ਡਬਲਿਊ. ਐਚ. ਓ. ਨੇ ਕਿਹਾ – ਕਰੋਨਾ ਦੀ ਵੈਕਸੀਨ ਕੋਈ ਜਾਦੂ ਦੀ ਗੋਲੀ ਨਹੀਂ ਹੋਵੇਗੀ, ਜਿਹੜੀ ਜਲਦੀ ਠੀਕ ਕਰੇਗੀ
ਮਾਸਕੋ/ਬਿਊਰੋ ਨਿਊਜ਼
ਦੁਨੀਆ ਭਰ ਵਿਚ ਕਰੋਨਾ ਵਾਇਰਸ ਦੇ ਤੇਜ਼ੀ ਨਾਲ ਵਧਦੇ ਮਾਮਲਿਆਂ ਦੌਰਾਨ ਹੁਣ ਕਰੋਨਾ ਵੈਕਸੀਨ ‘ਤੇ ਸਭ ਦੀਆਂ ਨਜ਼ਰਾਂ ਹਨ ਅਤੇ ਰੂਸ ਵਲੋਂ ਚੰਗੀ ਖਬਰ ਆਉਣ ਦੀ ਆਸ ਦਿਖਾਈ ਦੇ ਰਹੀ ਹੈ। ਰੂਸ ਨੇ ਦਾਅਵਾ ਕੀਤਾ ਹੈ ਕਿ ਉਹ 12 ਅਗਸਤ ਨੂੰ ਕਰੋਨਾ ਵਾਇਰਸ ਦੀ ਵੈਕਸੀਨ ਨੂੰ ਰਜਿਸਟਰ ਕਰਵਾਉਣ ਜਾ ਰਿਹਾ ਹੈ। ਰੂਸ ਦੇ ਉਪ ਸਿਹਤ ਮੰਤਰੀ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਇਸਦੇ ਚੱਲਦਿਆਂ ਡਬਲਿਊ.ਐਚ.ਓ. ਨੇ ਚਿਤਾਵਨੀ ਵੀ ਦਿੱਤੀ ਹੈ। ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਕਰੋਨਾ ਵੈਕਸੀਨ ਕੋਈ ਜਾਦੂ ਦੀ ਗੋਲ਼ੀ ਨਹੀਂ ਹੋਵੇਗੀ, ਜੋ ਅੱਖ ਝੱਪਕਦਿਆਂ ਹੀ ਕਰੋਨਾ ਵਾਇਰਸ ਨੂੰ ਖਤਮ ਕਰ ਦੇਵੇਗੀ। ਡਬਲਿਊ.ਐਚ.ਓ. ਦੇ ਡਾਇਰੈਕਟਰ ਟੇਡਰੋਸ ਨੇ ਕਿਹਾ ਕਿ ਅਜੇ ਤੱਕ ਅਸੀਂ ਲੰਬਾ ਪੈਂਡਾ ਤੈਅ ਕਰਨਾ ਹੈ ਅਤੇ ਸਾਨੂੰ ਸਾਰਿਆਂ ਨੂੰ ਮਿਲ ਕੇ ਯਤਨ ਕਰਨੇ ਚਾਹੀਦੇ ਹਨ।
Check Also
ਤਾਲਿਬਾਨ ਨੇ ਮਹਿਲਾਵਾਂ ਦੀ ਨਰਸਿੰਗ ਦੀ ਪੜ੍ਹਾਈ ’ਤੇ ਲਗਾਈ ਪਾਬੰਦੀ
ਕ੍ਰਿਕਟਰ ਰਾਸ਼ਿਦ ਖਾਨ ਬੋਲੇ – ਇਸਲਾਮ ’ਚ ਮਹਿਲਾਵਾਂ ਦੀ ਤਾਲੀਮ ਜ਼ਰੂਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਤਾਲਿਬਾਨ …