Breaking News
Home / ਦੁਨੀਆ / ਹਿਲੇਰੀ ਵਿਰੁੱਧ ਅਪੀਲ ਕਰਕੇ ਫਸੇ ਟਰੰਪ

ਹਿਲੇਰੀ ਵਿਰੁੱਧ ਅਪੀਲ ਕਰਕੇ ਫਸੇ ਟਰੰਪ

Hillary copy copyਹੁਣ ਬੰਦੂਕ ਦੇ ਪੈਰੋਕਾਰਾਂ ਨੂੰ ਵਿਰੋਧੀ ਉਮੀਦਵਾਰ ਹਿਲੇਰੀ ਕਲਿੰਟਨ ਨੂੰ ਰੋਕਣ ਲਈ ਕਿਹਾ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕੀ ਰਾਸ਼ਟਰਪਤੀ ਚੋਣ ਵਿਚ ਵਿਵਾਦ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਦਾ ਪਿੱਛਾ ਨਹੀਂ ਛੱਡ ਰਹੇ। ਹੁਣ ਬੰਦੂਕ ਦੇ ਪੈਰੋਕਾਰਾਂ ਤੋਂ ਆਪਣੀ ਡੈਮੋਕ੍ਰੇਟਿਕ ਮੁਕਾਬਲੇਬਾਜ਼ ਹਿਲੇਰੀ ਕਲਿੰਟਨ ਨੂੰ ਰੋਕਣ ਦੀ ਅਪੀਲ ਕਰ ਕੇ ਉਹ ਫਸ ਗਏ ਹਨ। ਕਈ ਮੈਂਬਰ ਪਾਰਲੀਮੈਂਟ, ਸੁਰੱਖਿਆ ਮਾਹਿਰਾਂ ਅਤੇ ਮੀਡੀਆ ਨੇ ਇਸ ਨੂੰ ਹਿਲੇਰੀ ਦੀ ਹੱਤਿਆ ਦੀ ਧਮਕੀ ਵਰਗਾ ਦੱਸਿਆ ਹੈ। ਹਾਲਾਂਕਿ ਟਰੰਪ ਨੇ ਇਸ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਕਹਿਣ ਦਾ ਮਤਲਬ ਵੋਟ ਦੀ ਤਾਕਤ ਨਾਲ ਹਿਲੇਰੀ ਨੂੰ ਰੋਕਣ ਤੋਂ ਸੀ। ਨਾਰਥ ਕੈਰੋਲੀਨਾ ਦੇ ਵਿਲਮਿੰਗਟਨ ਵਿਚ ਮੰਗਲਵਾਰ ਨੂੰ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਟਰੰਪ ਨੇ ਕਿਹਾ ਕਿ ਜੇ ਰਾਸ਼ਟਰਪਤੀ ਬਣੀ ਤਾਂ ਉਹ ਦੂਜੀ ਸੋਧ ਨੂੰ ਪੂਰੀ ਤਰ੍ਹਾਂ ਭਾਵੇਂ ਹੀ ਖਤਮ ਨਾ ਕਰੇ ਪਰ ਕਮਜ਼ੋਰ ਜ਼ਰੂਰ ਕਰੇਗੀ। ਅਜਿਹਾ ਉਹ ਸੁਪਰੀਮ ਕੋਰਟ ਦੇ ਜੱਜਾਂ ਰਾਹੀਂ ਕਰਨਗੇ। ਇਸ ਲਈ ਪਹਿਲਾਂ ਉਹ ਆਪਣੇ ਪਸੰਦ ਦੇ ਜੱਜਾਂ ਦੀ ਚੋਣ ਕਰੇਗੀ। ਅਜਿਹੀ ਸੂਰਤ ਵਿਚ ਤੁਸੀਂ ਕੁਝ ਨਹੀਂ ਕਰ ਸਕੋਗੇ। ਜ਼ਿਕਰਯੋਗ ਹੈ ਕਿ ਸੰਵਿਧਾਨ ਦੀ ਦੂਜੀ ਸੋਧ ਲੋਕਾਂ ਨੂੰ ਬੰਦੂਕ ਰੱਖਣ ਦਾ ਅਧਿਕਾਰ ਦਿੰਦੀ ਹੈ। ਹਿਲੇਰੀ ਦੀ ਚੋਣ ਪ੍ਰਚਾਰ ਪ੍ਰਬੰਧਕ ਰਾਬੀ ਮੂਕ ਨੇ ਇਸ ਨੂੰ ਖ਼ਤਰਨਾਕ ਦੱਸਿਆ ਹੈ।
ਉਨ੍ਹਾਂ ਨੇ ਕਿਹਾ ਕਿ ਜੋ ਵਿਅਕਤੀ ਰਾਸ਼ਟਰਪਤੀ ਬਣਨ ਦੀ ਸੋਚ ਰਿਹਾ ਹੈ ਉਹ ਕਿਸੇ ਵੀ ਸੂਰਤ ਵਿਚ ਹਿੰਸਾ ਦੀ ਗੱਲ ਨਹੀਂ ਕਰ ਸਕਦਾ। ਸੀਆਈਏ ਦੇ ਸਾਬਕਾ ਨਿਰਦੇਸ਼ਕ ਮਾਈਕਲ ਹੈਡਨ ਨੇ ਸੀਐੱਨਐੱਨ ਨੂੰ ਦੱਸਿਆ ਕਿ ਜੇ ਟਰੰਪ ਉਮੀਦਵਾਰ ਨਾ ਹੁੰਦੇ ਤਾਂ ਇਸ ਬਿਆਨ ਲਈ ਸੀਯੇਟ ਸਰਵਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੁੰਦੀ। ਅਮਰੀਕੀ ਰਾਸ਼ਟਰਪਤੀ ਅਤੇ ਸਿਖਰਲੇ ਅਹੁਦੇ ਦੇ ਉਮੀਦਵਾਰਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੀਯੇਟ ਸਰਵਿਸ ‘ਤੇ ਹੀ ਹੁੰਦੀ ਹੈ। ਸੈਨੇਟਰ ਯਿਸ ਮਰਫੀ, ਕਾਂਗਰਸ ਦੇ ਭਾਰਤਵੰਸ਼ੀ ਮੈਂਬਰ ਐਮੀ ਬੇਰਾ ਸਮੇਤ ਕਈ ਸੰਸਦ ਮੈਂਬਰਾਂ ਨੇ ਇਸ ਬਿਆਨ ਦੀ ਸਖ਼ਤ ਨਿੰਦਾ ਕੀਤੀ ਹੈ।
ਹਥਿਆਰਾਂ ਦੀ ਸਿਆਸਤ
ਅਮਰੀਕਾ ਵਿਚ ਬੰਦੂਕ ਹਿੰਸਾ ਦਾ ਲੰਬਾ ਇਤਿਹਾਸ ਰਿਹਾ। ਲੰਘੇ ਸਾਲ ਅਜਿਹੀਆਂ ਛੋਟੀਆਂ ਵੱਡੀਆਂ ਲਗਪਗ ਤਿੰਨ ਸੌ ਘਟਨਾਵਾਂ ਹੋਈਆਂ ਸਨ। ਰਾਸ਼ਟਰਪਤੀ ਬਰਾਕ ਓਬਾਮਾ ਅਤੇ ਉਨ੍ਹਾਂ ਦੀ ਡੈਮੋਕ੍ਰੇਟਿਕ ਪਾਰਟੀ ਬੰਦੂਕਾਂ ਦੀ ਵਿਕਰੀ ‘ਤੇ ਕਾਬੂ ਰੱਖਣ ਦੇ ਪੱਖ ਵਿਚ ਹਨ। ਦੂਜੇ ਪਾਸੇ, ਰਿਪਬਲਿਕਨ ਪਾਰਟੀ ਵਿਰੋਧ ਵਿਚ। ਨੈਸ਼ਨਲ ਰਾਈਫਲ ਐਸੋਸੀਏਸ਼ਨ ਸਮੇਤ ਹੋਰ ਗੰਨ ਲਾਬੀ ਸੰਗਠਨ ਚੋਣ ਵਿਚ ਟਰੰਪ ਦਾ ਸਮਰਥਨ ਕਰ ਰਹੇ ਹਨ।

Check Also

ਮਾਸਕੋ ’ਚ ਅੱਤਵਾਦੀ ਹਮਲੇ ਦੌਰਾਨ 60 ਵਿਅਕਤੀਆਂ ਦੀ ਹੋਈ ਮੌਤ

ਇਸਲਾਮਿਕ ਸਟੇਟ ਨੇ ਹਮਲੇ ਦੀ ਲਈ ਜ਼ਿੰਮੇਵਾਰੀ ਮਾਸਕੋ/ਬਿਊਰੋ ਨਿਊਜ਼ : ਰੂਸ ਦੀ ਰਾਜਧਾਨੀ ਮਾਸਕੋ ’ਚ …