ਸਾਰੇ ਦੋਸ਼ੀਆਂ ਨੂੰ ਹੋਈ ਉਮਰਕੈਦ ਦੀ ਸਜ਼ਾ
ਮੋਹਾਲੀ/ਬਿਊਰੋ ਨਿਊਜ਼
ਮੋਹਾਲੀ ਦੇ ਵਕੀਲ ਅਮਰਪ੍ਰੀਤ ਸਿੰਘ ਕਤਲ ਕੇਸ ਵਿੱਚ ਜ਼ਿਲ੍ਹਾ ਅਦਾਲਤ ਨੇ 9 ਵਿਅਕਤੀਆਂ ਨੂੰ ਮੁਜ਼ਰਮ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਮੁਜਰਮਾਂ ਵਿੱਚ ਲੁਧਿਆਣਾ ਦੇ ਐਸਜੀਪੀਸੀ ਮੈਂਬਰ ਦਾ ਪੁੱਤਰ ਵੀ ਸ਼ਾਮਿਲ ਹੈ ।ઠਮੋਹਾਲੀ ਦੀ ਐਡੀਸ਼ਨਲ ਸੈਸ਼ਨ ਜੱਜ ਮਨਜੋਤ ਕੌਰ ਦੀ ਅਦਾਲਤ ਵਿੱਚ ਇਸ ਮਾਮਲੇ ਦੀ ਸੁਣਵਾਈ ਚੱਲ ਰਹੀ ਸੀ ਜਿਥੇ ਇਸ ਮਾਮਲੇ ਵਿੱਚ ਨਾਮਜ਼ਦ 9 ਵਿਅਕਤੀਆਂ ਨੂੰ ਮੁਜ਼ਰਮ ਕਰਾਰ ਦਿੱਤਾ ਗਿਆ ਸੀ ।ઠਚੇਤੇ ਰਹੇ ਕਿ 27 ਫਰਵਰੀ 2013 ਨੂੰ ਮੋਹਾਲੀ ਦੇ ਵਕੀਲ ਅਮਰਪ੍ਰੀਤ ਸਿੰਘ ਨੂੰ ਇੱਕ ਝਗੜੇ ਦੌਰਾਨ ਕਤਲ ਕਰ ਦਿੱਤਾ ਗਿਆ ਸੀ ।
Check Also
ਕਰਨਲ ਬਾਠ ਕੁੱਟਮਾਰ ਮਾਮਲੇ ’ਚ ਐਸਆਈਟੀ ਦਾ ਗਠਨ
ਆਈਪੀਐਸ ਅਧਿਕਾਰੀ ਮਨਜੀਤ ਸ਼ਿਓਰਾਨ ਨੂੰ ਜਾਂਚ ਟੀਮ ਦਾ ਬਣਾਇਆ ਮੁਖੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਪੁਲਿਸ ਦੇ …