9.3 C
Toronto
Sunday, October 4, 2026
spot_img
Homeਪੰਜਾਬਕੇਜਰੀਵਾਲ ਦੇ ਨਜ਼ਦੀਕੀ ਤੇ ਸਿਹਤ ਮੰਤਰੀ ਸਤਿੰਦਰ ਜੈਨ ਦੇ ਘਰ ਪਹੁੰਚੀ ਸੀਬੀਆਈ

ਕੇਜਰੀਵਾਲ ਦੇ ਨਜ਼ਦੀਕੀ ਤੇ ਸਿਹਤ ਮੰਤਰੀ ਸਤਿੰਦਰ ਜੈਨ ਦੇ ਘਰ ਪਹੁੰਚੀ ਸੀਬੀਆਈ

ਕੇਜਰੀਵਾਲ ਦੇ ਨਜ਼ਦੀਕੀ ਤੇ ਸਿਹਤ ਮੰਤਰੀ ਸਤਿੰਦਰ ਜੈਨ ਦੇ ਘਰ ਪਹੁੰਚੀ ਸੀਬੀਆਈਮਨੀ ਲਾਂਡਰਿੰਗ ਦੇ ਮਾਮਲੇ ਬਾਰੇ ਹੋਈ ਪੁੱਛਗਿੱਛ
ਨਵੀਂ ਦਿੱਲੀ/ਬਿਊਰੋ ਨਿਊਜ਼
ਸੀ.ਬੀ.ਆਈ. ਦੀ ਟੀਮ ਦਿੱਲੀ ਦੇ ਸਿਹਤ ਮੰਤਰੀ ਤੇ ਅਰਵਿੰਦ ਕੇਜਰੀਵਾਲ ਦੇ ਨਜ਼ਦੀਕੀ ਸਤਿੰਦਰ ਜੈਨ ਦੇ ਘਰ ਪਹੁੰਚੀ। ਜਾਂਚ ਏਜੰਸੀ ਨੇ ਜੈਨ ਖ਼ਿਲਾਫ਼ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਹੈ। ਸੀਬੀਆਈ ਦੇ ਸੂਤਰਾਂ ਨੇ ਦੱਸਿਆ ਕਿ ਮਨੀ ਲਾਂਡਰਿੰਗ ਦੇ ਇਲਜ਼ਾਮਾਂ ਦੀ ਜਾਂਚ ਦੇ ਸਿਲਸਿਲੇ ਵਿੱਚ ਮੰਤਰੀ ਦੀ ਪਤਨੀ ਤੋਂ ਵੀ ਪੁੱਛਗਿੱਛ ਹੋਈ।
ਜੈਨ ਖ਼ਿਲਾਫ਼ ਅਪ੍ਰੈਲ ਵਿੱਚ ਮੁੱਢਲੀ ਜਾਂਚ ਕੀਤੀ ਗਈ ਸੀ। ਉਨ੍ਹਾਂ ਉੱਤੇ 4.63 ਲੱਖ ਰੁਪਏ ਦਾ ਮਨੀ ਲਾਂਡਰਿੰਗ ਦਾ ਇਲਜ਼ਾਮ ਹੈ। ਜੈਨ ਕੇਜਰੀਵਾਲ ਸਰਕਾਰ ਵਿੱਚ ਸਿਹਤ ਮੰਤਰੀ ਹੈ ਤੇ ਬਰਖ਼ਾਸਤ ਮੰਤਰੀ ਕਪਿਲ ਮਿਸ਼ਰਾ ਦੇ ਨਿਸ਼ਾਨੇ ਉੱਤੇ ਹੈ। ਇਸ ਤੋਂ ਇਲਾਵਾ ਜੈਨ ਉੱਤੇ 11.78 ਕਰੋੜ ਦੇ ਹਵਾਲੇ ਦਾ ਵੀ ਦੋਸ਼ ਹੈ। ਇਸ ਵਿੱਚ ਆਖਿਆ ਗਿਆ ਸੀ ਕਿ 2010-12 ਦੇ ਵਿਚਕਾਰ ਉਨ੍ਹਾਂ ਨੇ ਫ਼ਰਜ਼ੀ ਕੰਪਨੀਆਂ ਦੇ ਜ਼ਰੀਏ ਮਨੀ ਲਾਂਡਰਿੰਗ ਕੀਤੀ ਹੈ।

RELATED ARTICLES
POPULAR POSTS