Breaking News
Home / ਦੁਨੀਆ / ਸ਼ਾਹਬਾਜ਼ ਸ਼ਰੀਫ਼ ਵੱਲੋਂ ਇਮਰਾਨ ਨੂੰ ਕਾਨੂੰਨੀ ਕਾਰਵਾਈ ਦੀ ਚਿਤਾਵਨੀ

ਸ਼ਾਹਬਾਜ਼ ਸ਼ਰੀਫ਼ ਵੱਲੋਂ ਇਮਰਾਨ ਨੂੰ ਕਾਨੂੰਨੀ ਕਾਰਵਾਈ ਦੀ ਚਿਤਾਵਨੀ

ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ‘ਤੇ ਦੇਸ਼ ਵਿਚ ਖਾਨਾਜੰਗੀ ਦੀ ਯੋਜਨਾਬੰਦੀ ਕਰਨ ਦਾ ਆਰੋਪ ਲਾਇਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਮੁਲਕ ਦੀਆਂ ਕੌਮੀ ਪੱਧਰ ਦੀਆਂ ਇਕਾਈਆਂ ਖਿਲਾਫ ਬਿਰਤਾਂਤ ਸਿਰਜਣ ਦੇ ਆਰੋਪ ਹੇਠ ਉਹ ਇਮਰਾਨ ਖਿਲਾਫ ਕਾਨੂੰਨੀ ਕਾਰਵਾਈ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੀ ਫੌਜ ਨੇ ਆਪਣੇ ਆਲੋਚਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਇਸ ਤਾਕਤਵਰ ਇਕਾਈ ਉਤੇ ਚਿੱਕੜ ਸੁੱਟਣ ਤੋਂ ਗੁਰੇਜ਼ ਕਰਨ। ਇਮਰਾਨ ਖਾਨ ਸਰਕਾਰ ਡਿਗਣ ਮਗਰੋਂ ਫੌਜ ਨੂੰ ਬਿਆਨਬਾਜ਼ੀ ਰਾਹੀਂ ਸਿਆਸੀ ਪਿੜ ਵਿਚ ਖਿੱਚਣ ਦੇ ਕਾਫ਼ੀ ਯਤਨ ਹੋ ਰਹੇ ਹਨ। ਇਮਰਾਨ ਨੇ ਆਰੋਪ ਲਾਇਆ ਸੀ ਕਿ ਉਨ੍ਹਾਂ ਦੀ ਸਰਕਾਰ ਨੂੰ ਅਮਰੀਕਾ ਨੇ ਸਥਾਨਕ ਸਾਜਿਸ਼ ਦੀ ਮਦਦ ਨਾਲ ਡੇਗਿਆ ਹੈ ਕਿਉਂਕ ਉਹ ਆਜ਼ਾਦਾਨਾ ਵਿਦੇਸ਼ ਨੀਤੀ ਦੇ ਹੱਕ ਵਿਚ ਸਨ। ਇਮਰਾਨ ਦੇ ਸਮਰਥਕਾਂ ਨੇ ਸੋਸ਼ਲ ਮੀਡੀਆ ਜ਼ਰੀਏ ਆਰੋਪ ਲਾਇਆ ਸੀ ਕਿ ਫ਼ੌਜ ਨੇ ਸਰਕਾਰ ਨੂੰ ਬਚਾਉਣ ਲਈ ਕੁਝ ਨਹੀਂ ਕੀਤਾ। ਸ਼ਾਹਬਾਜ਼ ਸ਼ਰੀਫ ਦੇ ਦਫ਼ਤਰ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਖਾਨ ਵੱਲੋਂ ਐਬਟਾਬਾਦ ਵਿਚ ਕੀਤੀ ਗਈ ਰੈਲੀ ਪਾਕਿਸਤਾਨ ਖਿਲਾਫ ਵੱਡੀ ਸਾਜ਼ਿਸ਼ ਹੈ। ਸ਼ਾਹਬਾਜ਼ ਨੇ ਕਿਹਾ ਕਿ ਐਬਟਾਬਾਦ ਵਿਚ ਐਤਵਾਰ ਦੀ ਰੈਲੀ ‘ਚ ਇਮਰਾਨ ਨੇ ਪਾਕਿਸਤਾਨ, ਇਸ ਦੇ ਸੰਵਿਧਾਨ ਅਤੇ ਮੁਲਕ ਦੀਆਂ ਸਨਮਾਨਿਤ ਇਕਾਈਆਂ ਨੂੰ ਚੁਣੌਤੀ ਦਿੱਤੀ ਹੈ। ਸ਼ਾਹਬਾਜ਼ ਨੇ ਕਿਹਾ ਕਿ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

 

Check Also

2022 ‘ਚ 66 ਹਜ਼ਾਰ ਭਾਰਤੀਆਂ ਨੂੰ ਅਮਰੀਕੀ ਨਾਗਰਿਕਤਾ ਮਿਲੀ

ਅਮਰੀਕਾ ਵਿਚ ਮੈਕਸਿਕੋ ਤੋਂ ਬਾਅਦ ਭਾਰਤ ਨਵੇਂ ਨਾਗਰਿਕਾਂ ਦਾ ਦੂਜਾ ਵੱਡਾ ਸਰੋਤ ਵਾਸ਼ਿੰਗਟਨ/ਬਿਊਰੋ ਨਿਊਜ਼ : …