ਿਮਨੀ ਚੋਣ ਸਬੰਧੀ ਆਰੋਪ ਲਗਾਏ ਹਨ। ਬੈਂਸ ਦਾ ਕਹਿਣਾ ਹੈ ਕਿ ਰਣਬੀਰ ਸਿੰਘ ਖੱਟੜਾ ਦਾਖਾ ਤੋਂ ਕਾਂਗਰਸੀ ਉਮੀਦਵਾਰ ਕੈਪਟਨ ਸੰਦੀਪ ਸੰਧੂ ਦੇ ਰਿਸ਼ਤੇਦਾਰ ਹਨ ਅਤੇ ਉਸਦੀ ਜ਼ਿਮਨੀ ਚੋਣ ਵਿਚ ਮੱਦਦ ਕਰ ਰਹੇ ਹਨ। ਵਿਧਾਇਕ ਬੈਂਸ ਨੇ ਚੋਣ ਕਮਿਸ਼ਨਰ ਤੋਂ ਮੰਗ ਕੀਤੀ ਕਿ ਖੱਟੜਾ ਦਾ ਤੁਰੰਤ ਤਬਾਦਲਾ ਕੀਤਾ ਜਾਵੇ ਤਾਂ ਕਿ ਦਾਖਾ ਹਲਕੇ ‘ਚ ਨਿਰਪੱਖ ਚੋਣਾਂ ਹੋ ਸਕਣ। ਉਧਰ ਦੂਜੇ ਪਾਸੇ ਖੱਟੜਾ ਨੇ ਵਿਧਾਇਕ ਬੈਂਸ ਦੇ ਇਨ੍ਹਾਂ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਕੈਪਟਨ ਸੰਧੂ ਨਾਲ ਕੋਈ ਰਿਸ਼ਤੇਦਾਰੀ ਨਹੀਂ ਹੈ।

Check Also

ਦੀਪਕ ਚਨਾਰਥਲ ਬਣੇ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਪ੍ਰਧਾਨ

ਭੁਪਿੰਦਰ ਮਲਿਕ ਜਨਰਲ ਸਕੱਤਰ ਤੇ ਪਾਲ ਅਜਨਬੀ ਚੁਣੇ ਗਏ ਸੀਨੀਅਰ ਮੀਤ ਪ੍ਰਧਾਨ ਚੰਡੀਗੜ੍ਹ : ਪੰਜਾਬੀ …