Breaking News
Home / ਦੁਨੀਆ / ਡੋਨਾਲਡ ਟਰੰਪ ਨੇ ਚੁਣੀ ਦੁਨੀਆ ਦੀ ਸਭ ਤੋਂ ਅਮੀਰ ਕੈਬਨਿਟ

ਡੋਨਾਲਡ ਟਰੰਪ ਨੇ ਚੁਣੀ ਦੁਨੀਆ ਦੀ ਸਭ ਤੋਂ ਅਮੀਰ ਕੈਬਨਿਟ

trump-1-copy-copyਇਕ ਲੱਖ ਕਰੋੜ ਰੁਪਏ ਦੀ ਜਾਇਦਾਦ ਦੇ ਮਾਲਕ ਹਨ ਟਰੰਪ ਦੇ 15 ਮੰਤਰੀ 83 ਦੇਸ਼ਾਂ ਦੀ ਜੀਡੀਪੀ ਤੋਂ ਜ਼ਿਆਦਾ
ਨਿਊਯਾਰਕ : ਅਮਰੀਕੀ ਰਾਜਨੀਤੀ ‘ਚੋਂ ਪੈਸਿਆਂ ਦਾ ਬੋਲਬਾਲਾ ਖਤਮ ਕਰਨ ਦਾ ਦਾਅਵਾ ਕਰਕੇ ਸੱਤਾ ‘ਚ ਆਏ ਡੋਨਾਲਡ ਟਰੰਪ ਨੇ ਦੁਨੀਆ ਦੀ ਸਭ ਤੋਂ ਅਮੀਰ ਕੈਬਨਿਟ ਚੁਣੀ ਹੈ। ਟਰੰਪ ਨੇ ਉਦਯੋਗਪਤੀਆਂ, ਸੀਈਓ, ਬੈਂਕਰਜ਼ ਅਤੇ ਹਾਲੀਵੁੱਡ ਨਾਲ ਜੁੜੇ ਲੋਕਾਂ ਨੂੰ ਜੋੜਿਆ ਹੈ। ਕੈਬਨਿਟ ਦੇ 21 ਮੈਂਬਰਾਂ ‘ਚੋਂ 20 ਨੂੰ ਨਾਮਜ਼ਦ ਕੀਤਾ। ਇਨ੍ਹਾਂ ‘ਚ ਜ਼ਿਆਦਾਤਰ ਗੋਰੀ ਨਸਲ ਦੇ ਬਜ਼ੁਰਗ ਅਤੇ ਅਮੀਰ ਲੋਕ ਹਨ।
15 ਵਿਅਕਤੀਆਂ ਦੀ ਕੁੱਲ ਸੰਪਤੀ ਲਗਭਗ 1 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਹੈ। ਇਹ ਰਕਮ 83 ਦੇਸ਼ਾਂ ਦੀ ਜੀਡੀਪੀ ਤੋਂ ਜ਼ਿਆਦਾ ਹੈ। ਫੈਡਰਲ ਰਿਜ਼ਰਵ ਦੇ ਮੁਤਾਬਕ ਇਹ ਰਕਮ ਅਮਰੀਕਾ ਦੇ ਗਰੀਬ ਤਬਕੇ ਦੇ ਇਕ ਤਿਹਾਈ ਲੋਕਾਂ ਯਾਨੀ 4.3 ਕਰੋੜ ਪਰਿਵਾਰਾਂ ਦੀ ਕੁੱਲ ਸੰਪਤੀ ਦੇ ਬਰਾਬਰ ਹੈ। ਅਮਰੀਕਾ ਦੀ ਔਸਤ ਆਮਦਨ 81,200 ਡਾਲਰ ਹੈ। ਇਸ ਲਿਹਾਜ ਨਾਲ 2 ਲੱਖ ਅਮਰੀਕੀਆਂ ਦੀ ਸੰਪਤੀ ਜਿੰਨੀ ਅਮਰੀ ਹੋਵੇਗੀ ਡੋਨਾਲਡ ਟਰੰਪ ਦੀ ਇਹ ਕੈਬਨਿਟ। ਅਜੇ ਇਸ ਕੈਬਨਿਟ ਨੂੰ ਸੈਨੇਟ ਦੀ ਮਨਜ਼ੂਰ ਨਹੀਂ ਮਿਲੀ ਹੈ।
ਟਰੰਪ ਟੀਮ ‘ਚ 20 ‘ਚੋਂ ਚਾਰ ਮਹਿਲਾਵਾਂ, 1 ਬਲੈਕ ਯਾਨੀ ਪਿਛਲੇ ਦੋ ਦਹਾਕਿਆਂ ਦੀ ਸਭ ਤੋਂ ਗੋਰੀ ਕੈਬਨਿਟ
ਰੇਕਸ ਟਿਲਰਸਨਵਿਦੇਸ਼ ਮੰਤਰੀਸੰਪਤੀ :1016 ਕਰੋੜ
ਆਇਲ ਕੰਪਨੀ ਐਕਸਾਨ ਮੋਬਿਲ ਕੰਪਨੀ ਦੇ ਸੀਈਓ ਰਹੇ ਹਨ। 50 ਦੇਸ਼ਾਂ ‘ਚ ਬਿਜਨਸ ਫੈਲਿਆ ਹੋਇਆ ਹੈ। ਰੂਸ ਦੇ ਰਾਸ਼ਟਰਪਤੀ ਪੁਤਿਨ ਦੇ ਕਰੀਬੀ। ਰੂਸ ਵੱਲੋਂ ਉਨ੍ਹਾਂ ਨੂੰ 2013 ‘ਚ ਫਰੈਂਡਸ਼ਿਪ ਸਨਮਾਨ ਦਿੱਤਾ ਗਿਆ ਸੀ।
ਸਟੀਵ ਨੁਚਿਨਵਿੱਤ ਮੰਤਰੀਸੰਪਤੀ : 270 ਕਰੋੜ
ਗੋਲਡਮੈਨ ਸੈਕਸ ਦੇ ਬੈਂਕਰ ਰਹਿ ਚੁੱਕੇ ਹਨ। 17 ਸਾਲ ਦਾ ਬੈਂਕਿੰਗ ਤਜ਼ਰਬਾ। ਫਿਲਮ ਨਿਰਮਾਤਾ ਵੀ ਹਨ। ਉਨ੍ਹਾਂ ਨੇ ਮੈਡ ਮੈਕਸ ਫਿਊਰੀ ਰੋਡ ਅਤੇ ਅਮਰੀਕਨ ਸਨਾਈਫਰ ਜਿਹੀ ਹਿੱਟ ਫਿਲਮਾਂ ਦਾ ਪ੍ਰੋਡਕਸ਼ਨ ਕੀਤਾ ਹੈ।
ਜਨਰਲ ਜੇਮਸ ਮੈਟਿਸਰੱਖਿਆ ਮੰਤਰੀਸੰਪਤੀ : ਜਾਣਕਾਰੀ ਨਹੀਂ
ਮੈਡ ਡਾਗ ਦੇ ਨਾਮ ਨਾਲ ਮਸ਼ਹੂਰ ਮੈਟਿਸ ਇਰਾਨ, ਅਫਗਾਨਿਸਤਾਨ ਤੇ ਖਾੜੀ ਯੁੱਧ ‘ਚ ਮੋਰਚੇ ਸੰਭਾਲ ਚੁੱਕੇ ਹਨ। ਓਬਾਮਾ ਦੀ ਇਰਾਨ ਨੀਤੀ ਦੇ ਆਲੋਚਕ। ਸਖਤੀ ਅਤੇ ਰਣਨੀਤੀ ਦੇ ਮਾਹਿਰ।
ਜੈਫ ਸੇਸ਼ਨਜ਼ਅਟਾਰਨੀ ਜਨਰਲਸੰਪਤੀ : 50 ਕਰੋੜ
ਜੈਫ ਅਲਾਬਾਮਾ ਤੋਂ ਰਿਪਬਲੀਕਨ ਸੀਨੇਟਰ ਹਨ। ਮੁਸਲਿਮ ਵਿਰੋਧੀ ਸਖਸ਼ ਹਨ। ਅਮਰੀਕੀ ਲਾਇਬ੍ਰੇਰੀਜ਼ ‘ਚ ਇਸਲਾਮ ਦੀ ਜਾਣਕਾਰੀ ਦੇਣ ਵਾਲੀ ਕਿਤਾਬਾਂ ਦੇ ਖਰਚ ‘ਤੇ ਸਵਾਲ ਉਠਾ ਚੁੱਕੇ ਹਨ।
4 ਮਹਿਲਾਵਾਂ ‘ਚੋਂ 3 ਅਰਬਪਤੀ ਹਨ ਅਤੇ ਉਨ੍ਹਾਂ ਨੇ ਟਰੰਪ ਨੂੰ ਚੰਦਾ ਦਿੱਤਾ ਸੀ, ਭਾਰਤਵੰਸ਼ੀ ਨਿੱਕੀ ਨੂੰ ਵੀ ਮਿਲੀ ਜਗ੍ਹਾ
ਬੇਟਸੀ ਡੋਵੇਸ : ਸਿੱਖਿਆ ਸਕੱਤਰ
ਕੁੱਲ ਸੰਪਤੀ 34,557 ਕਰੋੜ ਰੁਪਏ
ਮਾਰਕੀਟਿੰਗ ਕੰਪਨੀ ਐਮਵੇ ਦੀ ਫਾਊਂਡਰ ਮੈਂਬਰ। ਪਿਛਲੇ ਸਾਲ ਕੰਪਨੀ ਦਾ 12 ਫੀਸਦੀ ਗਰਾਫ ਗਿਰ ਕੇ 9.5 ਬਿਲੀਅਨ ਡਾਲਰ ਰਿਹਾ। ਅਮਰੀਕਾ ਦੀ 88ਵੀਂ ਸਭ ਤੋਂ ਅਮੀਰ ਮਹਿਲਾ। 21 ਕਰੋੜ ਰੁਪਏ ਦਾ ਚੰਦਾ ਦਿੱਤਾ।
ਲਿੰਡਾ ਮੈਕਮਹੋਨ, ਛੋਟੇ ਉਦਯੋਗ ਅਤੇ ਪ੍ਰਸ਼ਾਸਨ ਕੁੱਲ ਸੰਪਤੀ 10, 841 ਕਰੋੜ ਰੁਪਏ
ਡਬਲਿਊਡਬਲਿਊ ਕੀ ਸੀਈਓ, ਪਤੀ ਵਿਨ ਮੈਕਮੋਹਨ ਕੰਪਨੀ ਦੇ ਪ੍ਰਮੋਟਰ ਅਤੇ ਟਰੰਪ ਦੇ ਦੋਸਤ ਹਨ। ਟਰੰਪ ਵੀ ਡਬਲਿਊ ਡਬਲਿਊ ਨਾਲ ਜੁੜੇ ਰਹੇ ਹਨ। ਹਾਲ ਹਾਫਤ ਫੇਮ ਦੇ ਮੈਂਬਰ ਵੀ ਹਨ। ਚੋਣ ‘ਚ 50 ਕਰੋੜ ਦੀ ਮਦਦ ਕੀਤੀ। ਅਲੇਨ ਚਾਓ ਆਵਾਜਾਈ ਸਕੱਤਰ
ਕੁੱਲ ਸੰਪਤੀ : 155 ਕਰੋੜ ਰੁਪਏ
ਚਾਓ ਦੇ ਪਿਤਾ ਦੇਸ਼ ਦੀ ਪ੍ਰਮੁੱਖ ਸ਼ਿਪਿੰਗ ਕੰਪਨੀ ਫੋਰਮੋਸਟ ਮੇਰੀਟਾਈਮ ਦੇ ਫਾਊਂਡਰ ਹਨ। ਚਾਓ ਨੂੰ ਸੰਪਤਂ ਆਪਣੀ ਮਾਂ ਤੋ ਵਿਰਾਸਤ ‘ਚ ਮਿਲੀ ਹੈ। ਚਾਓ ਤਾਇਵਾਨ ਅਮਰੀਕਨ ਹੈ। ਮਾਤਾ-ਪਿਤਾ ਚੀਨ ਦੇ ਹਨ।
ਨਿੱਕੀ ਹੇਲੀ, ਯੂਐਟ ਅੰਬੈਸਡਰ
ਕੁੱਲ ਸੰਪਤੀ  : 10.48 ਕਰੋੜ  ਰੁਪਏ
ਭਾਰਤੀ ਮੂਲ ਦੀ ਨਿਕੀ ਹੇਲੀ ਦਾ ਪੂਰਾ ਨਾਮ ਨਿਮਰਾਤਾ ਨਿੱਕੀ ਰੰਧਾਵਾ। ਸਾਊਥ ਕੈਰਲਾਈਨ ਦੀ ਗਵਰਨਰ ਹੈ। ਪ੍ਰਾਇਮਰੀ ਚੋਣਾਂ ‘ਚ ਸੀਨੇਟਰ ਰੂਬੀਆ ਦਾ ਸਮਰਥਨ ਕੀਤਾ ਫਿਰ ਟਰੰਪ ਦੇ ਨਾ ਆ ਗਈ।
ਟਰੰਪ ਨੇ ਇਸਲਾਮਿਕ ਅੱਤਵਾਦ ਵਿਰੋਧੀ ਅਤੇ ਓਬਾਮਾ ਦਾ ਵਿਰੋਧ ਕਰਨ ਵਾਲਿਆਂ ਨੂੰ ਮੰਤਰੀ ਬਣਾਇਆ
ਟਾਡ ਰਿਕੇਸਟਸ ਉਪ ਵਣਜ ਸਕੱਤਰ
ਕੁੱਲ ਸੰਪਤੀ : 35,912  ਰੁਪਏ
ਬਚਪਨ ਗਰੀਬੀ ‘ਚ ਬੀਤਿਆ। ਰਿਕੇਸਟਸ ਸ਼ਿਕਾਗੋ ਕਬਸ ਦੇ ਸਹਿ ਮਾਲਿਕ ਅਤੇ ਏਡਿੰਗ ਸੰਸਥਾ ਦੇ ਸੀਈਓ ਹਨ।
ਵਿਲਬਰ ਰਾਸ, ਵਣਜ ਸਕੱਤਰ
ਕੁੱਲ ਸੰਪਤੀ : 18 ਹਜਾਰ ਕਰੋੜ ਰੁਪਏ
ਡਬਲਿਊ ਰਾਸ ਐਂਡ ਕੰਪਨੀ ਦੇ ਚੇਅਰਮੈਨ ਅਤੇ ਕੋਲ ਮਾਈਨ ਦੇ ਮਾਲਿਕ ਹਨ। ਟਰੰਪ ਦੇ ਕੱਟਣ ਸਮਰਥਕ
ਸਟੀਫਨ ਬੈਨਨ ਮੁੱਖ ਰਣਨੀਤੀਕਾਰ
ਕੁੱਲ ਸੰਪਤੀ 135 ਕਰੋੜ ਰੁਪਏ
ਟਰੰਪ ਨੇ ਕੰਪੇਨ ਦੇ ਸੀਈਓ ਸਨ। ਪੱਛਮ ‘ਚ ਵਸੇ ਮੁਸਲਿਮ ਯੁਵਕਾਂ ਨੂੰ ਟਾਈਮ ਬਮ ਦੱਸ ਚੁੱਕੇ ਹਨ।
ਬੇਨ ਕਾਰਸਨ, ਗ੍ਰਹਿ ਸਕੱਤਰ
ਕੁੱਲ ਸੰਪਤੀ 176 ਕਰੋੜ ਰੁਪਏ
ਦੁਨੀਆ ਦੇ ਟਾਪ ਨਿਊਰੋਸਰਜਨ। ਲੇਖਕ ਅਤੇ ਮੋਟੀਵੇਟਰ ਵੀ ਹਨ। ਉਹ ਇਕਮਾਤਰ ਬਲੈਕ ਮੰਤਰੀ ਹਨ।
ਐਂਡ ਪੁਜਡਰ ਲੇਬਰ ਸਕੱਤਰ
ਕੁਲ ਸੰਪਤੀ : 170 ਕਰੋੜ ਰੁਪਏ
ਸੀਕੇਈ ਰੈਸਟੋਰੈਂਟ ਦੇ ਸੀਈਓ ਅਤੇ ਘੱਟ ਮਜ਼ਦੂਰੀ ਵਧਾਉਣ ਦੇ ਵਿਰੋਧੀ।
ਟਾਈਮ ਪ੍ਰਾਈਸ, ਸਿਹਤ ਸਕੱਤਰ
ਕੁੱਲ ਸੰਪਤੀ : 93 ਕਰੋੜ ਰੁਪਏ
ਆਰਥੋਪੈਡਿਕ ਸਰਜਨ ਅਤੇ ਓਬਾਮਾ ਕੇਅਰ ਦੇ ਧੁਰ ਵਿਰੋਧੀ। ਛੇ ਵਾਰ ਰਿਪਬਲੀਕਨ ਸਾਂਸਦ ਰਹਿ ਚੁੱਕੇ ਹਨ।
ਟੀਮ ਮੋਦੀ 429 ਕਰੋੜ, ਬ੍ਰਿਟਿਸ਼ ਕੈਬਨਿਟ 600 ਕਰੋੜ
ਪ੍ਰਧਾਨ ਮੰਤਰੀ ਮੋਦੀ ਦੀ ਕੈਬਨਿਟ ‘ਚ 40 ਮੰਤਰੀ ਕਰੋੜ ਪਤੀ ਹਨ। 113 ਕਰੋੜ ਦੀ ਸੰਪਤੀ ਦੇ ਨਾਲ ਜੇਟਲੀ ਸਭ ਤੋਂ ਅਮੀਰ ਮੰਤਰੀ
ਬ੍ਰਿਟਿਸ਼ ਕੈਬਿਨਟ 600 ਕਰੋੜ ਦੀ ਹੈ। ਰੂਸ, ਜਾਪਾਨ ਅਤੇ ਚੀਨ ਦੀ ਕੈਬਨਿਟ ਵੀ ਟਰੰਪ ਟੀਮ ਤੋਂ ਕਾਫ਼ੀ ਪਿੱਛੇ ਹੈ।
ਸਾਊਦੀ ਅਰਬ ‘ਚ ਰਾਜਸ਼ਾਹੀ ਹੈ। ਇਥੇ ਦੇ ਪ੍ਰਿੰਸ ਬਿਲ ਤਲਾਲ ਲਗਭਗ 2 ਲੱਖ ਕਰੋੜ ਦੀ ਸੰਪਤੀ ਦੇ ਮਾਲਕ ਹਨ।
ਬਾਮਾ ਕੈਬਨਿਟ ਤੋਂ 4 ਗੁਣਾ ਅਮੀਰ ਹੈ ਟਰੰਪ ਦੀ ਟੀਮ
ਓਬਾਮਾ ਨੇ ਪੇਨੀ ਪ੍ਰਿਤਜਕਰ ਨੂੰ ਵਣਜ ਸਕੱਤਰ ਬਣਾਇਆ ਸੀ ਇਹ 16,225 ਕਰੋੜ ਰੁਪਏ ਦੀ ਮਾਲਕਣ ਹੈ।
ਓਬਾਮਾ ਦੀ ਕੈਬਨਿਟ ਦੇ ਕੋਲ ਔਸਤਨ 17 ਸਾਲ ਦਾ ਸਿਆਸੀ ਤਜ਼ਰਬਾ ਸੀ। ਜਦਕਿ ਟਰੰਪ ਟੀਮ ਦੇ ਕੋਲ 6.8 ਸਾਲ ਦਾ
ਖੁਦ ਡੋਨਾਲਡ ਟਰੰਪ ਦੇਸ਼ ਦੇ ਸਭ ਤੋਂ ਅਮੀਰ ਰਾਸ਼ਟਰਪਤੀ ਹੋਣਗੇ। ਉਹ 30 ਹਜ਼ਾਰ ਕਰੋੜ ਰੁਪਏ ਦੀ ਸੰਪਤੀ ਦੇ ਮਾਲਕ ਹਨ।

Check Also

ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ

ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …