23.4 C
Toronto
Friday, July 17, 2026
spot_img
Homeਪੰਜਾਬਚੰਡੀਗੜ੍ਹ ਦੇ ਸੈਕਟਰ 17 ਵਿਚ ਵਿੱਤ ਕਾਰਪੋਰੇਸ਼ਨ ਦੀ ਬਿਲਡਿੰਗ 'ਚ ਲੱਗੀ ਅੱਗ

ਚੰਡੀਗੜ੍ਹ ਦੇ ਸੈਕਟਰ 17 ਵਿਚ ਵਿੱਤ ਕਾਰਪੋਰੇਸ਼ਨ ਦੀ ਬਿਲਡਿੰਗ ‘ਚ ਲੱਗੀ ਅੱਗ

ਸ਼ਾਰਟ ਸਰਕਟ ਨਾਲ ਲੱਗਣ ਦਾ ਕੀਤਾ ਜਾ ਰਿਹਾ ਹੈ ਸ਼ੱਕ
ਚੰਡੀਗੜ੍ਹ/ਬਿਊਰੋ ਨਿਊਜ਼
ਚੰਡੀਗੜ੍ਹ ਦੇ  ਅਹਿਮ ਮੰਨੇ ਜਾਣ ਵਾਲੇ ਸੈਕਟਰ 17 ਵਿਚ ਸਥਿਤ ਪੰਜਾਬ ਵਿੱਤ ਕਾਰਪੋਰੇਸ਼ਨ ਦੀ ਬਿਲਡਿੰਗ ਦੀ ਤੀਜੀ ਮੰਜਿਲ ਵਿਚ ਅੱਜ ਅੱਗ ਲੱਗ ਗਈ। ਮਿਲੀ ਜਾਣਕਾਰੀ ਅਨੁਸਾਰ ਅੱਗ ਲੱਗਣ ਤੋਂ ਬਾਅਦ ਬਿਲਡਿੰਗ ਵਿਚ ਧਮਾਕਾ ਵੀ ਹੋਇਆ ਹੈ। ਅੱਗ ਇੰਨੀ ਭਿਆਨਕ ਸੀ ਕਿ ਧੂੰਆਂ ਤੇਜ਼ੀ ਨਾਲ ਨੇੜਲੇ ਇਲਾਕਿਆਂ ਵਿਚ ਫੈਲ ਗਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਅੱਗ ‘ਤੇ ਕਾਬੂ ਪਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਅੱਗ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ। ਪਰ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਸ਼ਾਰਟ ਸਰਕਟ ਤੋਂ ਬਾਅਦ ਹੀ ਇਹ ਅੱਗ ਲੱਗੀ ਹੈ।

RELATED ARTICLES
POPULAR POSTS