
ਹਮਲੇ ‘ਚ ਜ਼ਖਮੀ ਹੋਏ ਰੈਨਾ ਦੀ ਭੂਆ ਦੇ ਮੁੰਡੇ ਨੇ ਵੀ ਤੋੜਿਆ ਦਮ – ਰੈਨਾ ਨੇ ਕੈਪਟਨ ਅਮਰਿੰਦਰ ਨੂੰ ਕੀਤੀ ਮੱਦਦ ਲਈ ਅਪੀਲ
ਪਠਾਨਕੋਟ/ਬਿਊਰੋ ਨਿਊਜ਼
ਪਿਛਲੇ ਦਿਨੀ ਪਠਾਨਕੋਟ ਨੇੜਲੇ ਪਿੰਡ ਥਰਿਆਲ ਵਿਚ ਕ੍ਰਿਕਟਰ ਸੁਰੇਸ਼ ਰੈਨਾ ਦੀ ਭੂਆ ਦੇ ਘਰ ‘ਤੇ ਹਮਲਾ ਹੋ ਗਿਆ ਸੀ। ਇਸ ਹਮਲੇ ਵਿਚ ਸੁਰੇਸ਼ ਰੈਨਾ ਦੇ ਫੁੱਫੜ ਦੀ ਮੌਤ ਹੋ ਗਈ ਸੀ ਅਤੇ ਭੂਆ ਤੇ ਉਨ੍ਹਾਂ ਦਾ ਲੜਕਾ ਕੌਸ਼ਲ ਕੁਮਾਰ ਜ਼ਖਮੀ ਹੋ ਗਏ ਸਨ। ਇਸਦੇ ਚੱਲਦਿਆਂ ਅੱਜ ਰੈਨਾ ਦੀ ਭੂਆ ਲੜਕਾ ਕੌਸ਼ਲ ਕੁਮਾਰ ਵੀ ਦਮ ਤੋੜ ਗਿਆ। ਇਸ ਨੂੰ ਲੈ ਕੇ ਸੁਰੇਸ਼ ਰੈਨਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪੁਲਿਸ ਨੂੰ ਮੱਦਦ ਦੀ ਅਪੀਲ ਕੀਤੀ ਹੈ। ਰੈਨਾ ਨੇ ਕਿਹਾ ਕਿ ਪੰਜਾਬ ਵਿਚ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਜੋ ਹੋਇਆ ਹੈ, ਉਹ ਬਹੁਤ ਭਿਆਨਕ ਹੈ। ਰੈਨਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਟੈਗ ਕਰਦੇ ਹੋਏ ਲਿਖਿਆ ਕਿ “ਅੱਜ ਤੱਕ ਸਾਨੂੰ ਨਹੀਂ ਪਤਾ ਹੈ ਕਿ ਹਮਲੇ ਵਾਲੀ ਰਾਤ ਕੀ ਹੋਇਆ ਅਤੇ ਕਿਸ ਨੇ ਹਮਲਾ ਕੀਤਾ। ਮੈਂ ਪੰਜਾਬ ਪੁਲਿਸ ਨੂੰ ਇਸ ਮਾਮਲੇ ਦੀ ਜਾਂਚ ਕਰਨ ਦੀ ਅਪੀਲ ਕਰਦਾ ਹਾਂ। ਅਸੀਂ ਘੱਟੋ ਘੱਟ ਇਹ ਜਾਣਨ ਦੇ ਹੱਕਦਾਰ ਹਾਂ ਕਿ ਉਨ੍ਹਾਂ ਨਾਲ ਕਿਸ ਨੇ ਇਹ ਘਿਣਾਉਣਾ ਕੰਮ ਕੀਤਾ। ਇਨ੍ਹਾਂ ਅਪਰਾਧੀਆਂ ਨੂੰ ਹੋਰ ਜੁਰਮ ਕਰਨ ਲਈ ਬਖਸ਼ਿਆ ਨਹੀਂ ਜਾਣਾ ਚਾਹੀਦਾ।