ਕਿਸਾਨਾਂ ਕਰਦੇ ਹਨ ਅਨਾਊਸਮੈਂਟ ਕਿ ਪਰਾਲੀ ਨੂੰ ਅੱਗ ਲਗਾਓ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਦੀਆਂ ਅਪੀਲਾਂ ਫੇਲ੍ਹ ਹੁੰਦੀਆਂ ਨਜ਼ਰ ਆ ਰਹੀਆਂ ਹਨ। ਕਿਸਾਨ ਜਥੇਬੰਦੀਆਂ ਸਰਕਾਰ ਦੀ ਅਪੀਲ ਖ਼ਿਲਾਫ਼ ਆਪਣੀ ਜ਼ਿੱਦ ‘ਤੇ ਕਾਇਮ ਹਨ। ਸੰਗਰੂਰ ਦੇ ਇਲਾਕੇ ਵਿੱਚ ਕਿਸਾਨਾਂ ਵੱਲੋਂ ਬਕਾਇਦਾ ਵਾਹਨਾਂ ਰਾਹੀ ਪਿੰਡਾਂ ਵਿੱਚ ਅਨਾਊਸਮੈਂਟ ਕੀਤੀ ਜਾ ਰਹੀ ਹੈ। ਕਿਸਾਨਾਂ ਵੱਲੋਂ ਪਿੰਡ-ਪਿੰਡ ਹੋਕਾ ਦਿੱਤਾ ਜਾ ਰਿਹਾ ਹੈ ਕਿ ਉਹ ਸਰਕਾਰ ਦੇ ਹੁਕਮ ਨਾ ਮੰਨਣ ਤੇ ਆਪ-ਆਪਣੀ ਪਰਾਲੀ ਨੂੰ ਅੱਗ ਲਾਉਣ। ਇਹ ਵੀ ਜਾਣਕਾਰੀ ਮਿਲੀ ਹੈ ਕਿ ਪਟਿਆਲਾ ਵਿਚ ਪਰਾਲੀ ਨੂੰ ਲਗਾਈ ਅੱਗ ਸਬੰਧੀ ਗਿਰਦਾਵਰੀ ਕਰਨ ਆਏ ਪਟਵਾਰੀ ਨੂੰ ਕਿਸਾਨਾਂ ਨੇ ਬੰਧਕ ਬਣਾ ਲਿਆ ਸੀ। ਕਿਸਾਨਾਂ ਨੇ ਆਉਂਦੀ 13 ਅਕਤੂਬਰ ਨੂੰ ਰੈਲੀ ਕਰਨ ਦਾ ਵੀ ਐਲਾਨ ਕੀਤਾ ਹੈ।
Check Also
ਸੀਐਮ ਭਗਵੰਤ ਮਾਨ ਨੇ ਗਿਆਨੀ ਰਘਬੀਰ ਸਿੰਘ ਨਾਲ ਹੋਏ ਦੁਰਵਿਹਾਰ ਦੀ ਕੀਤੀ ਨਿੰਦਾ
ਕੇਂਦਰ ਸਰਕਾਰ ਤੋਂ ਸਖਤ ਕਾਰਵਾਈ ਦੀ ਕੀਤੀ ਮੰਗ ਚੰਡੀਗੜ੍ਹ/ਬਿਊਰੋ ਨਿਊਜ਼ ਸ੍ਰੀ ਅਕਾਲ ਤਖਤ ਸਾਹਿਬ ਦੇ …