Breaking News
Home / ਦੁਨੀਆ / ਦੁਨੀਆ ਦੇ 22 ਦੇਸ਼ਾਂ ਦੇ 34 ਹਜ਼ਾਰ ਵਿਅਕਤੀਆਂ ‘ਤੇ ਸਟੱਡੀ; 63% ਭਾਰਤੀਆਂ ਦਾ ਕਹਿਣਾ – ਗਾਣੇ ਸੁਣਨ ਨਾਲ ਮਾਨਸਿਕ ਸਿਹਤ ਰਹਿੰਦੀ ਹੈ ਠੀਕ

ਦੁਨੀਆ ਦੇ 22 ਦੇਸ਼ਾਂ ਦੇ 34 ਹਜ਼ਾਰ ਵਿਅਕਤੀਆਂ ‘ਤੇ ਸਟੱਡੀ; 63% ਭਾਰਤੀਆਂ ਦਾ ਕਹਿਣਾ – ਗਾਣੇ ਸੁਣਨ ਨਾਲ ਮਾਨਸਿਕ ਸਿਹਤ ਰਹਿੰਦੀ ਹੈ ਠੀਕ

ਮਿਊਜ਼ਿਕ ਮੈਜਿਕ : ਭਾਰਤੀ ਦੁਨੀਆ ‘ਚ ਹਰ ਹਫਤੇ 5 ਘੰਟੇ ਜ਼ਿਆਦਾ ਸੁਣਦੇ ਹਨ ਗਾਣੇ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਹਰ ਹਫਤੇ ਔਸਤਨ 25.7 ਘੰਟੇ ਗਾਣੇ ਸੁਣਦੇ ਹਨ, ਜਦਕਿ ਦੁਨੀਆ ਦਾ ਔਸਤ 20 ਘੰਟੇ ਦਾ ਹੈ। ਯਾਨੀ ਭਾਰਤੀ ਦੁਨੀਆ ਦੇ ਮੁਕਾਬਲੇ ਹਰ ਹਫਤੇ 5 ਘੰਟੇ ਜ਼ਿਆਦਾ ਗਾਣੇ ਸੁਣਦੇ ਹਨ। ਦੇਸ਼ ਦੇ 63% ਅਤੇ ਦੁਨੀਆ ਦੇ 69% ਵਿਅਕਤੀ ਮੰਨਦੇ ਹਨ ਕਿ ਗਾਣੇ ਸੁਣਨ ਨਾਲ ਮਾਨਸਿਕ ਸਿਹਤ ਠੀਕ ਰਹਿੰਦੀ ਹੈ। 70% ਨੇ ਕਿਹਾ, ਐਕਸਰਸਾਈਜ਼ ਕਰਦੇ ਸਮੇਂ ਉਹ ਗਾਣੇ ਸੁਣਦੇ ਹਨ। ਇਨ੍ਹਾਂ ਵਿਚੋਂ 88% ਰਨਿੰਗ, 83% ਯੋਗਾ ਅਤੇ 73% ਸਾਈਕਲਿੰਗ ਦੇ ਦੌਰਾਨ ਗਾਣੇ ਸੁਣਦੇ ਹਨ।
ਇੰਟਰਨੈਸ਼ਨਲ ਫੈਡਰੇਸ਼ਨ ਆਫ ਫੋਨੋਗ੍ਰਾਫਿਕ ਇੰਡਸਟਰੀ ਵਲੋਂ ਭਾਰਤ-ਚੀਨ ਸਣੇ 22 ਦੇਸ਼ਾਂ ਦੇ 34 ਹਜ਼ਾਰ ਵਿਅਕਤੀਆਂ ‘ਤੇ ਸਟੱਡੀ ਕਰਕੇ ਬਣੀ ਅੰਗੇਜ਼ਿੰਗ ਵਿੱਦ ਮਿਊਜ਼ਿਕ ਰਿਪੋਰਟ-22 ਵਿਚ ਇਹ ਅੰਕੜੇ ਆਏ ਹਨ। 2022 ਦੇ ਮੁਕਾਬਲੇ 2023 ਵਿਚ ਦੁਨੀਆ ਦੀ ਮਿਊਜ਼ਿਕ ਇੰਡਸਟਰੀ 8% ਅਤੇ ਭਾਰਤ ਦੀ 13% ਵਧ ਸਕਦੀ ਹੈ। ਦੁਨੀਆ ਵਿਚ 82% ਵਿਅਕਤੀ ਵੀਡੀਓ ਪਲੇਟਫਾਰਮ, 77% ਆਡੀਓ ਪਲੇਟਫਾਰਮ, 71% ਰੇਡੀਓ ਅਤੇ 68% ਸ਼ੌਰਟ ਵੀਡੀਓ ਐਪਸ ‘ਤੇ ਗਾਣੇ ਸੁਣਦੇ ਹਨ।
ਰੇਡੀਓ; 73% ਵਿਅਕਤੀ ਗਾਣੇ ਸੁਣਨ ਦੇ ਲਈ ਚਲਾਉਂਦੇ ਹਨ
ੲਦੁਨੀਆ ਵਿਚ ਰੇਡੀਓ ਸੁਣਨ ਵਾਲਿਆਂ ਵਿਚ ਹਰ ਉਮਰ ਵਰਗ ਦੇ ਵਿਅਕਤੀ ਹਨ। ਪਰ, 45-54 ਸਾਲ ਦੇ 77% ਵਿਅਕਤੀ ਰੇਡੀਓ ਸੁਣਦੇ ਹਨ। 76% ਦੇ ਨਾਲ 55-64 ਵਾਲੇ ਦੂਸਰੇ, 73% ਦੇ ਨਾਲ 35-44 ਵਾਲੇ ਤੀਜੇ ਅਤੇ 56% ਦੇ ਨਾਲ 16-24 ਵਾਲੇ ਸਭ ਤੋਂ ਪਿੱਛੇ ਹਨ।
ੲ73% ਵਿਅਕਤੀ ਗਾਣੇ ਸੁਣਨ ਦੇ ਲਈ ਰੇਡੀਓ ਚਲਾਉਂਦੇ ਹਨ। 67% ਵਿਅਕਤੀ ਰੇਡੀਓ ‘ਤੇ ਪਸੰਸੀਦਾ ਚੈਨਲ ਗਾਣਿਆਂ ਦੇ ਲਈ ਹੀ ਲਗਾਉਂਦੇ ਹਨ। 63% ਦਾ ਕਹਿਣਾ ਹੈ ਗਾਣਿਆਂ ਦੇ ਬਿਨਾ ਰੇਡੀਓ ਨਹੀਂ ਸੁਣਾਂਗੇ।
ੲ46% ਵਿਅਕਤੀਆਂ ਨੇ ਮਿਊਜ਼ਿਕ ਦੇ ਲਈ ਪੇਡ ਸਬਸਕਰਿਪਸ਼ਨ ਲਿਆ ਹੈ। ਇਸ ਵਿਚ 25-34 ਉਮਰ ਵਰਗ ਵਾਲੇ ਸਭ ਤੋਂ ਅੱਗੇ (56%) ਹਨ। 55-64 ਸਾਲ ਵਾਲੇ ਮਹਿਜ 26% ਹਨ।
ੲ58% ਨੇ ਇਕ ਮਹੀਨੇ ਵਿਚ ਟੀਵੀ ‘ਤੇ ਕੋਈ ਨਾ ਕੋਈ ਮਿਊਜ਼ਿਕ ਸ਼ੋਅ ਦੇਖਿਆ। 53% ਪਸੰਸੀਦਾ ਪਲੇਅ ਲਿਸਟ ਹਫਤੇ ‘ਚ ਇਕ ਤੋਂ ਜ਼ਿਆਦਾ ਵਾਰ ਸੁਣਦੇ ਹਨ।
ਇੰਡਸਟਰੀ ; ਹਰ ਸਾਲ 20 ਹਜ਼ਾਰ ਓਰਿਜ਼ਨਲ ਗਾਣੇ ਬਣ ਰਹੇ
ੲ2007 ਵਿਚ ਦੇਸ਼ ਦੀ ਮਿਊਜ਼ਿਕ ਇੰਡਸਟਰੀ 740 ਕਰੋੜ ਰੁਪਏ ਕੀਤੀ ਸੀ, ਜੋ 2020 ਤੱਕ 1500 ਕਰੋੜ ਤੱਕ ਪਹੁੰਚ ਗਿਆ, ਯਾਨੀ ਇਸ ਨੂੰ ਦੁੱਗਣਾ ਹੋਣ ਵਿਚ 14 ਸਾਲ ਲੱਗੇ। ਪਰ ਸਟੇਟਿਸਟਾ ਦੀ ਮਈ-2023 ਦੀ ਰਿਪੋਰਟ ਦੇ ਮੁਤਾਬਕ, 2025 ਤੱਕ ਇਹ 3300 ਕਰੋੜ ਰੁਪਏ ਦੀ ਹੋ ਜਾਏਗੀ।
ੲਦੇਸ਼ ਵਿਚ ਹਿੰਦੀ, ਤਾਮਿਲ, ਕੰਨੜ ਅਤੇ ਬੰਗਾਲੀ ਸਮੇਤ 24 ਭਾਸ਼ਾਵਾਂ ਵਿਚ ਹਰ ਸਾਲ ਕਰੀਬ 2000 ਫਿਲਮਾਂ ਬਣਦੀਆਂ ਹਨ। ਹਰ ਫਿਲਮ ਵਿਚ ਘੱਟ ਤੋਂ ਘੱਟ 5 ਗਾਣੇ ਬਣਦੇ ਹਨ। ਜੇਕਰ ਪ੍ਰਾਈਵੇਟ ਐਲਬਮ ਨੂੰ ਵੀ ਜੋੜ ਲਓ ਤਾਂ ਇਹ ਸੰਖਿਆ 20 ਹਜ਼ਾਰ ਦੇ ਕਰੀਬ ਹੁੰਦੀ ਹੈ।
ੲਇਕ ਗਾਣਾ ਤਿਆਰ ਹੋਣ ਵਿਚ ਔਸਤਨ 35 ਤੋਂ 50 ਹਜ਼ਾਰ ਰੁਪਏ ਦਾ ਖਰਚ ਆਉਂਦਾ ਹੈ। ਦੁਨੀਆ ਭਰ ਵਿਚ ਕੁੱਲ ਗਾਣਿਆਂ ਦੀ ਸੰਖਿਆ ਦਾ ਅੰਦਾਜ਼ਾ ਲਗਾਉਣਾ ਤਾਂ ਮੁਸ਼ਕਲ ਹੈ, ਪਰ ਇਹ ਕਰੀਬ 15-20 ਕਰੋੜ ਦੇ ਕਰੀਬ ਹੈ।
ਰਾਇਲਟੀ; ਦੁਨੀਆ ‘ਚ 7% ਅਤੇ ਦੇਸ਼ ਵਿਚ 15% ਵਧੀ
119 ਦੇਸ਼ਾਂ ਅਤੇ 40 ਲੱਖ ਮਿਊਜ਼ਿਕ ਕ੍ਰੀਏਟਰਸ ਦੀ ਅਗਵਾਈ ਕਰਨ ਵਾਲੀ ਸੰਸਥਾ ਸੀਆਈਐਸਏਸੀ ਨੂੰ ਗਲੋਬਲ ਕਲੈਕਸ਼ਨ ਰਿਪੋਰਟ-2022 ਦੇ ਮੁਤਾਬਕ, 2021 ਵਿਚ ਦੁਨੀਆ ਭਰ ਵਿਚ ਗਾਣਿਆਂ ਦੀ ਰਾਇਲਟੀ ਤੋਂ ਕਮਾਈ 7.2% ਵਧੀ।
ੲਇੰਡੀਅਨ ਮਿਊਜ਼ਿਕ ਸੁਸਾਇਟੀ ਆਈਪੀਆਰਐਸ ਦੇ ਅਨੁਸਾਰ, ਸਾਲ 2021 ਦੇ ਦੌਰਾਨ ਦੇਸ਼ ਵਿਚ ਗਾਣਿਆਂ ਦੀ ਰਾਇਲਟੀ ਤੋਂ ਕਮਾਈ ਵਿਚ 15% ਦਾ ਜ਼ਬਰਦਸਤ ਉਛਾਲ ਆਇਆ, 2021 ਵਿਚ ਹੀ ਇਕ ਤਿਮਾਹੀ ਦੇ ਦੌਰਾਨ 210 ਕਰੋੜ ਰੁਪਏ ਦੀ ਰਾਇਲਟੀ ਦਾ ਰਿਕਾਰਡ ਬਣਿਆ ਸੀ।
ੲਇਕ ਰਿਪੋਰਟ ਦੇ ਅਨੁਸਾਰ, ਗਾਣਿਆਂ ਦੀ ਰਾਇਲਟੀ ਤੋਂ ਕਮਾਈ ਕਰਨ ਵਾਲੇ ਗਾਇਕਾਂ ਵਿਚ ਲਤਾ ਮੰਗੇਸ਼ਕਰ ਸਭ ਤੋਂ ਅੱਗੇ ਹਨ। ਉਨ੍ਹਾਂ ਨੇ ਆਪਣੇ ਕਰੀਅਰ ਵਿਚ 50 ਹਜ਼ਾਰ ਤੋਂ ਜ਼ਿਆਦਾ ਗਾਣੇ ਗਾਏ। ਇਨ੍ਹਾਂ ਗਾਣਿਆਂ ਤੋਂ ਉਨ੍ਹਾਂ ਨੂੰ ਰਾਇਲਟੀ ਦੇ ਤੌਰ ‘ਤੇ ਹਰ ਮਹੀਨੇ 40-50 ਲੱਖ ਰੁਪਏ ਯਾਨੀ ਸਲਾਨਾ ਕਰੀਬ 6 ਕਰੋੜ ਰੁਪਏ ਦੀ ਕਮਾਈ ਹੁੰਦੀ ਸੀ।

 

Check Also

ਡੋਨਾਲਡ ਟਰੰਪ ਦੀਆਂ ਰੈਲੀਆਂ ਤੋਂ ਲੋਕ ਕੰਨੀ ਕਤਰਾਉਣ ਲੱਗੇ : ਹੈਰਿਸ

ਕਮਲਾ ਹੈਰਿਸ ਨੇ ਟਰੰਪ ਦੀ ਜੰਮ ਕੇ ਕੀਤੀ ਆਲੋਚਨਾ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਵਿਚ ਰਾਸ਼ਟਰਪਤੀ …