-6.4 C
Toronto
Saturday, December 27, 2025
spot_img
Homeਰੈਗੂਲਰ ਕਾਲਮਪਰਵਾਸੀ ਨਾਮਾ

ਪਰਵਾਸੀ ਨਾਮਾ

High Interest Rate

Interest Rate ਹੈ ਬੈਂਕ ਨੇ ਵਧਾ ਦਿੱਤਾ,
ਮਾਲਕ ਘਰਾਂ ਦੇ ਹੋਰ ਹੋਣਗੇ ਤੰਗ ਮੀਆਂ।

ਮੁੱਲ ਘਰਾਂ ਦਾ ਹੋ ਜਾਊ ਘੱਟ ਬੇਸ਼ਕ,
ਕਿਰਇਆ ਸੁਣ ਕੇ ਪਰ ਉੱਡੇਗਾ ਰੰਗ਼ ਮੀਆਂ ।

ਪੰਡ Mortgage ਦੀ ਜਿਨਾਂ ਦੇ ਸਿਰ ਭਾਰੀ,
ਔਖਾ ਹੋ ਜਾਊ ਸਹਿਣਾ ਇਹ ਡੰਗ਼ ਮੀਆਂ ।

Investment Property ਵਿੱਚ ਘਾਟਾ ਵੀ ਪੈ ਸਕਦਾ,
ਮੁਨਾਫ਼ਾ ਕਮਾਉਣ ਦੇ ਦਿਨ ਗਏ ਲੰਘ ਮੀਆਂ।

ਏਸ ਮਹਿੰਗਾਈ ਨੇ ਕਈ ਘਰੀਂ ਅੱਗ ਲਾਈ,
ਸੁਲ਼ਗਦੀ ਰਹੇ ਜੰਗ ਤੇ ਝਣਕੇ ਨਾ ਵੰਗ਼ ਮੀਆਂ।

‘ਗਿੱਲ ਬਲਵਿੰਦਰਾ’ Over Time ਕਰੀ ਜਾ ਤੂੰ,
ਛਕ ਲੈ ਭੰਗ਼, ਨਾ ਦੁੱਖਣਗੇ ਅੰਗ ਮੀਆਂ ।
ਗਿੱਲ ਬਲਵਿੰਦਰ
CANADA +1.416.558.5530 ([email protected] )
ਫ਼ੋਨ: 94635-72150

RELATED ARTICLES
POPULAR POSTS