ਕਈ ਰੇਲਵੇ ਸਟੇਸ਼ਨਾਂ ‘ਤੇ ਬੰਬ ਧਮਾਕੇ ਕਰਨ ਦੀ ਦਿੱਤੀ ਧਮਕੀ
ਪਠਾਨਕੋਟ/ਬਿਊਰੋ ਨਿਊਜ਼ : ਪਠਾਨਕੋਟ ਦੇ ਭੜੋਲੀ ਰੇਲਵੇ ਸਟੇਸ਼ਨ ਦੇ ਸਟੇਸ਼ਨ ਮਾਸਟਰ ਨੂੰ ਪਠਾਨਕੋਟ, ਅੰਮ੍ਰਿਤਸਰ ਤੇ ਫਿਰੋਜ਼ਪੁਰ ਰੇਲਵੇ ਸਟੇਸ਼ਨਾਂ ਦੇ ਨਾਲ-ਨਾਲ ਹੋਰ ਵੀ ਵੱਡੇ ਸਟੇਸ਼ਨਾਂ ‘ਤੇ ਬੰਬ ਧਮਾਕਿਆਂ ਦੀ ਧਮਕੀ ਵਾਲਾ ਪੱਤਰ ਮਿਲਿਆ ਹੈ।
ਇਸ ਤੋਂ ਇਲਾਵਾ ਪੱਤਰ ਵਿੱਚ ਅਮਰਨਾਥ ਯਾਤਰੀਆਂ ਨੂੰ ਵੀ ਨੁਕਸਾਨ ਪਹੁੰਚਾਉਣ ਦੀ ਗੱਲ ਲਿਖੀ ਗਈ ਹੈ। ਇਹ ਧਮਕੀ ਵਾਲਾ ਪੱਤਰ ਸਟੇਸ਼ਨ ਮਾਸਟਰ ਨੂੰ ਗੁਰਦਾਸਪੁਰ ਸਟੇਸ਼ਨ ‘ਤੇ ਦਿੱਤਾ ਗਿਆ ਜਿਸ ‘ਤੇ ਸਟੇਸ਼ਨ ਮਾਸਟਰ ਦਾ ਨਾਂ ਲਿਖਿਆ ਹੋਇਆ ਸੀ। ਪੱਤਰ ਹਿੰਦੀ ਭਾਸ਼ਾ ਵਿੱਚ ਲਿਖਿਆ ਗਿਆ ਹੈ। ਪੱਤਰ ‘ਤੇ ਜੈਸ਼ੇ ਮੁਹੰਮਦ ਕਮਾਂਡਰ ਲਿਖਿਆ ਹੋਇਆ ਹੈ। ਪੱਤਰ ਦੇ ਅਖ਼ੀਰ ਵਿੱਚ ਪਾਕਿਸਤਾਨ ਤੇ ਕਰਾਚੀ ਲਿਖਿਆ ਗਿਆ ਹੈ। ਕਿਸੇ ਵਿਅਕਤੀ ਨੇ ਇਹ ਪੱਤਰ ਗੁਰਦਾਸਪੁਰ ਰੇਲਵੇ ਸਟੇਸ਼ਨ ‘ਤੇ ਸਫ਼ਾਈ ਕਰਨ ਵਾਲੇ ਕਰਮਚਾਰੀ ਨੂੰ ਦਿੱਤਾ ਸੀ ਜਿਸ ਨੇ ਅੱਗੇ ਇਹ ਪੱਤਰ ਸਟੇਸ਼ਨ ਮਾਸਟਰ ਨੂੰ ਦਿੱਤਾ।
Check Also
ਜੱਸੀ ਖੰਗੂੜਾ ਨੇ ਆਮ ਆਦਮੀ ਪਾਰਟੀ ਤੋਂ ਦਿੱਤਾ ਅਸਤੀਫ਼ਾ
ਸਾਬਕਾ ਵਿਧਾਇਕ 2022 ’ਚ ਕਾਂਗਰਸ ਪਾਰਟੀ ਨੂੰ ਛੱਡ ਕੇ ‘ਆਪ’ ’ਚ ਹੋਏ ਸਨ ਸ਼ਾਮਲ ਲੁਧਿਆਣਾ/ਬਿਊਰੋ …