-4.9 C
Toronto
Friday, December 26, 2025
spot_img
Homeਦੁਨੀਆਕਰੋਨਾ ਦੀ ਟੈਸਟਿੰਗ 'ਚ ਅਮਰੀਕਾ ਅੱਵਲ ਤੇ ਭਾਰਤ ਦਾ ਸਥਾਨ ਦੂਜਾ

ਕਰੋਨਾ ਦੀ ਟੈਸਟਿੰਗ ‘ਚ ਅਮਰੀਕਾ ਅੱਵਲ ਤੇ ਭਾਰਤ ਦਾ ਸਥਾਨ ਦੂਜਾ

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਕੋਵਿਡ-19 ਟੈਸਟਿੰਗ ਲਈ ਉਨ੍ਹਾਂ ਦਾ ਮੁਲਕ ਪੂਰੇ ਵਿਸ਼ਵ ਦੀ ਮੂਹਰੇ ਹੋ ਕੇ ਅਗਵਾਈ ਕਰ ਰਿਹਾ ਹੈ ਤੇ ਅਮਰੀਕਾ ਮਗਰੋਂ ਇਸ ਲੜੀ ਵਿੱਚ ਦੂਜਾ ਨੰਬਰ ਭਾਰਤ ਦਾ ਹੈ। ਅਮਰੀਕੀ ਸਦਰ ઠਨੇ ਦੇਸ਼ ਵਾਸੀਆਂ ਨੂੰ ਚੇਤਾਵਨੀ ਦਿੱਤੀ ਕਿ (ਕਰੋਨਾ) ਮਹਾਮਾਰੀ ਕਰਕੇ ਹਾਲਾਤ ਅਜੇ ਹੋਰ ਬਦ ਤੋਂ ਬਦਤਰ ਹੋ ਸਕਦੇ ਹਨ। ਕਰੋਨਾਵਾਇਰਸ ਕਰਕੇ ਹੁਣ ਤਕ 1.40 ਲੱਖ ਅਮਰੀਕੀ ਜਾਨ ਗੁਆ ਚੁੱਕੇ ਹਨ ਤੇ 38 ਲੱਖ ਦੇ ਕਰੀਬ ਵਿਅਕਤੀ ਵਾਇਰਸ ਦੀ ਮਾਰ ਹੇਠ ਹਨ। ਅਮਰੀਕੀ ਅਰਥਚਾਰਾ ਭਾਵੇਂ ਹੌਲੀ ਹੌਲੀ ਪੈਰਾਂ ਸਿਰ ਹੋਣ ਲੱਗਾ ਹੈ, ਪਰ ਮਹਾਮਾਰੀ ਨੇ ਐਰੀਜ਼ੋਨਾ, ਫਲੋਰਿਡਾ, ਟੈਕਸਸ ਤੇ ਕੈਲੀਫੋਰਨੀਆ ਦੇ ਕਈ ਹਿੱਸਿਆਂ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਹੈ। ਟਰੰਪ ਨੇ ਵ੍ਹਾਈਟ ਹਾਊਸ ਵਿੱਚ ਇਕ ਨਿਊਜ਼ ਕਾਨਫਰੰਸ ਦੌਰਾਨ ਕਿਹਾ ਕਿ ਅਮਰੀਕਾ ਵੈਕਸੀਨ ਵਿਕਸਤ ਕਰਨ ਦੀ ਦਿਸ਼ਾ ਵਿਚ ਚੰਗਾ ਕੰਮ ਕਰ ਰਿਹਾ ਹੈ। ਟਰੰਪ ਨੇ ਕਿਹਾ, ‘ਅਸੀਂ ਹੁਣ ਤਕ ਪੰਜ ਕਰੋੜ ਤੋਂ ਵੱਧ ਟੈਸਟ ਕਰ ਚੁੱਕੇ ਹਾਂ। 1.2 ਕਰੋੜ ਟੈਸਟਾਂ ਨਾਲ ਦੂਜਾ ਨੰਬਰ ਭਾਰਤ ਦਾ ਹੈ।’ ਅਮਰੀਕੀ ਸਦਰ ਨੇ ਕਿਹਾ ਕਿ ਉਨ੍ਹਾਂ ਦੇ ਮੁਲਕ ਨੇ ਹੋਰਨਾਂ ਦੇਸ਼ਾਂ ਦੀ ਨਿਸਬਤ ਮਹਾਮਾਰੀ ਨੂੰ ‘ਬਿਹਤਰ ਤਰੀਕੇ’ ਨਾਲ ਟੱਕਰ ਦਿੱਤੀ ਹੈ। ਟਰੰਪ ਨੇ ਚੇਤਾਵਨੀ ਦਿੱਤੀ ਕਿ ਆਉਂਦੇ ਦਿਨਾਂ ਵਿਚ ਮਹਾਮਾਰੀ ਬਦ ਤੋਂ ਬਦਤਰ ਹੋ ਸਕਦੀ ਹੈ। ਉਨ੍ਹਾਂ ਕਿਹਾ, ‘ਹਾਲਾਤ ਬਿਹਤਰ ਹੋਣ ਤੋਂ ਪਹਿਲਾਂ ਸ਼ਾਇਦ ਮੰਦੇਭਾਗਾਂ ਨੂੰ ਮਹਾਮਾਰੀ ਕਰਕੇ ਸਥਿਤੀ ਹੋਰ ਬਦਤਰ ਹੋ ਜਾਏ।’

RELATED ARTICLES
POPULAR POSTS