-0.2 C
Toronto
Thursday, December 25, 2025
spot_img
Homeਪੰਜਾਬਅਕਸ਼ੈ ਕੁਮਾਰ ਨੇ ਮਰਹੂਮ ਗੁਰਮੀਤ ਬਾਵਾ ਦੇ ਪਰਿਵਾਰ ਨੂੰ 25 ਲੱਖ ਰੁਪਏ...

ਅਕਸ਼ੈ ਕੁਮਾਰ ਨੇ ਮਰਹੂਮ ਗੁਰਮੀਤ ਬਾਵਾ ਦੇ ਪਰਿਵਾਰ ਨੂੰ 25 ਲੱਖ ਰੁਪਏ ਭੇਜੇ

ਅੰਮ੍ਰਿਤਸਰ/ਬਿਊਰੋ ਨਿਊਜ਼ : ਪਦਮ ਭੂਸ਼ਣ ਪ੍ਰਾਪਤ ਮਸ਼ਹੂਰ ਪੰਜਾਬੀ ਲੋਕ ਗਾਇਕਾ ਮਰਹੂਮ ਗੁਰਮੀਤ ਬਾਵਾ ਦੇ ਪਰਿਵਾਰ ਦੀ ਵਿੱਤੀ ਮਦਦ ਵਾਸਤੇ ਬੌਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਅੱਗੇ ਆਏ ਹਨ।
ਉਨ੍ਹਾਂ ਨੇ ਮਰਹੂਮ ਗਾਇਕਾ ਦੀ ਧੀ ਗਲੋਰੀ ਬਾਵਾ ਨੂੰ ਸਦਭਾਵਨਾ ਦੇ ਤੌਰ ‘ਤੇ 25 ਲੱਖ ਰੁਪਏ ਮਾਇਕ ਮਦਦ ਵਜੋਂ ਭੇਜੇ ਹਨ ਅਤੇ ਉਸ ਨੂੰ ਆਪਣੀ ਛੋਟੀ ਭੈਣ ਆਖਿਆ ਹੈ। ਦੱਸਣਯੋਗ ਹੈ ਕਿ ਇਸ ਪਰਿਵਾਰ ਦੇ ਵਿੱਤੀ ਸੰਕਟ ਵਿੱਚ ਫਸੇ ਹੋਣ ਦਾ ਮਾਮਲਾ ਕੁਝ ਦਿਨ ਪਹਿਲਾਂ ਉਸ ਵੇਲੇ ਸਾਹਮਣੇ ਆਇਆ ਸੀ, ਜਦੋਂ ਗਲੋਰੀ ਬਾਵਾ ਨੇ ਇੱਕ ਵੀਡੀਓ ਰਾਹੀਂ ਆਪਣਾ ਘਰ ਵੇਚਣ ਦੀ ਪੇਸ਼ਕਸ਼ ਕੀਤੀ। ਗਾਇਕਾ ਗੁਰਮੀਤ ਬਾਵਾ, ਉਨ੍ਹਾਂ ਦੇ ਪਤੀ ਕਿਰਪਾਲ ਸਿੰਘ ਬਾਵਾ ਅਤੇ ਬੇਟੀ ਲਾਚੀ ਬਾਵਾ ਤਿੰਨਾਂ ਦੀ ਮੌਤ ਹੋ ਚੁੱਕੀ ਹੈ। ਪਰਿਵਾਰ ਵਿੱਚ ਪਿੱਛੇ ਉਸ ਦੀ ਧੀ ਗਲੋਰੀ ਬਾਵਾ ਪਰਿਵਾਰ ਨੂੰ ਚਲਾ ਰਹੀ ਹੈ।

 

RELATED ARTICLES
POPULAR POSTS