Breaking News
Home / ਭਾਰਤ / ਹਰਿਆਣਾ ਵਿਧਾਨ ਸਭਾ ਚੋਣਾਂ ਲਈ ਕਿਸੇ ਨੇ ਛੱਡੀ ਨੌਕਰੀ ਤੇ ਕਿਸੇ ਨੇ ਛੱਡੀ ਡਾਕਟਰੀ

ਹਰਿਆਣਾ ਵਿਧਾਨ ਸਭਾ ਚੋਣਾਂ ਲਈ ਕਿਸੇ ਨੇ ਛੱਡੀ ਨੌਕਰੀ ਤੇ ਕਿਸੇ ਨੇ ਛੱਡੀ ਡਾਕਟਰੀ

21 ਅਕਤੂਬਰ ਨੂੰ ਹਰਿਆਣਾ ‘ਚ ਪੈਣੀਆਂ ਹਨ ਵੋਟਾਂ
ਪਾਣੀਪਤ/ਬਿਊਰੋ ਨਿਊਜ਼
ਹਰਿਆਣਾ ਵਿਚ ਆਉਂਦੀ 21 ਅਕਤੂਬਰ ਨੂੰ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਡਾਕਟਰ ਤੋਂ ਲੈ ਕੇ ਖਿਡਾਰੀ, ਲੈਕਚਰਾਰ ਅਤੇ ਵਿਦੇਸ਼ਾਂ ਵਿਚ ਨੌਕਰੀਆਂ ਕਰਨ ਵਾਲੇ ਵੀ ਕਿਸਮਤ ਅਜ਼ਮਾ ਰਹੇ ਹਨ। ਇਹ ਸੱਤਾ ਦੀ ਲਾਲਸਾ ਹੀ ਹੈ ਕਿ ਕਈ ਨੌਜਵਾਨ ਇਕ ਕਰੋੜ ਰੁਪਏ ਅਤੇ ਕਈ ਲੱਖਾਂ ਦੇ ਪੈਕੇਜ਼ ਦੀ ਨੌਕਰੀ ਛੱਡ ਕੇ ਗਲੀਗਲੀ ਘੁੰਮ ਕੇ ਵੋਟਾਂ ਲਈ ਅਪੀਲਾਂ ਕਰ ਰਹੇ ਹਨ। ਲੰਡਨ ਵਿਚ ਪਬਲਿਕ ਰਿਲੇਸ਼ਨ ਦੀ ਇਕ ਕਰੋੜ ਰੁਪਏ ਦੀ ਨੌਕਰੀ ਛੱਡ ਕੇ ਨੌਕਸ਼ਮ ਚੌਧਰੀ ਹਰਿਆਣਾ ਦੇ ਮੇਵਾਤ ਜ਼ਿਲ੍ਹੇ ਦੇ ਪੁਨਹਾਨਾ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੀ ਟਿਕਟ ‘ਤੇ ਚੋਣ ਲੜ ਰਹੀ ਹੈ। ਪੇਟੀਐਮ ਤੋਂ ਲੱਖਾਂ ਦਾ ਪੈਕੇਜ ਛੱਡ ਕੇ ਅਰੁਣ ਬੀਸਲਾ ਵੀ ਬਹੁਜਨ ਸਮਾਜ ਪਾਰਟੀ ਦੀ ਟਿਕਟ ‘ਤੇ ਚੋਣ ਲੜ ਰਿਹਾ ਹੈ। ਝੱਜਰ ਵਿਚ ਭਾਜਪਾ ਦੀ ਟਿਕਟ ‘ਤੇ ਚੋਣ ਲੜ ਰਹੇ ਡਾ. ਰਕੇਸ਼ ਕੁਮਾਰ ਡਿਪਟੀ ਸਿਵਲ ਸਰਜਨ ਦੀ ਨੌਕਰੀ ਤੋਂ ਲੰਬੀ ਛੁੱਟੀ ਲੈ ਕੇ ਰਾਜਨੀਤੀ ਵਿਚ ਆ ਗਏ ਹਨ। ਇਸੇ ਤਰ੍ਹਾਂ ਪੁਲਿਸ ਦੀ ਨੌਕਰੀ ਛੱਡ ਕੇ ਯੋਗੇਸ਼ਵਰ ਅਤੇ ਬਬੀਤਾ ਫੌਗਾਟ ਵੀ ਭਾਜਪਾ ਦੀ ਟਿਕਟ ‘ਤੇ ਚੋਣ ਮੈਦਾਨ ਵਿਚ ਹਨ।

Check Also

ਅਰਵਿੰਦ ਕੇਜਰੀਵਾਲ ਦੀ ਨਿਆਂਇਕ ਹਿਰਾਸਤ 7 ਮਈ ਤੱਕ ਵਧੀ

ਸ਼ੂਗਰ ਲੈਵਲ ਵਧਣ ਕਾਰਨ ਜੇਲ੍ਹ ’ਚ ਕੇਜਰੀਵਾਲ ਨੂੰ ਪਹਿਲੀ ਵਾਰ ਦਿੱਤੀ ਗਈ ਇੰਸੁਲਿਨ ਨਵੀਂ ਦਿੱਲੀ/ਬਿਊਰੋ …