Breaking News
Home / ਪੰਜਾਬ / ਪੰਜਾਬ ਦੇ ਕੈਬਨਿਟ ਮੰਤਰੀ ਨੇ ਬਾਗਬਾਨੀ ਦਫਤਰ ’ਚ ਕੀਤੀ ਚੈਕਿੰਗ

ਪੰਜਾਬ ਦੇ ਕੈਬਨਿਟ ਮੰਤਰੀ ਨੇ ਬਾਗਬਾਨੀ ਦਫਤਰ ’ਚ ਕੀਤੀ ਚੈਕਿੰਗ

ਸਟਾਫ ਨੂੰ ਸਮੇਂ ਦਾ ਪਾਬੰਦ ਹੋਣ ਦੇ ਦਿੱਤੇ ਨਿਰਦੇਸ਼
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਹਾਰਟੀਕਲਚਰ ਵਿਭਾਗ ਨਾਲ ਸਬੰਧਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਸੋਮਵਾਰ ਸਵੇਰੇ ਚੰਡੀਗੜ੍ਹ ਸਥਿਤ ਬਾਗਬਾਨੀ ਪੰਜਾਬ ਦੇ ਡਾਇਰੈਕਟਰ ਦਫਤਰ ਵਿਚ ਅਚਨਚੇਤ ਚੈਕਿੰਗ ਕੀਤੀ। ਮੰਤਰੀ ਨੂੰ ਅਚਾਨਕ ਹੀ ਸਵੇਰੇ ਦਫਤਰ ਪਹੁੰਚੇ ਹੋਏ ਵੇਖ ਕੇ ਸਾਰੇ ਸਟਾਫ ਵਿਚ ਖਲਬਲੀ ਮਚ ਗਈ। ਮੰਤਰੀ ਜੌੜਾਮਾਜਰਾ ਨੇ ਸਮੁੱਚੇ ਸਟਾਫ ਕੋਲੋਂ ਪੁੱਛਗਿੱਛ ਕੀਤੀ ਅਤੇ ਰਿਕਾਰਡ ਦੀ ਜਾਂਚ ਵੀ ਕੀਤੀ। ਇਸ ਦੌਰਾਨ ਦਫਤਰ ਦੀਆਂ ਬੁਨਿਆਦੀ ਜ਼ਰੂਰਤਾਂ ਸਣੇ ਸਹੂਲਤਾਂ ਬਾਰੇ ਵੀ ਚਰਚਾ ਕੀਤੀ ਗਈ। ਇਸ ਮੌਕੇ ਮੰਤਰੀ ਜੌੜਾਮਾਜਰਾ ਨੇ ਡਾਇਰੈਕਟਰ ਦਫਤਰ ਦੇ ਸਮੁੱਚੇ ਸਟਾਫ ਨੂੰ ਸਮੇਂ ਦਾ ਪਾਬੰਦ ਹੋਣ ਦੇ ਨਿਰਦੇਸ਼ ਦਿੱਤੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀ ਜਨਤਾ ਨੂੰ ਬਿਹਤਰ ਪ੍ਰਸ਼ਾਸਨਿਕ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਮੰਤਰੀ ਨੇ ਡਾਇਰੈਕਟਰ ਦਫਤਰ ਦਾ ਦੌਰਾ ਕਰਕੇ ਹੋਰ ਸਹੂਲਤਾਂ ਬਾਰੇ ਵੀ ਪੁੱਛਗਿੱਛ ਕੀਤੀ ਹੈ। ਦੱਸਣਾ ਬਣਦਾ ਹੈ ਕਿ ਚੇਤਨ ਸਿੰਘ ਜੌੜਾਮਾਜਰਾ ਪਹਿਲਾਂ ਪੰਜਾਬ ਦੇ ਸਿਹਤ ਮੰਤਰੀ ਵੀ ਰਹੇ ਹਨ ਅਤੇ ਉਸ ਸਮੇਂ ਵੀ ਜੌੜਮਾਜਰਾ ਕਾਫੀ ਸਰਗਰਮ ਰਹੇ। ਸਿਹਤ ਮੰਤਰੀ ਹੁੰਦਿਆਂ ਜੌੜਾਮਾਜਰਾ ਅਕਸਰ ਹੀ ਹਸਪਤਾਲਾਂ ਦੀ ਚੈਕਿੰਗ ਵੀ ਕਰਦੇ ਰਹਿੰਦੇ ਸਨ।

 

Check Also

ਸੰਤ ਬਲਬੀਰ ਸਿੰਘ ਸੀਚੇਵਾਲ ਨੇ ਜਲੰਧਰ ਦੇ ਪਾਸਪੋਰਟ ਦਫਤਰ ਖਿਲਾਫ ਕੀਤੀ ਸ਼ਿਕਾਇਤ

ਸਰਕਾਰ ਦੇ ਨਿਯਮਾਂ ਦੀ ਅਣਦੇਖੀ ਹੋਣ ਦੇ ਵੀ ਸੰਤ ਸੀਚੇਵਾਲ ਨੇ ਲਗਾਏ ਆਰੋਪ ਜਲੰਧਰ/ਬਿਊਰੋ ਨਿਊਜ਼ …