Breaking News
Home / ਪੰਜਾਬ / ਪੰਜਾਬ ਦੀਆਂ ਦੋ ਬੇਟੀਆਂ ਬਣੀਆਂ ਏਅਰਫੋਰਸ ‘ਚ ਫਲਾਇੰਗ ਅਫਸਰ

ਪੰਜਾਬ ਦੀਆਂ ਦੋ ਬੇਟੀਆਂ ਬਣੀਆਂ ਏਅਰਫੋਰਸ ‘ਚ ਫਲਾਇੰਗ ਅਫਸਰ

ਬੇਟੀਆਂ ਨੇ ਮਾਤਾ-ਪਿਤਾ ਦਾ ਨਾਮ ਕੀਤਾ ਰੋਸ਼ਨ
ਚੰਡੀਗੜ੍ਹ/ਬਿਊਰੋ ਨਿਊਜ਼ : ਉਚੀ ਉਡਾਨ ਭਰਨ ਦਾ ਸੁਪਨਾ ਸੰਜੋਈ ਸਹਿਜਪ੍ਰੀਤ ਅਤੇ ਕੋਮਲਪ੍ਰੀਤ ਦੀ ਜਦ ਹੈਦਰਾਬਾਦ ਵਿਚ ਬਤੌਰ ਫਲਾਇੰਗ ਅਫਸਰ ਸਿਲੈਕਸ਼ਨ ਹੋਈ ਤਾਂ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਕਠਿਨ ਪ੍ਰੀਖਿਆ ਵਿਚੋਂ ਦੋਵਾਂ ਨੇ ਮੁਕਾਮ ਹਾਸਲ ਕੀਤਾ ਅਤੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕੀਤਾ। ਇਹ ਦੋਵੇਂ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼ ਮੁਹਾਲੀ ਦੀਆਂ ਵਿਦਿਆਰਥਣਾਂ ਹਨ।
ਇੰਸਟੀਚਿਊਟ ਦੇ ਡਾਇਰੈਕਟਰ ਰਿਟਾਇਰਡ ਮੇਜਰ ਜਨਰਲ ਜੇ.ਐਸ. ਸੰਧੂ ਨੇ ਕਿਹਾ ਕਿ ਹਰ ਸੈਸ਼ਨ ਤੋਂ ਬਾਅਦ 25 ਲੜਕੀਆਂ ਦੀ ਸਿਲੈਕਸ਼ਨ ਹੁੰਦੀ ਹੈ। ਇਸ ਵਾਰ ਸਹਿਜਪ੍ਰੀਤ ਅਤੇ ਕੋਮਲਪ੍ਰੀਤ ਦੀ ਸਿਲੈਕਸ਼ਨ ਹੋਈ ਹੈ। ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਸਹਿਜਪ੍ਰੀਤ ਨੇ ਦੱਸਿਆ ਕਿ ਪਰਿਵਾਰ ਵਿਚ ਬਚਪਨ ਤੋਂ ਸੈਨਾ ਦੇ ਕਿੱਸੇ ਸੁਣੇ, ਪਿਤਾ ਜੀ ਵੀ ਫੌਜ ਵਿਚ ਸੂਬੇਦਾਰ ਮੇਜਰ ਹਨ। ਉਸ ਨੇ ਦੱਸਿਆ ਜਦੋਂ ਹੋਸ਼ ਸੰਭਾਲਿਆ ਸੀ ਤਾਂ ਇਕ ਖਬਰ ਸੁਣੀ ਸੀ ਕਿ 3 ਮਹਿਲਾਵਾਂ ਦਾ ਫਾਈਟਰ ਪਲੇਨ ਉਡਾਉਣ ਲਈ ਸਿਲੈਕਸ਼ਨ ਹੋਇਆ ਹੈ।
ਬਸ ਉਦੋਂ ਤੋਂ ਹੀ ਨਿਸ਼ਚਾ ਕਰ ਲਿਆ ਸੀ ਕਿ ਏਅਰਫੋਰਸ ਵਿਚ ਫਲਾਇੰਗ ਅਫਸਰ ਬਣਨਾ ਹੈ। ਇਸੇ ਤਰ੍ਹਾਂ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਕੋਮਲਪ੍ਰੀਤ ਨੇ ਦੱਸਿਆ ਕਿ ਪਿਤਾ ਜੀ ਪੰਜਾਬ ਪੁਲਿਸ ਵਿਚ ਏਐਸਆਈ ਹਨ। 12ਵੀਂ ਜਮਾਤ ਵਿਚ ਹੀ ਸੋਚ ਲਿਆ ਸੀ ਕਿ ਫੌਜ ਵਿਚ ਅਫਸਰ ਬਣੂੰਗੀ, ਇਸਦੇ ਲਈ ਸਖਤ ਮਿਹਨਤ ਕੀਤੀ ਅਤੇ ਇਹ ਮੁਕਾਮ ਹਾਸਲ ਹੋ ਗਿਆ।

 

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼

ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …