Breaking News
Home / ਦੁਨੀਆ / ਅਮਰੀਕੀ ਗੁਰਦੁਆਰੇ ਅੰਦਰ ਭੰਗੜੇ ਦੀ ਸਿਖਲਾਈ ਦਾ ਵਿਰੋਧ

ਅਮਰੀਕੀ ਗੁਰਦੁਆਰੇ ਅੰਦਰ ਭੰਗੜੇ ਦੀ ਸਿਖਲਾਈ ਦਾ ਵਿਰੋਧ

11603CD-_GURDWARA_GURU_NANAK_FOUNDATION-MARYLAND copy copyਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅਸਥਾਨ ਨੇੜੇ ਭੰਗੜਾ ਸਿਖਾਉਣਾ ਮਰਿਆਦਾ ਦੀ ਉਲੰਘਣਾ ਕਰਾਰ
ਅੰਮ੍ਰਿਤਸਰ/ਬਿਊਰੋ ਨਿਊਜ਼
ਵਾਸ਼ਿੰਗਟਨ ਦੇ ਸ਼ਹਿਰ ਮੈਰੀਲੈਂਡ ਦੇ ਇਕ ਗੁਰਦੁਆਰੇ ਵਿੱਚ ਪ੍ਰਕਾਸ਼ ਅਸਥਾਨ ਕੋਲ ਭੰਗੜਾ ਸਿਖਾਉਣ ਦਾ ਮਾਮਲਾ ਚਰਚਾ ਦਾ ਵਿਸ਼ਾ ਬਣ ਗਿਆ ਹੈ ਅਤੇ ਇਸ ਦੀ ਬਹੁਤ ਆਲੋਚਨਾ ਹੋ ਰਹੀ ਹੈ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇਸ ਨੂੰ ਮਰਿਆਦਾ ਦੀ ਉਲੰਘਣਾ ਦੱਸਦਿਆਂ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਾਣ-ਸਤਿਕਾਰ ਨੂੰ ਹਰ ਸੂਰਤ ਵਿੱਚ ਕਾਇਮ ਰੱਖਣਾ ਚਾਹੀਦਾ ਹੈ ਅਤੇ ਭੰਗੜਾ ਕਿਸੇ ਹੋਰ ਥਾਂ ‘ਤੇ ਸਿਖਾਇਆ ਜਾ ਸਕਦਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਲੰਘਣਾ ਜਾਰੀ ਰਹੀ ਤਾਂ ਗੁਰਦੁਆਰੇ ਦੇ ਪ੍ਰਬੰਧਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਏਗੀ।
ਮੈਰੀਲੈਂਡ ਦੇ ਗੁਰਦੁਆਰੇ ਵਿੱਚ ਵਿਸਾਖੀ ਮੌਕੇ ਹੋਣ ਵਾਲੇ ਸਮਾਗਮ ਦੀ ਤਿਆਰੀ ਵਜੋਂ ਨੌਜਵਾਨਾਂ ਨੂੰ ਭੰਗੜੇ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਇਹ ਮਾਮਲਾ ਸੋਸ਼ਲ ਸਾਈਟ ‘ਤੇ ਵਾਇਰਲ ਹੋ ਚੁੱਕਾ ਹੈ ਜਿਸ ਵਿੱਚ ਕੁਝ ਨੌਜਵਾਨਾਂ ਨੂੰ ਗੁਰਦੁਆਰੇ ਵਿੱਚ ਪ੍ਰਕਾਸ਼ ਅਸਥਾਨ ਵਾਲੀ ਥਾਂ ਦੇ ਨੇੜੇ ਨੱਚਦਿਆਂ ਦਿਖਾਇਆ ਗਿਆ ਹੈ। ਇਹ ਗੁਰਦੁਆਰਾ ਗੁਰੂ ਨਾਨਕ ਫਾਊਂਡੇਸ਼ਨ, ਅਮਰੀਕਾ ਦੇ ਨਾਂ ਹੇਠ ਹੈ, ਜੋ ਸਿਲਵਰ ਸਪਰਿੰਗ ਮੈਰੀਲੈਂਡ ਵਿੱਚ ਸਥਾਪਤ ਹੈ। ਗੁਰਦੁਆਰਾ ਕਮੇਟੀ ਵੱਲੋਂ ਵਿਸਾਖੀ ਮੌਕੇ ‘ਜੀਐਨਐਫਏ ਵਿਸਾਖੀ ਧਮਾਕਾ 2016’ ਸਮਾਗਮ ਕੀਤਾ ਜਾ ਰਿਹਾ ਹੈ। ਧਾਰਮਿਕ ਦੀ ਥਾਂ ਸਭਿਆਚਾਰਕ ਸਮਾਗਮ ਮਨਾਏ ਜਾਣ ਦਾ ਉਥੇ ਵਿਰੋਧ ਹੋ ਰਿਹਾ ਹੈ। ਲੋਕਾਂ ਨੇ ਵਿਰੋਧ ਕਰਦਿਆਂ ਆਖਿਆ ਕਿ ਗੁਰਦੁਆਰਾ ਕਮੇਟੀ ਧਾਰਮਿਕ ਅਤੇ ਸਭਿਆਚਾਰ ਸਮਾਗਮ ਦਾ ਸੁਮੇਲ ਕਰਨਾ ਚਾਹੁੰਦੀ ਹੈ। ਇਸ ਸਬੰਧ ਵਿੱਚ ਗੁਰਦੁਆਰੇ ਦੇ ਵੈੱਬ ਪੇਜ ‘ਤੇ ਵੀ ਸਮਾਗਮ ਸਬੰਧੀ ਜਾਣਕਾਰੀ ਦਿੱਤੀ ਹੋਈ ਹੈ। ਵਿਰੋਧ ਕਰਨ ਵਾਲਿਆਂ ਨੇ ਆਖਿਆ ਕਿ ਇਹ ਸੰਗਤ ਦਾ ઠਵੀ ਕਸੂਰ ਹੈ, ਜਿਨ੍ਹਾਂ ਕਿਸੇ ਨੂੰ ਰੋਕਿਆ ਨਹੀਂ ਹੈ। ਉਨ੍ਹਾਂ ਇਸ ਮਾਮਲੇ ਵਿੱਚ ਮੱਸਾ ਰੰਘੜ ਦੀ ਮਿਸਾਲ ਦਿੱਤੀ ਹੈ, ਜਿਸ ਨੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਅਸਥਾਨ ਵਾਲੀ ਥਾਂ ‘ਤੇ ਨਾਚ ਕਰਾਇਆ ਸੀ ਅਤੇ ਮਗਰੋਂ ਉਸ ਨੂੰ ਸਿੱਖਾਂ ਨੇ ਸੋਧ ਦਿੱਤਾ ਸੀ। ਇਕ ਹੋਰ ਸਿੱਖ ਨੇ ਆਪਣੇ ਪ੍ਰਤੀਕਰਮ ਵਿੱਚ ਲਿਖਿਆ ਕਿ ਭੰਗੜੇ ਦੀ ਸਿਖਲਾਈ ਵਾਸਤੇ ਇਹ ਯੋਗ ਥਾਂ ਨਹੀਂ ਹੈ। ਉਸ ਨੇ ਆਖਿਆ ਕਿ ਇਸ ਸਬੰਧੀ ਬੱਚਿਆਂ ਨੂੰ ਮਾਪਿਆਂ ਵੱਲੋਂ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ ਪਰ ਇਹ ਸ਼ਰਮ ਵਾਲੀ ਗੱਲ ਹੈ ਕਿ ਬੱਚਿਆਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਇਕ ਮਹਿਲਾ ਆਲੋਚਕ ਨੇ ਲਿਖਿਆ, ”ਭੰਗੜਾ ਗੀਤਾਂ ‘ਤੇ ਹੀ ਪਾਇਆ ਜਾ ਸਕਦਾ ਹੈ ਨਾ ਕਿ ਗੁਰਬਾਣੀ ਦੀਆਂ ਧੁਨਾਂ ‘ਤੇ ਅਤੇ ਇਹ ਗੁਰੂ ਸਾਹਿਬ ਦੇ ਅਪਮਾਨ ਵਾਲੀ ਗੱਲ ਹੈ। ਗੁਰਦੁਆਰੇ ਵਿੱਚ ਨਾਮ ਜਪਣ ਅਤੇ ਧਿਆਨ ਲਾਉਣ ਦਾ ਕੰਮ ਹੀ ਹੋ ਸਕਦਾ ਹੈ। ਅਜਿਹਾ ਕੰਮ ਗੁਰੂ ਤੇ ਗੁਰਬਾਣੀ ઠਦਾ ਨਿਰਾਦਰ ਕਰਨ ਦੇ ਤੁਲ ਹੈ।” ਇਸ ਦੌਰਾਨ ਸਿੱਖ ਵਿਦਵਾਨ ਮਨਜੀਤ ਸਿੰਘ ਕਲਕੱਤਾ ਨੇ ਆਖਿਆ ਕਿ ਗੁਰਦੁਆਰੇ ਵਿੱਚ ਸਿਰਫ਼ ਪਾਵਨ ਸਰੂਪ ਦਾ ਪ੍ਰਕਾਸ਼ ਕੀਤਾ ਜਾ ਸਕਦਾ ਹੈ ਅਤੇ ਉਥੇ ਸਿਰਫ਼ ਪਾਠ ਹੀ ਕੀਤਾ ਜਾ ਸਕਦਾ ਹੈ। ਉਨ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅਸਥਾਨ ਨੇੜੇ ਭੰਗੜੇ ਦੀ ਸਿਖਲਾਈ ਨੂੰ ਨਿੰਦਣਯੋਗ ਕਰਾਰ ਦਿੱਤਾ।

Check Also

ਇਮਰਾਨ ਖਾਨ ਨੇ ਫੌਜ ਮੁਖੀ ਆਸਿਮ ਮੁਨੀਰ ਨੂੰ ਦਿੱਤੀ ਧਮਕੀ

ਖਾਨ ਨੇ ਬੁਸ਼ਰਾ ਦੀ ਗਿ੍ਰਫਤਾਰੀ ਲਈ ਫੌਜ ਮੁਖੀ ਨੂੰ ਦੱਸਿਆ ਜ਼ਿੰਮੇਵਾਰ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਦੇ …