ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪਹਿਲੀ ਜੁਲਾਈ ਤੋਂ ਦੇਸ਼ ਭਰ ਵਿਚ ਜੀ.ਐਸ.ਟੀ. ਲਾਗੂ ਹੋਣ ਦਾ ਸਵਾਗਤ ਕੀਤਾ ਹੈ। ਹਾਲਾਂਕਿ ਇਸ ਇਤਿਹਾਸਕ ਕੰਮ ਲਈ ਪਾਰਲੀਮੈਂਟ ਹਾਊਸ ਦੇ ਸੈਂਟਰਲ ਹਾਲ ਵਿਚ ਹੋਏ ਸਮਾਗਮ ਦਾ ਕਾਂਗਰਸ ਤੇ ਕਈ ਖੱਬੇ ਪੱਖੀ ਪਾਰਟੀਆਂ ਨੇ ਕਈ ਕਾਰਨਾਂ ਕਰਕੇ ਬਾਈਕਾਟ ਕੀਤਾ, ਜਿਨ੍ਹਾਂ ਵਿਚ ਟੀ.ਐਮ.ਸੀ. ਆਗੂ ਮਮਤਾ ਬੈਨਰਜੀ ਵੀ ਸ਼ਾਮਿਲ ਸਨ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ ਜੀਐਸਟੀ ਨੂੰ ਮਹਿਜ਼ ਇਕ ਤਮਾਸ਼ਾ ਦੱਸਿਆ ਹੈ। ਰਾਸ਼ਟਰਪਤੀ ਪ੍ਰਣਬ ਮੁਖਰਜੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸਮਾਗਮ ਨੂੰ ਦੇਸ਼ ਦੇ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਨਾਲ ਲਿਖਣ ਦੀ ਗੱਲ ਤਕ ਕਹਿ ਦਿੱਤੀ। ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਜਿੱਥੋਂ ਤਕ ਪੰਜਾਬ ਦਾ ਸਬੰਧ ਹੈ, ਮੇਰੀ ਰਾਏ ਵਿਚ ਜੀ.ਐਸ.ਟੀ. ਲਾਗੂ ਹੋਣ ਨਾਲ ਪੰਜਾਬ ਨੂੰ ਲਗਭਗ 5000 ਕਰੋੜ ਰੁਪਏ ਦਾ ਫ਼ਾਇਦਾ ਪੁੱਜੇਗਾ। ਉਨ੍ਹਾਂ ਕਿਹਾ ਕਿ ਮੈਂ ਅਗਲੇ ਹਫ਼ਤੇ ਤੋਂ ਪੰਜਾਬ ਭਰ ਦਾ ਦੌਰਾ ਸ਼ੁਰੂ ਕਰਕੇ ਵਪਾਰੀਆਂ, ਖਪਤਕਾਰਾਂ ਤੇ ਸਰਕਾਰੀ ਅਧਿਕਾਰੀਆਂ ਨਾਲ ਮਿਲ ਬੈਠ ਕੇ ਇਸ ਇਤਿਹਾਸਕ ਕਾਨੂੰਨ ਨੂੰ ਸਰਗਰਮੀ ਨਾਲ ਲਾਗੂ ਕਰਨ ਬਾਰੇ ਵਿਚਾਰ-ਵਟਾਂਦਰਾ ਕਰਾਂਗਾ।
30 ਜੂਨ ਨੂੰ ਜਨਮੇ ਬੱਚੇ ਦਾ ਨਾਂ ਰੱਖਿਆ ਜੀਐਸਟੀ
30 ਜੂਨ ਨੂੰ ਅੱਧੀ ਰਾਤ ਤੋਂ ਪੂਰੇ ਦੇਸ਼ ਵਿਚ ਜੀਐਸਟੀ ਭਾਵ ਗੁਡਜ਼ ਐਂਡ ਸਰਵਿਸ ਟੈਕਸ ਲਾਗੂ ਕੀਤਾ ਗਿਆ ਹੈ। ਇਸ ਦੌਰਾਨ ਰਾਜਸਥਾਨ ਦੇ ਇਕ ਪਿੰਡ ਵਿਚ ਇਕ ਬੱਚੇ ਦਾ ਜਨਮ ਵੀ ਠੀਕ ਅੱਧੀ ਰਾਤ ਨੂੰ ਹੋਇਆ। ਇਸ ਤੋਂ ਖੁਸ਼ ਹੋ ਕੇ ਬੱਚੇ ਦੀ ਮਾਂ ਨੇ ਉਸਦਾ ਨਾਂ ਜੀਐਸਟੀ ਰੱਖਣ ਦਾ ਫੈਸਲਾ ਕੀਤਾ ਹੈ। ਜਾਣਕਾਰੀ ਅਨੁਸਾਰ ਉਕਤ ਬੱਚੇ ਦਾ ਜਨਮ ਬਯਾਵਰ ਪਿੰਡ ਵਿਚ 12.02 ਵਜੇ ਹੋਇਆ।
Check Also
ਹੁਣ ਮਰਦ ਦਰਜੀ ਔਰਤਾਂ ਦਾ ਮਾਪ ਨਹੀਂ ਲੈ ਸਕਣਗੇ
ਯੂਪੀ ਮਹਿਲਾ ਕਮਿਸ਼ਨ ਨੇ ਲਿਆਂਦਾ ਮਤਾ ਲਖਨਊ/ਬਿਊਰੋ ਨਿਊਜ਼ ਉਤਰ ਪ੍ਰਦੇਸ਼ ਦੇ ਮਹਿਲਾ ਕਮਿਸ਼ਨ ਵੱਲੋਂ ਇਕ …