ਕਿਹਾ – ਕਾਂਗਰਸ ਸਰਕਾਰ ਨੇ ਵੀ ਦਲਿਤਾਂ ਦਾ ਕੁਝ ਨਹੀਂ ਸੰਵਾਰਿਆ
ਚੰਡੀਗੜ੍ਹ/ਬਿਊਰੋ ਨਿਊਜ਼
ਰਾਜ ਸਭਾ ਮੈਂਬਰ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸਮਸ਼ੇਰ ਸਿੰਘ ਦੂਲੋ ਨੇ ਕਾਂਗਰਸ ਹਾਈਕਮਾਂਡ ਕੋਲੋਂ ਪੰਜਾਬ ਵਿਚ ਦਲਿਤ ਮੁੱਖ ਮੰਤਰੀ ਬਣਾਉਣ ਦੀ ਮੰਗ ਕੀਤੀ ਹੈ। ਦੂਲੋਂ ਨੇ ਇਹ ਟਿੱਪਣੀ ਭਾਜਪਾ ਵਲੋਂ ਮੁੱਖ ਮੰਤਰੀ ਬਣਾਉਣ ਤੇ ਅਕਾਲੀ ਦਲ ਵਲੋਂ ਉਪ ਮੰਤਰੀ ਬਣਾਉਣ ਦੇ ਐਲਾਨ ਤੋ ਬਾਅਦ ਕੀਤੀ। ਅੱਜ ਚੰਡੀਗੜ੍ਹ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਦਲਿਤਾਂ ਤੇ ਪਿਛੜੇ ਵਰਗ ਦੇ ਲੋਕਾਂ ਨੂੰ ਲਾਰਿਆਂ ਵਿਚ ਨਾ ਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਵਿਚ ਅਨੁਸੂਚਿਤ ਜਾਤੀ ਤੇ ਪਿਛੜੀ ਸ਼੍ਰੇਣੀ ਦੀ 70 ਫੀਸਦੀ ਅਬਾਦੀ ਹੈ। ਇਹ ਵਰਗ ਇਕੱਠਾ ਹੋ ਕੇ ਆਪਣਾ ਮੁੱਖ ਮੰਤਰੀ, ਉਪ ਮੁੱਖ ਮੰਤਰੀ ਤੇ ਮੰਤਰੀ ਬਣਾ ਸਕਦੇ ਹਨ। ਦੂਲੋ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਤੋ ਦੁਖੀ ਹੋ ਕੇ ਦਲਿਤਾਂ ਵਰਗ ਦੇ ਲੋਕਾਂ ਨੇ ਕਾਂਗਰਸ ‘ਚ ਵਿਸ਼ਵਾਸ ਕਰਦਿਆਂ ਸੱਤਾ ਸੌਂਪੀ, ਪਰ ਦੁੱਖ ਦੀ ਗੱਲ ਹੈ ਕਿ ਕਾਂਗਰਸ ਸਰਕਾਰ ਨੇ ਵੀ ਦਲਿਤਾਂ ਦਾ ਕੁਝ ਨਹੀਂ ਸੰਵਾਰਿਆ।
Check Also
ਪੰਜਾਬ ’ਚ ਪਾਕਿਸਤਾਨ ਦੀ ਸਾਈਬਰ ਅਟੈਕ ਦੀ ਕੋਸ਼ਿਸ਼-ਪੁਲਿਸ ਨੇ ਲੋਕਾਂ ਨੂੰ ਕੀਤਾ ਸੁਚੇਤ
ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਪੁਲਿਸ ਵਲੋਂ ਪਾਕਿਸਤਾਨ ਦੀ ਇਕ ਹੋਰ ਕਾਇਰਾਨਾ ਹਰਕਤ ਦੇ ਬਾਰੇ ਸੂਬੇ …