ਨਿਊਯਾਰਕ : ਅਮਰੀਕੀ ਅਧਿਕਾਰੀਆਂ ਨੇ ਭਾਰਤ ਵਿੱਚੋਂ ਚੋਰੀ ਹੋਈਆਂ ਸਾਢੇ ਚਾਰ ਲੱਖ ਡਾਲਰ ਦੀਆਂ ਦੋ ਕਲਾਕ੍ਰਿਤਾਂ ਇਥੋਂ ਦੇ ਵੱਡੇ ਨਿਲਾਮੀ ਘਰ ਕ੍ਰਿਸਟੀ’ਜ਼ ਵਿੱਚੋਂ ਬਰਾਮਦ ਕੀਤੀਆਂ ਹਨ। ਇਥੇ ਹੋਣ ਜਾ ਰਹੇ ‘ਏਸ਼ੀਆ ਸਪਤਾਹ ਨਿਊਯਾਰਕ’ ਤਹਿਤ ਇਨ੍ਹਾਂ ਦੋ ਬੁੱਤਾਂ ਦੀ 15 ਮਾਰਚ ਨੂੰ ਨਿਲਾਮੀ ਨਿਸ਼ਚਤ ਸੀ। ਅਮਰੀਕਾ ਦੇ ਇੰਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਦੇ ਹੋਮਲੈਂਡ ਸਕਿਊਰਿਟੀ ਇਨਵੈਸਟੀਗੇਸ਼ਨਜ਼ (ਐਚਐਸਆਈ) ਦੇ ਵਿਸ਼ੇਸ਼ ਏਜੰਟਾਂ ਨੇ ਮੈਨਹੱਟਨ ਡਿਸਟ੍ਰਿਕਟ ਅਟਾਰਨੀ ਦਫ਼ਤਰ ਦੀ ਮਦਦ ਨਾਲ ਚੋਰੀ ਹੋਏ ਇਨ੍ਹਾਂ ਬੁੱਤਾਂ ਨੂੰ ਆਪਣੇ ਕਬਜ਼ੇ ਵਿੱਚ ਲਿਆ। ਜਾਣਕਾਰੀ ਮੁਤਾਬਕ ਪੱਥਰ ਦੇ ਇਹ ਦੋ ਬੁੱਤ 8ਵੀਂ ਅਤੇ 10ਵੀਂ ਸਦੀ ਦੇ ਹਨ। ਭਾਰਤ ਸਰਕਾਰ ਅਤੇ ਇੰਟਰਪੋਲ ਦੀ ਮਦਦ ਨਾਲ ਕੌਮਾਂਤਰੀ ਜਾਂਚ ਬਾਅਦ ਇਨ੍ਹਾਂ ਕਲਾਕ੍ਰਿਤਾਂ ਨੂੰ ਨਿਲਾਮੀ ਹਾਊਸ ਕ੍ਰਿਸਟੀ’ਜ਼ ਵਿੱਚੋਂ ਬਰਾਮਦ ਕੀਤਾ ਗਿਆ ਹੈ। ਇਕ ਬੁੱਤ ਜੈਨ ਧਰਮ ਦੇ ਪਹਿਲੇ ਤੀਰਥਕਾਰ ‘ਰਿਸ਼ਭੰਤਾ’ ਦਾ ਹੈ, ਜਿਸ ਨੂੰ ਰਾਜਸਥਾਨ ਜਾਂ ਮੱਧ ਪ੍ਰਦੇਸ਼ ਵਿੱਚ 10ਵੀਂ ਸਦੀ ਵਿਚ ਬਣਾਇਆ ਗਿਆ ਮੰਨਿਆ ਜਾ ਰਿਹਾ ਹੈ। ਇਸ ਦੀ ਕੀਮਤ ਡੇਢ ਲੱਖ ਅਮਰੀਕੀ ਡਾਲਰ ਹੈ। ਦੂਜਾ ਬੁੱਤ 8ਵੀਂ ਸਦੀ ਦਾ ਹੈ ਅਤੇ ਇਹ ਰੇਵੰਤਾ ਅਤੇ ਉਸ ਦੇ ਪੂਰਵਜਾਂ ਨੂੰ ਦਰਸਾਉਂਦਾ ਹੈ। ਇਸ ਦੀ ਕੀਮਤ ਤਕਰੀਬਨ ਤਿੰਨ ਲੱਖ ਅਮਰੀਕੀ ਡਾਲਰ ਹੈ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …