7.8 C
Toronto
Thursday, October 30, 2025
spot_img
Homeਦੁਨੀਆਨਜ਼ਰਬੰਦੀ ਤੋਂ ਅਜ਼ਾਦ ਹੋਇਆ ਪਾਕਿ ਅੱਤਵਾਦੀ ਹਾਫਿਜ਼ ਸਈਦ

ਨਜ਼ਰਬੰਦੀ ਤੋਂ ਅਜ਼ਾਦ ਹੋਇਆ ਪਾਕਿ ਅੱਤਵਾਦੀ ਹਾਫਿਜ਼ ਸਈਦ

ਵਧ ਸਕਦੀ ਹੈ ਪਾਕਿਸਤਾਨ ਦੀ ਮੁਸੀਬਤ
ਲਾਹੌਰ/ਬਿਊਰੋ ਨਿਊਜ਼
ਅੱਤਵਾਦੀ ਹਾਫਿਜ਼ ਸਈਦ ਦੀ ਨਜ਼ਰਬੰਦੀ ‘ਤੇ ਪਾਕਿਸਤਾਨ ਸਰਕਾਰ ਦੀ ਕੋਈ ਦਲੀਲ ਕੰਮ ਨਹੀਂ ਆ ਸਕੀ। ਲਾਹੌਰ ਹਾਈਕੋਰਟ ਨੇ ਸਰਕਾਰ ਦੀਆਂ ਦਲੀਲਾਂ ਨੂੰ ਇਕ ਪਾਸੇ ਕਰਕੇ ਹਾਫਿਜ਼ ਸਈਦ ਨੂੰ ਨਜ਼ਰਬੰਦੀ ਤੋਂ ਰਿਹਾਅ ਕਰਨ ਲਈ ਕਹਿ ਦਿੱਤਾ ਹੈ। ਭਲਕੇ ਵੀਰਵਾਰ ਨੂੰ ਹਾਫਿਜ਼ ਸਈਦ ਦੀ ਨਜ਼ਰਬੰਦੀ ਖਤਮ ਕਰ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਨੇ ਨਿਆਇਕ ਸਮੀਖਿਆ ਬੋਰਡ ਸਾਹਮਣੇ ਸਈਦ ਦੀ ਨਜ਼ਰਬੰਦੀ ਖਤਮ ਨਾ ਕਰਨ ਦੀ ਅਪੀਲ ਕੀਤੀ ਸੀ। ਸਰਕਾਰ ਨੇ ਦਲੀਲ ਦਿੱਤੀ ਸੀ ਕਿ ਸਈਦ ਦੀ ਰਿਹਾਈ ਨਾਲ ਅੰਤਰਰਾਸ਼ਟਰੀ ਭਾਈਚਾਰੇ ਵਿਚ ਇਕ ਗਲਤ ਸੁਨੇਹਾ ਜਾ ਸਕਦਾ ਹੈ ਅਤੇ ਪਾਕਿ ‘ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲੱਗ ਸਕਦੀਆਂ ਹਨ। ਚੇਤੇ ਰਹੇ ਕਿ ਮੁੰਬਈ ਹਮਲਿਆਂ ਦਾ ਮਾਸਟਰ ਮਾਈਂਡ ਹਾਫਿਜ਼ ਸਈਦ ਹੀ ਹੈ।

 

RELATED ARTICLES
POPULAR POSTS